ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਹੋਏ ਰੋਹਿਤ ਸ਼ਰਮਾ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀ-20 ਸੀਰੀਜ ਵਿੱਚ ਨਿਊਜੀਲੈਂਡ ਨੂੰ ਧੂਲ ਚਟਾ ਦੇਣ ਵਾਲੀ ਭਾਰਤੀ ਕ੍ਰਿਕਟ...

Rohit Sharma

ਨਵੀਂ ਦਿੱਲੀ: ਟੀ-20 ਸੀਰੀਜ ਵਿੱਚ ਨਿਊਜੀਲੈਂਡ ਨੂੰ ਧੂਲ ਚਟਾ ਦੇਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਵਨਡੇ ਅਤੇ ਟੈਸਟ ਸੀਰੀਜ ਤੋਂ ਪਹਿਲਾ ਵੱਡਾ ਝਟਕਾ ਲੱਗਿਆ ਹੈ। ਮੰਗਲਵਾਰ ਨੂੰ ਬੀਸੀਸੀਆਈ ਨੇ ਨਿਊਜੀਲੈਂਡ ਦੇ ਖਿਲਾਫ ਖੇਡੇ ਜਾਣ ਵਾਲੇ ਦੋ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕੀਤਾ। ਇਸ ਸੀਰੀਜ ਤੋਂ ਭਾਰਤੀ ਓਪਨਰ ਰੋਹਿਤ ਸ਼ਰਮਾ ਬਾਹਰ ਹੋ ਗਏ ਹਨ,  ਉਨ੍ਹਾਂ ਦੀ ਜਗ੍ਹਾ ਮਇੰਕ ਅੱਗਰਵਾਲ ਨੂੰ ਮੌਕਾ ਮਿਲਿਆ ਹੈ।

ਦੱਸ ਦਈਏ ਕਿ ਰੋਹਿਤ ਸ਼ਰਮਾ ਆਖਰੀ ਟੀ-20 ਵਿੱਚ ਸੱਟ  ਵੱਜੀ ਸੀ ਅਤੇ ਮੈਦਾਨ ਵਿੱਚੋਂ ਹੀ ਬਾਹਰ ਚਲੇ ਗਏ ਸਨ। ਇਸ ਤੋਂ ਬਾਅਦ ਰੋਹਿਤ ਪਹਿਲੇ ਵਨਡੇ ਟੀਮ ਤੋਂ ਬਾਹਰ ਹੋਏ ਅਤੇ ਹੁਣ ਟੈਸਟ ਟੀਮ ਤੋਂ ਵੀ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਮਇੰਕ ਅੱਗਰਵਾਲ ਟੀਮ ਵਿੱਚ ਆਏ ਹਨ, ਅਜਿਹੇ ‘ਚ ਉਹ ਹੀ ਓਪਨਿੰਗ ਕਰਨਗੇ।

ਸ਼ਿਖਰ ਧਵਨ ਪਹਿਲਾਂ ਤੋਂ ਹੀ ਟੀਮ ਵਿੱਚ ਨਹੀਂ ਹਨ,  ਅਜਿਹੇ ‘ਚ ਹੁਣ ਓਪਨਿੰਗ ਦਾ ਦਾਰੋਮਦਾਰ ਮਇੰਕ ਅਗਰਵਾਲ ਅਤੇ ਪ੍ਰਿਥਵੀ ਸ਼ਾਹ ‘ਤੇ ਰਹਿ ਸਕਦਾ ਹੈ। ਦੱਸ ਦਈਏ ਕਿ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਦੋ ਟੈਸਟ ਮੈਚ ਖੇਡੇ ਜਾਣੇ ਹਨ। ਪਹਿਲਾ ਟੈਸਟ 21 ਤੋਂ 15 ਫਰਵਰੀ ਅਤੇ ਦੂਜਾ ਟੈਸਟ 29 ਫਰਵਰੀ ਤੋਂ ਚਾਰ ਮਾਰਚ ਤੱਕ ਖੇਡਿਆ ਜਾਵੇਗਾ।

ਵਿਰਾਟ ਕੋਹਲੀ  ( ਕਪਤਾਨ ) ,  ਮਇੰਕ ਅੱਗਰਵਾਲ  ,  ਪ੍ਰਿਥਵੀ ਸ਼ਾਹ ,  ਸ਼ੁਭਮਨ ਗਿਲ  ,  ਚੇਤਸ਼ਵਰ ਪੁਜਾਰਾ ,  ਅਜਿੰਕਿਅ ਰਹਾਣੇ ,  ਹਨੁਮਾ ਵਿਹਾਰੀ ,  ਰਿੱਧਿਮਾਨ ਸਾਹਿਆ ,  ਰਿਸ਼ਭ ਪੰਤ  ,  ਆਰ .  ਅਸ਼ਵਿਨ ,  ਆਰ .  ਜਡੇਜਾ ,  ਜਸਪ੍ਰੀਤ ਬੁਮਰਾਹ ,  ਉਮੇਸ਼ ਯਾਦਵ  ,  ਸ਼ਮੀ ,  ਨਵਦੀਪ ਸੈਨੀ  ,  ਈਸ਼ਾਂਤ ਸ਼ਰਮਾ

ਇਹ ਹੈ ਵਨਡੇ ਟੀਮ...

ਵਿਰਾਟ ਕੋਹਲੀ  ( ਕਪਤਾਨ )  ,  ਮਇੰਕ ਅੱਗਰਵਾਲ  ,  ਪ੍ਰਿਥਵੀ ਸ਼ਾਹ ,  ਕੇਐਲ ਰਾਹੁਲ ,  ਸ਼ਰੇਇਸ ਅੱਯਰ  ,  ਮਨੀਸ਼ ਪੰਡਿਤ  ,  ਰਿਸ਼ਭ ਪੰਤ  (ਵਿਕੇਟਕੀਪਰ),  ਸ਼ਿਵਮ ਦੁਬੇ  ,  ਕੁਲਦੀਪ ਯਾਦਵ  ,  ਯੁਜਵੇਂਦਰ ਚਹਿਲ  ,  ਰਵਿੰਦਰ ਜਡੇਜਾ ,  ਨਵਦੀਪ ਸੈਨੀ  ,  ਸ਼ਾਰਦੁਲ ਠਾਕੁਰ  ,  ਜਸਪ੍ਰੀਤ ਬੁਮਰਾਹ ,  ਮੁਹੰਮਦ ਸ਼ਮੀ , ਕੇਦਾਰ ਜਾਧਵ