ਇਸ ਵਾਰ ਆਮਿਰ ਖਾਨ ਅੰਮ੍ਰਿਤਸਰ ਵਿਚ ਮਨਾਉਣਗੇ ਆਪਣਾ ਜਨਮਦਿਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ

File

ਮੁੰਬਈ- ਸੁਪਰਸਟਾਰ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੇ ਸ਼ੈਡਿਊਲ ਵਿੱਚ ਰੁੱਝੇ ਹੋਏ ਹਨ। ਹਰ ਸਾਲ ਆਮਿਰ ਖਾਨ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਘਰ ਦੇ ਹੇਠ ਪ੍ਰਸ਼ੰਸਕਾਂ ਅਤੇ ਮੀਡੀਆ ਨਾਲ ਕੇਕ ਕੱਟ ਕੇ ਮਨਾਉਂਦਾ ਹੈ। ਪਰ ਇਸ ਵਾਰ ਅਭਿਨੇਤਾ ਲਾਲ ਸਿੰਘ ਚੱਢਾ ਦੀ ਅਗਲੇ ਪੜਾ ਦੀ ਸ਼ੂਟਿੰਗ ਕਰਨ ਲਈ ਅੰਮ੍ਰਿਤਸਰ ਸ਼ਿਫਟ ਹੋ ਗਿਆ ਹੈ।

ਫਿਲਮ ਇਸ ਸਾਲ ਦੇ ਅੰਤ ਵਿਚ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ ਅਤੇ ਦਰਸ਼ਕਾਂ ਸਾਹਮਣੇ ਇਕ ਸਰਬੋਤਮ ਫਿਲਮ ਪੇਸ਼ ਕਰਨ ਲਈ ਟੀਮ ਕੋਈ ਕਸਰ ਨਹੀਂ ਛੱਡ ਰਹੀ ਹੈ। 'ਲਾਲ ਸਿੰਘ ਚੱਢਾ' ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਕਾਫੀ ਸੁਰਖੀਆਂ ਬਣਾ ਰਹੀ ਹੈ ਅਤੇ ਇਹ ਹਾਲੀਵੁੱਡ ਕਲਾਸਿਕ 'ਫੋਰੇਸਟ ਗੰਪ' ਦਾ ਅਧਿਕਾਰਤ ਰੀਮੇਕ ਹੈ। ਇਸ ਤੋਂ ਪਹਿਲਾਂ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਆਮਿਰ ਨੇ ਆਪਣੀ ਕੋ-ਸਟਾਰ ਕਰੀਨਾ ਕਪੂਰ ਦਾ ਪਹਿਲਾ ਲੁੱਕ ਫਿਲਮ ਤੋਂ ਜਾਰੀ ਕੀਤਾ ਸੀ।

ਫਿਲਮ ਦੀ ਸ਼ੂਟਿੰਗ ਪੂਰੇ ਭਾਰਤ ਵਿਚ 100 ਵੱਖ-ਵੱਖ ਥਾਵਾਂ 'ਤੇ ਕੀਤੀ ਜਾਏਗੀ। ਫਿਲਮ 'ਲਾਲ ਸਿੰਘ ਚੱਢਾ' ਅਤੁਲ ਕੁਲਕਰਨੀ ਦੁਆਰਾ ਲਿਖੀ ਗਈ ਹੈ ਅਤੇ ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਹੈ ਅਤੇ ਵਾਇਆਕੋਮ 18 ਸਟੂਡੀਓਜ਼ ਅਤੇ ਆਮਿਰ ਖਾਨ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ ਕੀਤਾ ਜਾਵੇਗਾ। ਫਿਲਮ ਇਸ ਸਾਲ 2020 ਦੇ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ।

ਦੱਸ ਦਈਏ ਕਿ ਆਮਿਰ ਇਸ ਫਿਲਮ ਵਿੱਚ ਇੱਕ 54 ਸਾਲਾ ਆਦਮੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਕੁਝ ਸਮਾਂ ਪਹਿਲਾਂ ਉਸ ਦਾ ਲੁੱਕ ਵੀ ਕਾਫੀ ਵਾਇਰਲ ਹੋਇਆ ਸੀ। ਪੋਸਟਰ ਵਿਚ ਉਹ ਇਕ ਸਰਦਾਰ ਦੇ ਰੂਪ ਵਿਚ ਦਿਖਾਈ ਦੇ ਰਿਹਾ ਹੈ ਜਿਸ ਨੇ ਆਪਣੇ ਸਿਰ ਤੇ ਪੱਗ ਬੰਨ੍ਹੀ ਹੋਈ ਹੈ ਅਤੇ ਦਾੜ੍ਹੀ ਮੁੱਛਾਂ ਦੇ ਨਾਲ ਅੱਧੀ ਕਮੀਜ਼ ਵਿਚ ਬੈਠਾ ਹੋਇਆ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਲੁੱਕ ਵੀ ਪਸੰਦ ਆਇਆ।

ਕਰੀਨਾ ਕਪੂਰ ਖਾਨ ਵੀ ਆਮਿਰ ਦੀ ਫਿਲਮ ਵਿੱਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਆਮਿਰ ਅਤੇ ਕਰੀਨਾ ਫਿਲਮ 'ਤਲਾਸ਼' 'ਚ ਇਕੱਠੇ ਕੰਮ ਕੀਤਾ ਸੀ। ਦੋਵੇਂ ਸਿਤਾਰਿਆਂ ਨੇ ਸੁਪਰਹਿੱਟ ਫਿਲਮ ਥ੍ਰੀ ਇਡੀਅਟਸ ਵਿਚ ਵੀ ਇਕੱਠੇ ਕੰਮ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।