ਪੰਜਾਬੀ ਸੂਟ ਪਾ ਕੇ ਸਾਰਾ ਅਲੀ ਖਾਨ ਨੇ ਮਾਂ ਦੇ ਨਾਲ ਮਨਾਈ ਲੋਹੜੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ 'ਤੇ ਵੀ ਲੋਹੜੀ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ। ਬੀਟਾਉਨ ਦੇ ਕਈ ਪੰਜਾਬੀ ਹਸਤੀਆਂ ਨੇ ਧੂਮ-ਧਾਮ ਨਾਲ ਲੋਹੜੀ ਮਨਾਈ। ਜਿਨ੍ਹਾਂ ਵਿਚ ਫ਼ਿਲਮ ...

Sara Ali Khan Celebrate Lohri with Mom Amrita

ਮੁੰਬਈ : ਬਾਲੀਵੁਡ 'ਤੇ ਵੀ ਲੋਹੜੀ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ। ਬੀਟਾਉਨ ਦੇ ਕਈ ਪੰਜਾਬੀ ਹਸਤੀਆਂ ਨੇ ਧੂਮ-ਧਾਮ ਨਾਲ ਲੋਹੜੀ ਮਨਾਈ। ਜਿਨ੍ਹਾਂ ਵਿਚ ਫ਼ਿਲਮ ਸਿੰਬਾ ਦੀ ਅਦਾਕਾਰਾ ਸਾਰਾ ਅਲੀ ਖਾਨ ਦਾ ਨਾਮ ਵੀ ਸ਼ਾਮਿਲ ਹੈ। ਸਾਰਾ ਨੇ ਇਹ ਤਿਉਹਾਰ ਅਪਣੀ ਮਾਂ ਅਮ੍ਰਿਤਾ ਸਿੰਘ ਦੇ ਨਾਲ ਮਨਾਇਆ। ਜੋ ਖੁਦ ਪੰਜਾਬੀ ਹਨ। ਸੱਭ ਦੇ ਲੋਹੜੀ ਤਿਉਹਾਰ ਦੀਆਂ ਤਸਵੀਆਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹਨਾਂ ਤਸਵੀਰਾਂ ਵਿਚ ਸਾਰਾ ਦਾ ਟਰੈਡੀਸ਼ਨਲ ਪੰਜਾਬੀ ਕੁੜੀ ਵਰਗਾ ਲੁੱਕ ਦੇਖਣ ਨੂੰ ਮਿਲਿਆ। ਪਿੰਕ ਪਟਿਆਲਾ ਸੂਟ ਅਤੇ ਖੁੱਲ੍ਹੇ ਵਾਲਾਂ ਵਿਚ ਸਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਖੁਦ ਵੀ ਲੋਹੜੀ ਸੈਲੀਬਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਂਜ ਸਾਰਾ ਅਲੀ ਖਾਨ ਲਈ ਲੋਹੜੀ ਦੀਆਂ ਖੁਸ਼ੀਆਂ ਇਸ ਵਾਰ ਦੁੱਗਣੀ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਦੂਜੀ ਫਿਲਮ ਸਿੰਬਾ ਦਾ ਕੁਲੈਕਸ਼ਨ 200 ਕਰੋਡ਼ ਦੇ ਪਾਰ ਹੋ ਚੁੱਕਿਆ ਹੈ। ਸਾਰਾ ਅਲੀ ਖਾਨ ਨੇ ਅਪਣੀ ਦੋਸਤ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, when we twin

ਇਸ ਤੋਂ ਪਹਿਲਾਂ ਸਾਰਾ ਇਕ ਪ੍ਰੋਗਾਮ ਵਿਚ ਨਜ਼ਰ ਆਈ ਸੀ। ਜਿੱਥੇ ਉਹ ਕੋਰੀਓਗ੍ਰਾਫ਼ਰ ਸਰੋਜ ਖਾਨ ਦੇ ਨਾਲ ਠੁਮਕੇ ਲਗਾਉਂਦੀ ਨਜ਼ਰ  ਆਈ ਸੀ। ਦੱਸ ਦਈਏ ਕਿ ਸਾਰਾ ਅਲੀ ਖਾਨ ਅਪਣੇ ਡੈਬਿਊ ਤੋਂ ਪਹਿਲਾਂ ਹੀ ਬਾਲੀਵੁਡ ਵਿਚ ਛਾ ਗਈ ਸਨ। ਹਾਲਾਂਕਿ, ਦੋ ਫਿਲਮ ਰ‍ਿਲੀਜ਼ ਹੋਣ ਤੋਂ ਬਾਅਦ ਸਾਰਾ ਨੂੰ ਫੈਂਸ ਅਤੇ ਕਰ‍ਿਟ‍ਿਕਸ ਦੋਵਾਂ ਦੇ ਵੱਲੋਂ ਜ਼ਬਰਦਸਤ ਰ‍ਿਸਪਾਂਸ ਮਿਲ ਰਿਹਾ ਹੈ।