Anant Ambani and Radhika Merchant : ਵਿਆਹ ਦੇ ਬੰਧਨ ਵਿੱਚ ਬੱਝੇ ਆਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਮਨੋਰੰਜਨ, ਬਾਲੀਵੁੱਡ

Anant Ambani and Radhika Merchant : ਵੱਡੀ ਗਿਣਤੀ ਫਿਲਮੀ ਅਦਾਕਾਰ ਪੁੱਜੇ

Anant Ambani and Radhika Merchant marriage news

Anant Ambani and Radhika Merchant marriage news: ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਨੇ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾ ਲਿਆ ਹੈ। ਵਰਮਾਲਾ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਜੀਓ ਵਰਲਡ ਸੈਂਟਰ ਵਿੱਚ ਲਗਨ, ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਅਦਾ ਕੀਤੀ ਗਈ।

ਇਹ ਵੀ ਪੜ੍ਹੋ: Jalandhar West by-election: ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਅੱਜ ਆਵੇਗਾ ਨਤੀਜਾ 

ਸ਼ੁੱਕਰਵਾਰ ਸ਼ਾਮ 4:30 ਵਜੇ ਐਂਟੀਲੀਆ ਤੋਂ ਬਰਾਤ ਰਵਾਨਾ ਹੋਈ ਅਤੇ ਜੀਓ ਵਰਲਡ ਸੈਂਟਰ ਪਹੁੰਚੀ। ਵਿਆਹ ਵਾਲੀ ਥਾਂ 'ਤੇ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ, ਸਲਮਾਨ ਖਾਨ, ਰਜਨੀਕਾਂਤ, ਪਹਿਲਵਾਨ ਜਾਨ ਸੀਨਾ, ਰਣਵੀਰ ਸਿੰਘ, ਸੰਜੇ ਦੱਤ, ਜਾਹਨਵੀ ਕਪੂਰ ਅਤੇ ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਖੂਬ ਡਾਂਸ ਕੀਤਾ। ਇਸ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਸੋਨੂੰ ਨਿਗਮ ਸਮੇਤ ਕਈ ਕਲਾਕਾਰਾਂ ਨੇ ਸਮਾਰੋਹ 'ਚ ਸੰਗੀਤਕ ਪੇਸ਼ਕਾਰੀ ਦਿੱਤੀ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਜੁਲਾਈ 2024)

ਇਸ ਵਿਆਹ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਸੀਐਮ ਲਾਲੂ ਪ੍ਰਸਾਦ ਯਾਦਵ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਭਾਰਤ ਅਤੇ ਵਿਦੇਸ਼ਾਂ ਦੀਆਂ 2 ਹਜ਼ਾਰ ਤੋਂ ਵੱਧ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਸ਼ਿਰਕਤ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Anant Ambani and Radhika Merchant marriage news stay tuned to Rozana Spokesman)