ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ-ਆਖਿਰ ਕੋਈ ਕਿਉਂ ਨਾ ਦੇਖੀਏ ਇਹ ਫਿਲਮ? ਹੈ ਫੁੱਲ ਪੈਸਾ ਵਸੂਲ
ਫਿਲਮ ਵਿੱਚ ਦਿਖਾਈਆਂ ਗਈਆਂ ਭਾਵਨਾਵਾਂ ਯਕੀਨੀ ਤੌਰ 'ਤੇ ਤੁਹਾਡੇ ਦਿਲ ਨੂੰ ਛੂਹ ਲੈਣ ਗਈਆਂ।
ਚੰਡੀਗੜ੍ਹ (ਮੁਸਕਾਨ ਢਿੱਲੋਂ) ਸਮਾਂ ਆ ਗਿਆ ਹੈ ਫ਼ਿਲਮ “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ਦੇਖਣ ਦਾ ਕਿਉਂਕਿ ਇਹ ਫਿਲਮ ਅੱਜ ਤੋਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਪੰਜਾਬੀ ਸਿਨੇਮਾ ਹੁਣ ਵਿਭਿੰਨ ਸ਼ੈਲੀਆਂ ਅਤੇ ਅਰਥ ਭਰਪੂਰ ਵਿਸ਼ਿਆਂ ਨਾਲ ਪ੍ਰਯੋਗ ਕਰ ਰਿਹਾ ਹੈ। ਚੰਗੀਆਂ ਫਿਲਮਾਂ ਨੂੰ 'ਸਮਾਜਿਕ ਸੰਦੇਸ਼ਾਂ' ਦੀ ਲੋੜ ਹੁੰਦੀ ਹੈ। ਸਾਡੇ ਬਹੁਤ ਸਾਰੇ ਫਿਲਮ ਨਿਰਮਾਤਾ ਇਹ ਸੋਚਦੇ ਹਨ ਕਿ ਲੋਕ ਕੀ ਪਸੰਦ ਕਰਦੇ ਹਨ ਅਤੇ ਕੀ ਦੇਖਣਾ ਚਾਹੁੰਦੇ ਹਨ? ਨਾਲ ਹੀ ਉਹ ਇਹ ਕਲਪਨਾ ਕਰਨ ਵਿਚ ਅਸਫਲ ਰਹਿੰਦੇ ਹਨ ਕਿ ਸਮੇਂ ਦੀ ਮੰਗ ਦੇ ਚੱਲਦੇ ਦਰਸ਼ਕਾਂ ਨੂੰ ਕਿ ਸਿੱਖਿਆ ਦੇਣੀ ਚਾਹੀਦੀ ਹੈ, ਅਸਲ ਵਿਚ ਲੋਕਾਂ ਨੂੰ ਕੀ ਚਾਹੀਦਾ ਹੈ?
ਇਹ ਫ਼ਿਲਮ ਦਿਖਾਉਂਦੀ ਹੈ ਕਿ ਕਿਵੇਂ ਮੌਜੂਦਾ ਪੀੜ੍ਹੀ ਆਪਣੇ ਦਾਦਾ-ਦਾਦੀ ਦੀਆਂ ਗੱਲਾਂ ਨੂੰ ਸਮਝਦੀ ਨਹੀਂ ਹੈ। ਦਾਦਾ-ਦਾਦੀ ਅਤੇ ਪੋਤੇ-ਪੋਤੀਆਂ ਦਾ ਰਿਸ਼ਤਾ ਸਭ ਤੋਂ ਮਿੱਠਾ ਹੁੰਦਾ ਹੈ। ਉਨ੍ਹਾਂ ਨੂੰ ਬਿਨਾਂ ਸ਼ਰਤ ਪਿਆਰ ਕਰੋ ਜਿਵੇਂ ਕਿ ਉਹ ਸਾਡੇ ਨਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਘੱਟ ਸਮਝਣਾ ਬੰਦ ਕਰੋ।
ਫਿਲਮ ਵਿੱਚ ਦਿਖਾਈਆਂ ਗਈਆਂ ਭਾਵਨਾਵਾਂ ਯਕੀਨੀ ਤੌਰ 'ਤੇ ਤੁਹਾਡੇ ਦਿਲ ਨੂੰ ਛੂਹ ਲੈਣ ਗਈਆਂ। ਕਰਨ ਸੰਧੂ ਅਤੇ ਧੀਰਜ ਕੁਮਾਰ ਦੁਆਰਾ ਸਾਂਝੇ ਤੌਰ 'ਤੇ ਲਿਖੀ ਗਈ ਅਤੇ ਲਾਡਾ ਸਿਆਨ ਘੁੰਮਣ ਦੁਆਰਾ ਨਿਰਦੇਸ਼ਿਤ, ਇਹ ਫਿਲਮ ਵੇਸਟਾ ਵੰਡਰ ਮੋਸ਼ਨ ਪਿਕਚਰਜ਼ ਅਤੇ ਅੰਬਰਸਰੀਏ ਪ੍ਰੋਡਕਸ਼ਨ ਦੇ ਵਿਚਕਾਰ ਇਕ ਸਹਿਯੋਗ ਹੈ। ਕਈ ਥਾਵਾਂ 'ਤੇ ਹਾਸਿਆਂ ਦੇ ਸੁੰਦਰ ਪਲ ਹਨ ਅਤੇ ਕਿਤੇ ਇਮੋਸ਼ਨਸ ਦੀ ਪਿਟਾਰੀ ਖੁੱਲ ਜਾਂਦੀ ਹੈ।
ਸਟਾਰ ਕਾਸਟ 'ਤੇ ਰੌਸ਼ਨੀ ਪਾਉਂਦੇ ਹੋਏ, ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੋਵੇਂ ਆਪੋ-ਆਪਣੀਆਂ ਭੂਮਿਕਾਵਾਂ ਵਿਚ ਕਮਾਲ ਸਨ। ਆਨਸਕ੍ਰੀਨ ਮੱਠੀ ਪਿੱਛੇ ਲੜਨ ਵਾਲੇ ਕਿਊਟ ਕਪਲ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਦੀ ਕੈਮਿਸਟਰੀ ਦੇਖਣਯੋਗ ਹੈ। ਫਿਲਮ ਦਾ ਇਕ ਪਹਿਲੂ ਜਿਸ 'ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਹੈ, ਉਹ ਫ਼ਿਲਮ ਵਿਚ ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੀ ਪ੍ਰੇਮ ਕਹਾਣੀ ਹੈ। ਉਮੀਦ ਅਨੁਸਾਰ ਫਿਲਮ ਸਟਾਰ ਬੀ.ਐਨ.ਸ਼ਰਮਾ, ਸੁਖਵਿੰਦਰ ਚਾਹਲ, ਅਨੀਤਾ ਦੇਵਗਨ, ਧੀਰਜ ਕੁਮਾਰ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਅਸ਼ੋਕ ਪਾਠਕ, ਗੁਰਪ੍ਰੀਤ ਭੰਗੂ, ਸੁਮਿਤ ਗੁਲਾਟੀ, ਨੇਹਾ ਦਿਆਲ ਸਹਾਇਕ ਭੂਮਿਕਾਵਾਂ ਵਿੱਚ ਸ਼ਾਮਲ ਹਨ। ਫਿਲਮ ਭਾਵਨਾਵਾਂ, ਹਾਸੇ ਅਤੇ ਮਨੋਰੰਜਨ ਦੀ ਸਵਾਰੀ ਦਾ ਵਾਅਦਾ ਕਰਦੀ ਹੈ। ਫ਼ਿਲਮ ਵਿਚ ਤੁਸੀਂ ਜਤਿੰਦਰ ਕੌਰ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਓਂਗੇ। ਉਨ੍ਹਾਂ ਨੇ ਸਿੰਮੀ ਚਾਹਲ ਦੀ ਦਾਦੀ ਦਾ ਕਿਰਦਾਰ ਨਿਭਾਇਆ ਹੈ ਅਤੇ ਫਿਰ ਇਕ ਆਤਮਾ ਜੋ ਹਰੀਸ਼ ਵਰਮਾ ਨੂੰ ਪਰੇਸ਼ਾਨ ਕਰਦੀ ਹੈ। ਉਨ੍ਹਾਂ ਨੂੰ ਆਪਣੀ ਧਮਾਕੇਦਾਰ ਐਕਟਿੰਗ ਨਾਲ ਲੋਕਾਂ ਨੂੰ ਹਸਾਉਣਾ ਆਉਂਦਾ ਹੈ।
ਕਾਮੇਡੀ-ਡਰਾਮਾ ਫਿਲਮ ਦੀ ਪਕੜ ਉਦੋਂ ਮਜ਼ਬੂਤ ਹੁੰਦੀ ਹੈ। ਜਦੋਂ ਤੁਸੀਂ ਕਿਰਦਾਰਾਂ ਨਾਲ ਜੁੜ ਸਕਦੇ ਹੋ। ਫਿਲਮ ਨੂੰ ਦੇਖ ਚੁੱਕੇ ਪ੍ਰਸ਼ੰਸਕਾਂ ਨੇ ਆਪਣੀਆਂ ਸਮੀਖਿਆਵਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਅਨੁਸਾਰ, ਇਹ ਫਿਲਮ ਹਾਸੇ-ਹਾਸੇ ਵਿਚ ਇਕ ਮਜ਼ਬੂਤ ਸਮਾਜਿਕ ਸੰਦੇਸ਼ ਦੇਣ ਦੀ ਇਕ ਸ਼ਾਨਦਾਰ ਕੋਸ਼ਿਸ਼ ਹੈ। ਦਰਸ਼ਕਾਂ ਨੇ ਸਾਂਝਾ ਕੀਤਾ ਕਿ ਇਹ ਫ਼ਿਲਮ ਸਾਨੂੰ ਸਿੱਖਿਆ ਦਿੰਦੀ ਹੈ ਕਿ ਕਿਵੇਂ ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਅਤੇ ਉਨ੍ਹਾ ਦੀ ਕਦਰ ਕਰਨੀ ਚਾਹੀਦੀ ਹੈ। ਇਹ ਫ਼ਿਲਮ ਪੂਰੀ ਤਰ੍ਹਾਂ ਪਰਿਵਾਰਿਕ ਫ਼ਿਲਮ ਹੈ। ਫਿਲਮ ਨੂੰ ਦਰਸ਼ਕਾਂ ਵਲੋ ਬਹੁਤ ਪ੍ਰਸ਼ੰਸਾ ਮਿਲੀ ਹੈ। ਭਾਵਨਾਵਾਂ ਦੇ ਸੰਦਰਭ ਵਿਚ ਫਿਲਮ ਦਾ ਸਭ ਤੋਂ ਪਿਆਰਾ ਹਿੱਸਾ ਜਿਵੇਂ ਫ਼ਿਲਮ ਨੂੰ ਇਕ ਸੁੰਦਰ ਢੰਗ ਨਾਲ ਸੰਤੁਲਿਤ ਕੀਤਾ ਗਿਆ ਹੈ। ਹਾਸੇ ਨਾਲ ਭਰੀ ਇਸ ਫ਼ਿਲਮ ਵਿਚ ਕੁਝ ਅਸਲ ਵਿੱਚ ਮਜ਼ਾਕੀਆ ਅਤੇ ਦਿਲ ਨੂੰ ਛੂਹਣ ਵਾਲੇ ਦ੍ਰਿਸ਼ ਹਨ। ਫਿਲਮ ਨੇ ਸਿਨੇਮਾਘਰਾਂ ਅਤੇ ਬਾਕਸ ਆਫਿਸ 'ਤੇ ਖੂਬ ਕਮਾਲ ਕੀਤਾ। ਤੁਸੀਂ ਹੋ ਜਾਓ ਤਿਆਰ ਤੇ ਭੱਜੋ ਸਿਨੇਮਾਘਰਾਂ ਵੱਲ, ਇਸ ਜੋੜੀ ਨਾਲ ਦੁਬਾਰਾ ਹੱਸਣ, ਰੋਣ ਅਤੇ ਪਿਆਰ ਕਰਨ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ।