35 ਰੁਪਏ ਦੀ ਸੈਲਰੀ ਤੋ ਸ਼ੁਰੂ ਕਰੇਕ 15 ਕਰੋੜ ਤੱਕ ਕਿਵੇਂ ਪਹੁੰਚਿਆ,ਰੋਹਿਤ ਸ਼ੈਟੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਰੋਹਿਤ ਸ਼ੈਟੀ  ਜੋ ਕਿ ਆਪਣੀਆਂ ਫਿਲਮਾਂ ਕਾਰਨ ਲੋਕਾਂ ਦੇ ਹਮੇਸ਼ਾਂ ਹੀ ਪਸੰਦ ਆਉਣ ਵਾਲੇ ਡਾਈਰੈਕਟਰ ਰਹੇ ਹਨ ।

Photo

ਰੋਹਿਤ ਸ਼ੈਟੀ  ਜੋ ਕਿ ਆਪਣੀਆਂ ਫਿਲਮਾਂ ਕਾਰਨ ਲੋਕਾਂ ਦੇ ਹਮੇਸ਼ਾਂ ਹੀ ਪਸੰਦ ਆਉਣ ਵਾਲੇ ਡਾਈਰੈਕਟਰ ਰਹੇ ਹਨ । ਸ਼ੈਟੀ ਨੇ ਬਹੁਤ ਸਾਰੀਆਂ ਐਕਸ਼ਨ ਅਤੇ ਕਮੇਡੀ ਫਿਲਮਾਂ ਨੂੰ ਡਾਰੈਕਿਟ ਕੀਤਾ ਹੈ । ਜੋ ਲੋਕਾਂ ਵਿਚ ਬੜੀਆਂ ਹੀ ਮਕਬੂਲ ਹੋਈਆਂ ਹਨ । ਰੋਹਿਤ ਸ਼ੈਟੀ ਅੱਜ ਇਡਸਟਰੀ ਦੇ ਦਿਗਜ਼ ਡਰਾਇਕਟਰਾਂ ਵਿਚੋਂ ਇਕ ਹਨ ਅਤੇ ਉਹ ਅਜੇ ਦੇਵਗਨ , ਅਕਸ਼ੈ ਕੁਮਾਰ ਅਤੇ ਰਣਬੀਰ ਸਿੰਘ ਵਪਗੇ ਐਕਟਰਾਂ ਨਾਲ ਵੀ ਕੰਮ ਕਰ ਚੁੱਕੇ ਹਨ।

ਰੋਹਿਤ ਜਦੋਂ ਸ਼ੁਰੂ ਵਿਚ ਇਡਸ਼ਟਰੀ ਵਿਚ ਆਏ ਸੀ ਤਾਂ ਉਸ ਸਮੇਂ ਹਾਲਾਤ ਕੁਝ ਹੋਰ ਸਨ ।  ਦੱਸ ਦੱਈਏ ਕਿ ਰੋਹਿਤ ਸ਼ੈਟੀ ਦਾ ਜਨਮ 14 ਮਾਰਚ 1973 ਨੂੰ ਮੁਬੰਈ ਵਿਚ ਹੀ ਹੋਇਆ ਸੀ । ਅੱਜ ਉਨ੍ਹਾਂ ਦਾ ਜਨਮ ਦਿਨ ਹੈ ਸੋ ਅੱਜ ਉਨ੍ਹਾਂ ਦੇ ਜਨਮ ਦਿਨ ਤੇ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਅਤੇ ਸ਼ੰਘਰਸ਼ ਬਾਰੇ ਕੁੱਝ ਖਾਸ ਗੱਲਾਂ । ਰੋਹਿਤ ਨੇ ਆਪਣੀ ਇਕ ਇਟਰਵਿਊ ਦੇ ਦੌਰਾਨ ਆਪਣੇ ਜੀਵਨ ਦੇ ਸੰਘਰਸ਼ ਬਾਰੇ ਦੱਸਦਿਆਂ ਕਿਹਾ ਸੀ ਕਿ ਉਹ ਸਕੂਲ ਬਹੁਤ ਹੀ ਮੁਸ਼ੱਕਤ ਨਾਲ ਪਹੁੰਚਦੇ  ਸੀ ।

ਉਹ ਸਵੇਰੇ 5:49 ਦੀ ਲੋਕਲ ਟ੍ਰੇਨ ਨਾਲ ਅੰਦੇਰੀ ਪਹੁੰਚਦੇ ਸੀ । ਉਸ ਤੋਂ ਬਾਅਦ ਉਹ ਕਾਫ਼ੀ ਦੂਰ ਤੱਕ ਪੈਦਲ ਤੁਰ ਕੇ ਆਪਣੇ ਸਕੂਲ ਜਾਣ ਲਈ ਬੱਸ ਲੈਂਦੇ ਸੀ ।
ਰੋਹਿਤ ਸ਼ੈਟੀ ਨੇ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਦਾ ਅਸਲ ਸੰਘਰਸ਼ ਤਾਂ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ । ਉਸ ਤੋਂ ਬਾਅਦ ਉਨ੍ਹਾਂ ਦਾ ਜੀਵਨ ਕਾਫੀ ਮੁਸ਼ਕਿਲ ਹੋ ਗਿਆ ਸੀ । ਉਨ੍ਹਾਂ ਦੀ ਮੰਮੀ ਨੇ ਉਨ੍ਹਾਂ ਦੇ ਪਾਲਣ ਪੋਸ਼ਣ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

ਜੇਕਰ ਅੱਜ ਰੋਹਿਤ ਦੀਆਂ ਫਿਲਮਾਂ ਦੀ ਗੱਲ਼ ਕਰੀਏ ਤਾਂ ਅੱਜ-ਕੱਲ ਉਨ੍ਹਾਂ ਦੀ ਹਰ ਇਕ ਫਿਲਮ 100 ਕਰੋੜ ਤੋਂ ਵੱਧ ਦਾ ਬਿਜਨਸ ਕਰਦੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਰੋਹਿਤ ਸ਼ੈਟੀ ਇਕਲੋਤੇ ਅਜਿਹੇ ਡਾਈਰੈਕਟਰ ਹਨ ਜਿਨ੍ਹਾਂ ਦੀਆਂ ਸਭ ਤੋਂ ਵੱਧ ਫਿਲਮਾਂ ਬੋਕਸ ਆਫ਼ਿਸ ਵਿਚ 100 ਕਰੋੜ ਤੋਂ ਵੱਧ ਦਾ ਬਿਜਨਸ ਕਰਦੀਆਂ ਹਨ ਪਰ ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਸ਼ੁਰੂਆਤੀ ਦੌਰ ਵਿਚ ਰੋਹਿਤ ਸ਼ੈਟੀ ਨੂੰ ਇਕ ਦਿਨ ਦੇ 35 ਰੁਪਏ ਸੈਲਰੀ ਵੀ ਮਿਲਦੀ ਸੀ ਪਰ ਸਖਤ ਮਿਹਨਤ ਅਤੇ ਆਪਣੀ ਲਗਨ ਨਾਲ ਉਸ ਨੇ ਇਹ ਮਕਾਮ ਹਾਸਿਲ ਕੀਤਾ ਹੈ। 

ਦੱਸਣ ਯੋਗ ਹੈ ਕਿ ਰੋਹਿਤ ਸ਼ੈਟੀ ਦੀ ਆਉਣ ਵਾਲੀ ਫਿਲਮ ਸੂਰਿਅਵੰਸ਼ੀ ਵੀ ਕਾਫੀ ਚਰਚਾ ਵਿਚ ਹੈ । ਜਿਸ ਵਿਚ ਉਸ ਨੇ ਤਿੰਨ ਵੱਡੇ ਸਟਾਰਾਂ ਨੂੰ ਇਕੱਠੇ ਸਕਰੀਨ ਸ਼ੇਅਰ ਕਰਨ ਦਾ ਮੌਕਾ ਦਿੱਤਾ । ਰੋਹਿਤ ਦੀ ਇਹ ਫਿਲਮ ਇਕ ਡਰਾਮਾ ਫਿਲਮ ਹੈ । ਜਿਸ ਵਿਚ ਅਜੇ ਦੇਵਗੰਨ , ਅਕਸ਼ੈ ਅਤੇ ਰਣਬੀਰ ਸਿੰਘ ਹਨ । ਫਿਲਮ ਵਿਚ ਕੈਟਰੀਨਾ ਕੈਫ ਅਕਸ਼ੈ ਦੀ ਐਕਟਰਸ਼ ਹੋਵੇਗੀ ।