Sanjay Kapoor Death News: ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਦਿਹਾਂਤ, 53 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Sanjay Kapoor Death News: ਪੋਲੋ ਖੇਡਦੇ ਸਮੇਂ ਪਿਆ ਦਿਲ ਦਾ ਦੌਰਾ
Karisma Kapoor's ex-husband Sanjay Kapoor Death News
 		 		Karisma Kapoor's ex-husband Sanjay Kapoor Death News: ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਕਾਰੋਬਾਰੀ ਸੰਜੇ ਕਪੂਰ ਦਾ 53 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਪੋਲੋ ਖੇਡ ਰਹੇ ਸਨ।
ਸੰਜੇ ਕਪੂਰ ਇਸ ਸਮੇਂ ਪ੍ਰਿਆ ਸਚਦੇਵ ਨਾਲ ਵਿਆਹੇ ਹੋਏ ਸਨ। ਅਦਾਕਾਰ ਅਤੇ ਲੇਖਕ ਸੁਹੇਲ ਸੇਠ ਨੇ ਸੰਜੇ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕਰਕੇ ਸੋਗ ਪ੍ਰਗਟ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦਾ ਵਿਆਹ 2003 ਵਿੱਚ ਹੋਇਆ ਸੀ, ਪਰ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਅਤੇ 2014 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਕਰਿਸ਼ਮਾ ਅਤੇ ਸੰਜੇ ਦੇ ਦੋ ਬੱਚੇ ਹਨ - ਧੀ ਸਮਾਇਰਾ ਅਤੇ ਪੁੱਤਰ ਕਿਆਨ।