ਬਾਲੀਵੁੱਡ ਐਕਟਰ ਦਾ ਨੇਤਾਵਾਂ ‘ਤੇ ਤੰਜ, ਕਿਹਾ-ਬਿਨਾਂ ਚੋਣਾਂ ਤੋਂ ਅੰਬਾਨੀ ਨੂੰ ਬਣਾ ਦਿਓ PM
ਬਾਲੀਵੁੱਡ ਐਕਟਰ ਕਮਾਲ ਆਰ ਖਾਨ ਟਵਿਟਰ ‘ਤੇ ਆਈਪੀਐਲ ਤੋਂ ਲੈ ਕੇ ਰਾਜਨੀਤੀ ਤੱਕ, ਹਰ ਚੀਜ਼ ‘ਤੇ ਬੜੀ ਬੇਬਾਕੀ ਨਾਲ ਆਪਣੀ ਰਾਏ ਦੇ ਰਹੇ ਹਨ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਨੇਤਾ ਪ੍ਰਚਾਰ ਅਭਿਆਨ ਵਿਚ ਜੁਟੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਵੀ ਜੰਮ ਕੇ ਪ੍ਰਚਾਰ ਹੋ ਰਿਹਾ ਹੈ ਅਤੇ ਹਰ ਕੋਈ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਹੈ, ਪਰ ਬਾਲੀਵੁੱਡ ਐਕਟਰ ਕਮਾਲ ਆਰ ਖਾਨ ਟਵਿਟਰ ‘ਤੇ ਆਈਪੀਐਲ ਤੋਂ ਲੈ ਕੇ ਰਾਜਨੀਤੀ ਤੱਕ, ਹਰ ਚੀਜ਼ ‘ਤੇ ਬੜੀ ਬੇਬਾਕੀ ਨਾਲ ਆਪਣੀ ਰਾਏ ਦੇ ਰਹੇ ਹਨ।
ਕਮਾਲ ਖਾਨ ਸਮ੍ਰਿਤੀ ਇਰਾਨੀ ਤੋਂ ਲੈ ਕੇ ਪੀਐਮ ਨਰੇਂਦਰ ਮੋਦੀ ਨੂੰ ਆਪਣੇ ਟਵੀਟਸ ‘ਤੇ ਨਿਸ਼ਾਨਾ ਬਣਾ ਚੁੱਕੇ ਹਨ ਅਤੇ ਕਨ੍ਹੈਈਆ ਕੁਮਾਰ ਦੀ ਕਾਫੀ ਤਾਰਿਫ ਵੀ ਕਰ ਚੁੱਕੇ ਹਨ। ਕਮਾਲ ਆਰ ਖਾਨ ਨੇ ਹੁਣ ਟਵੀਟ ਕਰਕੇ ਕਿਹਾ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਮਾਲ ਆਰ ਖਾਨ ਨੇ ਨੇਤਾਵਾਂ ‘ਤੇ ਤੰਜ ਕੱਸਿਆ ਹੈ।
ਕਮਾਲ ਆਰ ਖਾਨ ਨੇ ਮੁਕੇਸ਼ ਅੰਬਾਨੀ ਨੂੰ ਲੈ ਕੇ ਟਵੀਟ ਕੀਤਾ ਹੈ ਕਿ ਚੋਣਾਂ ਤੋਂ ਬਿਨਾਂ ਹੀ ਮੁਕੇਸ਼ ਅੰਬਾਨੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਆਖਿਰਕਾਰ ਦੇਸ਼ ਨੂੰ ਉਹੀ ਤਾਂ ਚਲਾ ਰਹੇ ਹਨ ਅਤੇ ਅੱਗੇ ਵੀ ਉਹੀ ਚਲਾਉਣਗੇ। ਉਹਨਾਂ ਕਿਹਾ ਕਿ ਅੰਬਾਨੀ ਅਤੇ ਸਾਡੇ ਵਿਚਕਾਰ ਕਿਸੇ ਵੀ ਕੜੀ ਕੀ ਜ਼ਰੂਰਤ ਹੈ? ਉਹਨਾਂ ਕਿਹਾ ਕਿ ਅੰਬਾਨੀ ਨੂੰ ਬਿਨਾਂ ਕਿਸੇ ਮਾਧਿਅਮ ਰਾਹੀਂ ਸਿੱਧੇ ਹੀ ਦੇਸ਼ ‘ਤੇ ਸ਼ਾਸਨ ਕਰਨ ਦੇਣਾ ਚਾਹੀਦਾ ਹੈ।
ਦੱਸ ਦਈਏ ਕਿ ਕਮਾਲ ਆਰ ਖਾਨ ਬਿਗ ਬਾਸ ਦੇ ਜ਼ਰੀਏ ਸੁਰਖੀਆਂ ਵਿਚ ਆਏ ਸਨ ਅਤੇ ਆਪਣੇ ਰਵੱਈਏ ਦੇ ਕਾਰਨ ਉਹ ਚਰਚਾ ਵਿਚ ਰਹੇ ਸੀ। ਕਮਾਲ ਆਰ ਖਾਨ ‘ਦੇਸ਼ਧ੍ਰੋਹੀ’ ਨਾਮ ਤੋਂ ਫਿਲਮ ਬਣਾ ਚੁਕੇ ਹਨ ਅਤੇ ਇਸ ਫਿਲਮ ਵਿਚ ਉਹ ਲੀਡ ਰੋਲ ਵਿਚ ਸਨ।