ਟੋਰਾਂਟੋ ਫ਼ਿਲਮ ਫੈਸਟੀਵਲ ਲਾਈਨਅੱਪ ਤੋਂ ਹਟਾਈ ਗਈ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95'?

ਏਜੰਸੀ

ਮਨੋਰੰਜਨ, ਬਾਲੀਵੁੱਡ

ਵੈਬਸਾਈਟ 'ਤੇ ਫਿਲਹਾਲ ਫ਼ਿਲਮ ਦਾ ਕੋਈ ਜ਼ਿਕਰ ਨਹੀਂ

Diljit Dosanjh's Punjab 95 removed from TIFF 2023 lineup

 

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਵਿਚ ਕੀਤਾ ਜਾਣਾ ਸੀ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਤ ਹੈ। ਜਦੋਂ ਤੋਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਦੇ ਪ੍ਰੀਮੀਅਰ ਦਾ ਐਲਾਨ ਹੋਇਆ, ਉਦੋਂ ਤੋਂ ਇਹ ਫਿਲਮ ਲਗਾਤਾਰ ਚਰਚਾ ਵਿਚ ਹੈ। ਪਰ ਹੁਣ ਇਸ ਦੇ ਪ੍ਰੀਮੀਅਰ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਕਾਨੂੰਨ ਬਣਿਆ ਦਿੱਲੀ ਸੇਵਾ ਬਿੱਲ, ਰਾਸ਼ਟਰਪਤੀ ਨੇ ਦਿਤੀ ਮਨਜ਼ੂਰੀ

ਮੀਡੀਆ ਰੀਪੋਰਟਾਂ ਮੁਤਾਬਕ ਇਸ ਫਿਲਮ ਦਾ ਨਾਂਅ ਲਾਈਨਅੱਪ ਤੋਂ ਹਟਾ ਦਿਤਾ ਗਿਆ ਹੈ। ਖ਼ਬਰਾਂ ਮੁਤਾਬਕ, ਅਮਰੀਕਾ ਸਥਿਤ ਨਿਊਜ਼ ਆਉਟਲੇਟ ਵੈਰਾਇਟੀ ਨੇ ਇਸ ਸਬੰਧੀ ਅਪਡੇਟ ਸ਼ੇਅਰ ਕੀਤੀ ਹੈ। ਆਊਟਲੈਟ ਅਨੁਸਾਰ, ਫੈਸਟੀਵਲ ਦੀ ਵੈਬਸਾਈਟ 'ਤੇ ਫਿਲਹਾਲ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ: 10 ਮਿੰਟ ਖੜ੍ਹੇ ਰਹਿਣ ਤੋਂ ਬਾਅਦ ਕੋਵਿਡ ਮਰੀਜ਼ ਦੇ ਪੈਰ ਕਿਉਂ ਹੋ ਜਾਂਦੇ ਨੇ ਨੀਲੇ, ਕਿਸ ਬਿਮਾਰੀ ਦਾ ਸੰਕੇਤ?

ਦੱਸ ਦੇਈਏ ਕਿ ਇਸ ਫਿਲਮ ਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ। 'ਪੰਜਾਬ 95' ਵਿਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਮੁੱਖ ਭੂਮਿਕਾਵਾਂ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਪਹਿਲਾਂ ਫਿਲਮ 'ਪੰਜਾਬ 95' ਦਾ ਨਾਂਅ ਘੱਲੂਘਾਰਾ ਸੀ। ਸੈਂਸਰ ਬੋਰਡ ਨੂੰ ਫਿਲਮ ਨੂੰ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਅਤੇ ਏ ਸਰਟੀਫਿਕੇਟ ਦੇ ਨਾਲ 21 ਕੱਟ ਵੀ ਲਗਾਏ ਗਏ।

ਇਹ ਵੀ ਪੜ੍ਹੋ: ਦਿੱਲੀ ਦੇ ਸਕੂਲਾਂ 'ਚ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ! ਐਡਵਾਈਜ਼ਰੀ ਜਾਰੀ ਕੀਤੀ 

ਇਸ ਤੋਂ ਬਾਅਦ ਨਿਰਮਾਤਾਵਾਂ ਨੇ ਅਦਾਲਤ ਦਾ ਰੁਖ ਕੀਤਾ ਸੀ। ਜਸਵੰਤ ਸਿੰਘ ਖਾਲੜਾ ਇਕ ਮਨੁੱਖੀ ਅਧਿਕਾਰ ਕਾਰਕੁਨ ਸੀ ਜਿਨ੍ਹਾਂ ਨੇ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ 25000 ਤੋਂ ਵੱਧ ਲਾਵਾਰਸ ਲਾਸ਼ਾਂ ਨੂੰ ਪਛਾਣ ਦਿਤੀ ਸੀ।