Shehnaaz Gill and Guru Randhawa: Shehnaz Gill ਦੇ ਸਿਰ 'ਤੇ ਪੱਗ ਬੰਨ੍ਹਦੇ ਨਜ਼ਰ ਆਏ Guru Randhawa; ਵਾਇਰਲ ਹੋਈ ਵੀਡੀਉ
ਵੀਡੀਉ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿਚ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ ਤੇ... ਚਲੂ ਤੇਰਾ ਨਖਰਾ ਵੇ'।
Shehnaaz Gill and Guru Randhawa: ਪੰਜਾਬ ਦੀ ‘ਕੈਟਰੀਨਾ ਕੈਫ਼’ ਵਜੋਂ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਉ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸ਼ਹਿਨਾਜ਼ ਨੂੰ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ।
ਵੀਡੀਉ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿਚ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ ਤੇ... ਚਲੂ ਤੇਰਾ ਨਖਰਾ ਵੇ'। ਇਸ ਵੀਡੀਉ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਫੈਨ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ- 'ਤੁਸੀਂ ਦੋਵੇਂ ਬਹੁਤ ਵਧੀਆ ਲੱਗ ਰਹੇ ਹੋ', ਜਦਕਿ ਦੂਜੇ ਨੇ ਲਿਖਿਆ-'ਕਿਊਟ'। ਇਕ ਹੋਰ ਫੈਨ ਨੇ ਲਿਖਿਆ- 'ਤੁਸੀਂ ਇਕੱਠੇ ਚੰਗੇ ਲੱਗ ਰਹੇ ਹੋ'।
ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਗੁਰੂ ਨੇ ਇਕੱਠੇ ਇਕ ਗੀਤ ਵੀ ਕੀਤਾ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖ ਕੇ ਹਰ ਕੋਈ ਇਨ੍ਹਾਂ ਨੂੰ 'ਵਿਆਹ' ਕਰਨ ਲਈ ਕਹਿਣ ਲੱਗਿਆ ਪਰ ਇਹ ਦੋਵੇਂ ਚੰਗੇ ਦੋਸਤ ਹੋਣ ਦਾ ਦਾਅਵਾ ਕਰਦੇ ਹਨ।
ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਦੀ ਡੇਟਿੰਗ ਦੀਆਂ ਅਫਵਾਹਾਂ ਮਿਊਜ਼ਿਕ ਵੀਡੀਉ 'ਮੂਨ ਰਾਈਜ਼' 'ਚ ਨਜ਼ਰ ਆਉਣ ਤੋਂ ਬਾਅਦ ਸ਼ੁਰੂ ਹੋਈਆਂ ਸਨ। ਦੋਵੇਂ ਸਿਤਾਰੇ ਸ਼ਹਿਨਾਜ਼ ਗਿੱਲ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦੀ ਸਕ੍ਰੀਨਿੰਗ 'ਤੇ ਇਕੱਠੇ ਪੋਜ਼ ਦਿੰਦੇ ਨਜ਼ਰ ਆਏ।