ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 3 ਸਾਲ ਪੁਰਾਣੇ ਮਾਮਲੇ ਵਿਚ SIT ਨੇ ਅਕਸ਼ੈ ਨੂੰ ਕੀਤਾ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (SIT) ਨੇ ਸਿੱਖਾਂ ਦੇ ਪਵਿੱਤਰ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ.......

Akshay Kumar

ਨਵੀਂ ਦਿੱਲੀ (ਭਾਸ਼ਾ): ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (SIT) ਨੇ ਸਿੱਖਾਂ ਦੇ ਪਵਿੱਤਰ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਬੇਅਦਬੀ ਦੇ ਮਾਮਲੇ ਵਿਚ ਅਕਸ਼ੈ ਕੁਮਾਰ, ਰਾਜ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਪੰਜਾਬ ਸਰਕਾਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ। ਪੰਜਾਬ ਸਰਕਾਰ ਦੇ ਟਵੀਟ ਵਿਚ ਲਿਖਿਆ ਹੈ ਕਿ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ ਨੇ ਬਰਗਾੜੀ ਵਿਚ ਧਰਮ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਵਿਚ ਪੁੱਛ-ਗਿੱਛ ਲਈ ਪ੍ਰਕਾਸ਼

ਸੁਖਬੀਰ ਬਾਦਲ ਅਤੇ ਅਕਸ਼ੈ ਨੂੰ ਸਮਨ ਭੇਜਿਆ ਹੈ। ਪ੍ਰਕਾਸ਼ ਨੂੰ 16 ਨਵੰਬਰ, ਸੁਖਬੀਰ ਨੂੰ 19 ਨਵੰਬਰ ਅਤੇ ਅਕਸ਼ੈ ਨੂੰ 21 ਨਵੰਬਰ ਨੂੰ ਅੰਮਿ੍ਤਸਰ ਸਥਿਤ ਸਰਕਟ ਹਾਊਸ ਵਿਚ ਪੇਸ਼ ਹੋਣਾ ਪਵੇਗਾ। ਰਿਪੋਰਟ  ਦੇ ਅਨੁਸਾਰ ਐਸ.ਆਈ.ਟੀ ਮੈਂਬਰ ਅਤੇ ਆਈ.ਜੀ ਰੈਂਕ ਦੇ ਅਧਿਕਾਰੀ ਰਾਜ ਕੁਮਾਰ ਫਤਿਹ ਪ੍ਰਤਾਪ ਸਿੰਘ ਨੇ ਵੱਖ-ਵੱਖ ਸਮਨ ਆਦੇਸ਼ ਜਾਰੀ ਕੀਤੇ ਹਨ। ਐੱਸ.ਆਈ.ਟੀਰਾਜ ਵਿਚ ਧਰਮ ਗ੍ਰੰਥ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਤੋਂ ਬਾਅਦ 2015 ਵਿਚ ਫਰੀਦਕੋਟ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।

 


 

ਬਹਿਬਲ ਕਲਾਂ ਵਿਚ ਪੁਲਿਸ ਗੋਲੀਬਾਰੀ ਵਿਚ ਦੋ ਲੋਕ ਮਾਰੇ ਗਏ ਸਨ। ਰਿਪੋਰਟਸ ਦੇ ਮੁਤਾਬਕ ਸੀ.ਐਮ ਅਮਰਿੰਦਰ ਸਿੰਘ ਨੇ ਲੱਭਿਆ ਹੈ ਕਿ ਇਸ ਦੇ ਲਿੰਕ ਰਾਮ ਰਹੀਮ ਨਾਲ ਜੁੜੇ ਸਨ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਗੁਰਮੀਤ ਰਾਮ ਰਹੀਮ ਦੇ ਡੇਰਿਆ ਸੱਚਾ ਸੌਦਾ ਅਤੇ ਸਿੱਖਾਂ ਦੇ ਵਿਚ ਝੜਪ ਦਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਪੰਨੀਆਂ ਦੇ ਨਾਲ ਛੇੜ-ਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਪਿੱਛੇ ਡੇਰੇ ਦੇ ਸਮਰਥਕਾਂ ਦਾ ਹੱਥ ਦੱਸਿਆ ਗਿਆ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੇਰਿਆ ਅਤੇ ਸਿੱਖ ਸੰਗਠਨਾਂ  ਦੇ ਲੋਕ ਆਹਮਣੇ-ਸਾਹਮਣੇ ਹੋ ਗਏ ਸਨ । ਪੰਜਾਬ ਵਿਚ ਕੁਝ ਦਿਨ ਤੱਕ ਅਸ਼ਾਂਤਿ ਰਹੀ ਅਤੇ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ। ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਅਕਸ਼ੈ ਉਤੇ ਇਲਜ਼ਾਮ ਹੈ ਉਸ ਦੌਰਾਨ ਉਨ੍ਹਾਂ ਨੇ ਬਾਦਲ ਅਤੇ ਰਾਮ ਰਹੀਮ ਦੇ ਵਿਚ ਮੁਲਾਕਾਤ ਕਰਵਾਈ ਸੀ। ਹਾਲਾਂਕਿ ਅਕਸ਼ੈ ਮੁਲਾਕਾਤ ਕਰਵਾਉਣ ਦੀ ਗੱਲ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ।