IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦੇਣਗੇ ਫਰੀ ਕੋਚਿੰਗ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ

Help students preparing for IAS

ਮੁੰਬਈ: ਅਦਾਕਾਰਾ ਸੋਨੂੰ ਸੂਦ (Sonu Sood)  ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ  ਢੰਗ ਨਾਲ ਉਨ੍ਹਾਂ ਦੁਆਰਾ ਮਦਦ ਕੀਤੀ ਜਾਂਦੀ ਹੈ, ਉਹ ਸਭ ਦਾ ਦਿਲ ਜਿੱਤ ਲੈਂਦੀ ਹੈ।

 

 ਇਹ ਵੀ ਪੜ੍ਹੋ: ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ ‘ਪੁਲਿਤਜ਼ਰ ਪੁਰਸਕਾਰ’

ਅਦਾਕਾਰ ਦਾ ਹਰ ਟਵੀਟ(Tweet)  ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ।

 

 ਇਹ ਵੀ ਪੜ੍ਹੋ: ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ

 

ਸੋਨੂੰ ਸੂਦ (Sonu Sood)  ਹੁਣ ਸਿਵਲ ਸੇਵਾਵਾਂ ਪ੍ਰੀਖਿਆ (ਯੂਪੀਐਸਸੀ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ (Students)   ਦੀ ਮਦਦ ਲਈ ਅੱਗੇ ਆਏ ਹਨ  ਉਹਨਾਂ ਨੇ  ਵੱਡਾ ਐਲਾਨ ਕਰਦਿਆਂ ਸੇਵਾਵਾਂ ਪ੍ਰੀਖਿਆ (ਯੂਪੀਐਸਸੀ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ (Students)   ਲਈ ਕੋਚਿੰਗ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ।  ਉਹਨਾਂ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਸੋਨੂੰ ਸੂਦ (Sonu Sood)   ਨੇ ਟਵੀਟ ਕਰਦਿਆਂ ਲਿਖਿਆ, ''ਕਰਨੀ ਹੈ ਆਈਏਐਸ ਦੀ ਤਿਆਰੀ ਅਸੀਂ ਲਵਾਂਗੇ ਤੁਹਾਡੀ ਜ਼ਿੰਮੇਵਾਰੀ।" ਮੈਂ ਸੰਭਾਵਮ ਦੇ ਉਦਘਾਟਨ ਦੀ ਘੋਸ਼ਣਾ ਕਰ ਕੇ ਖੁਸ਼ ਹਾਂ। ਦੱਸ ਦੇਈਏ ਕਿ ਇਹ ਸੋਨੂੰ ਸੂਦ ਦੀ ਚੈਰਿਟੀ ਫਾਉਂਡੇਸ਼ਨ ਅਤੇ  ਦਰਿਆਦਿਲੀ ਦੀ ਇੱਕ ਪਹਿਲ ਹੈ।

 

 

 ਇਸ ਬਾਰੇ ਜਾਣਕਾਰੀ ਦਿੰਦਿਆਂ ਅਭਿਨੇਤਾ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਕੋਚਿੰਗ ਬਾਰੇ ਜਾਣਕਾਰੀ  ਦਿੱਤੀ ਗਈ ਹੈ।  ਦੱਸ ਦੇਈਏ ਕਿ ਸੋਨੂੰ ਸੂਦ (Sonu Sood)   ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵੀ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ।