ਕਰੋਨਾ ਵਾਇਰਸ ਕਾਰਨ 3 ਸੂਬਿਆਂ ‘ਚ ਨਹੀਂ ਰਿਲੀਜ਼ ਹੋਈ ਫਿਲਮ ‘ਅੰਗਰੇਜ਼ੀ ਮੀਡੀਅਮ’ 

ਏਜੰਸੀ

ਮਨੋਰੰਜਨ, ਬਾਲੀਵੁੱਡ

ਜਿਸ ਦਾ ਅਸਰ  ਭਾਰਤ ਦੇ ਬਾਲੀਵੁੱਡ ਵਿਚ ਵੀ ਦੇਖਣ ਨੂੰ ਮਿਲਿਆ...

Hindi Movie Angrezi Medium

ਨਵੀਂ ਦਿੱਲੀ: ਪੂਰੀ ਦੁਨੀਆਂ ਵਿਚ ਜਿੱਥੇ ਕਰੋਨਾਵਾਇਰਸ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਉਥੇ ਭਾਰਤ ਵਿਚ ਵੀ ਇਸ ਵਾਇਰਸ ਦਾ ਪ੍ਰਭਾਵ ਹੋਲੀ-ਹੋਲੀ ਵੱਧ ਰਿਹਾ ਹੈ। ਹੁਣ ਤੱਕ ਭਾਰਤ ਵਿਚ 70 ਦੇ ਕਰੀਬ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਸਰਕਾਰਾਂ ਵੀ ਇਸ ਵਾਇਰਸ ਨਾਲ ਨਜਿੱਠਣ ਲਈ ਵੱਖ-ਵੱਖ ਪੱਧਰ ਤੇ ਉਪਰਾਲੇ ਕਰ ਰਹੀਆਂ ਹਨ। ਇਸ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਬਹੁਤ ਸਾਰੇ ਕਾਰੋਬਾਰ ਵੀ ਠੱਪ ਹੋ ਰਹੇ ਹਨ।

ਜਿਸ ਦਾ ਅਸਰ  ਭਾਰਤ ਦੇ ਬਾਲੀਵੁੱਡ ਵਿਚ ਵੀ ਦੇਖਣ ਨੂੰ ਮਿਲਿਆ। ਦੱਸ ਦੱਈਏ ਕਿ ਅੱਜ ਬੜੇ ਪਰਦੇ ਦੀ ਫ਼ਿਲਮ ‘ਅੰਗਰੇਜ਼ੀ ਮੀਡੀਅਮ ’ ਜਿਸ ਵਿਚ ਇਰਫ਼ਾਨ ਖ਼ਾਨ ਅਤੇ ਰਾਧਿਕਾ ਮਦਾਨ ਮੁੱਖ ਭੁਮਿਕਾ ਨਿਭਾ ਰਹੇ ਹਨ। ਪਰ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਇਸ ਫ਼ਿਲਮ ਨੂੰ ਦੇਸ਼ ਦੇ ਤਿੰਨ ਰਾਜਾਂ ਜੰਮੂ-ਕਸ਼ਮੀਰ, ਦਿੱਲੀ, ਕੇਰਲ ਵਿਚ ਰਿਲੀਜ਼ ਨਹੀਂ ਕੀਤਾ ਜਾਵੇਗਾ। 

ਦੱਸ ਦੱਈਏ ਕਿ ਆਪਣੀ ਐਕਟਿੰਗ ਦੇ ਸਿਰ ‘ਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਰਫਾਨ ਖ਼ਾਨ ਜਿਨ੍ਹਾਂ ਨੇ ਕੈਂਸਰ ਦੇ ਇਲਾਜ ਤੋਂ ਬਾਅਦ ‘ਅੰਗਰੇਜ਼ੀ ਮੀਡੀਅਮ’ ਫ਼ਿਲਮ ਨਾਲ ‘ਕਮ ਬੈਕ’ ਕੀਤਾ ਹੈ। ਉਨ੍ਹਾਂ ਦੀ ਇਹ ਫ਼ਿਲਮ ਅੱਜ ਰਿਲੀਜ਼ ਹੋ ਚੁੱਕੀ ਹੈ ਪਰ ਰਾਜਾਂ ਅਤੇ ਕੇਂਦਰ ਸਰਕਾਰ ਦੀ ਗਾਈਡ ਲਾਈਨ ਦੇ ਕਾਰਨ ਕਈ ਰਾਜਾਂ ਨੇ ਸਿਨੇਮਾ ਘਰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਕੇਰਲ, ਦਿਲੀ ਅਤੇ ਜੰਮੂ-ਕਸ਼ਮੀਰ ਵਿਚ 31 ਮਾਰਚ ਤੱਕ ਸਾਰੇ ਸਿਨੇਮਾ ਘਰ ਅਤੇ ਮਾਲ ਬੰਦ ਰਹਿਣਗੇ।

ਇਨ੍ਹਾਂ ਰਾਜਾਂ ਦੇ ਵਿਚ 31 ਮਾਰਚ ਤੋਂ ਬਾਅਦ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਫ਼ਿਲਮ ਦਾ ਨਿਰਦੇਸ਼ਨ ਹੋਮੀ ਅਦਜਾਨਿਆ ਨੇ ਕੀਤਾ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਿਲਮ ‘ਅੰਗਰੇਜ਼ੀ ਮੀਡੀਅਮ’ ਇਰਫਾਨ ਖ਼ਾਨ ਦੀ ਪਿਛਲੀ ਫ਼ਿਲਮ ‘ਹਿੰਦੀ ਮੀਡੀਅਮ’ ਦਾ ਅਗਲਾ ਭਾਗ ਹੈ।

 ਦੱਸਣ ਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਹੁਣ ਤੱਕ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਵੀ 70 ਦੇ ਕਰੀਬ ਇਸ ਵਾਇਰਸ ਤੋਂ ਪ੍ਰਭਾਵਿਤ ਲੋਕ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਨਿਸ਼ਾਨੇਬਾਜੀ ਵਿਸ਼ਵ ਕੱਪ ਅਤੇ ਇੰਡਿਆ ਓਪਨ ਗੋਲਫ ਵਰਗੇ ਮੁਕਾਬਲਿਆਂ ਨੂੰ ਅੱਗੇ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇਸ ਮਹੀਨੇ ਹੋਣ ਵਾਲੇ ਬੈਡਮਿੰਟਨ ਦੇ ਮੁਕਾਬਲੇ ਵੀ ਬਿਨ੍ਹਾਂ ਦਰਸ਼ਕਾਂ ਦੇ ਕਰਵਾਏ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।