ਮੀ ਟੂ ਮੁਹਿੰਮ ਤਹਿਤ ਅਦਾਕਾਰਾ ਨੇ ਸੁਭਾਸ਼ ਘਈ ਵਿਰੁਧ ਦਰਜ ਕਰਵਾਇਆ ਜਿਨਸੀ ਸ਼ੋਸ਼ਣ ਦਾ ਕੇਸ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਦਾਕਾਰਾ ਕੇਟ ਸ਼ਰਮਾ ਨੇ ਸੁਭਾਸ਼ ਘਈ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ਼ ਕਰਵਾਇਆ ਹੈ

Subhash Ghai

ਮੁੰਬਈ, ( ਭਾਸ਼ਾ) :  ਮੀ ਟੂ ਅੰਦੋਲਨ ਰਾਹੀ ਬਾਲੀਵੁਡ ਵਿਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਕਈ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿਚ ਹੁਣ ਅਦਾਕਾਰਾ ਕੇਟ ਸ਼ਰਮਾ ਨੇ ਸੁਭਾਸ਼ ਘਈ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ਼ ਕਰਵਾਇਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਨਾਨਾ ਪਾਟੇਕਰ ਤੋਂ ਲੈ ਕੇ ਸਾਜਿਦ ਖਾਨ ਤਕ ਬਾਲੀਵੁਡ ਦੇ ਕਈ ਲੋਕਾਂ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗ ਚੁੱਕੇ ਹਨ। ਕੇਟ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਸੁਭਾਸ਼ ਘਈ ਨੇ ਅਗਸਤ ਮਹੀਨੇ ਵਿਚ ਉਸਨੂੰ ਅਪਣੇ ਕੋਲ ਬੁਲਾਇਆ ਅਤੇ ਮਸਾਜ ਕਰਨ ਲਈ ਕਿਹਾ।

ਇਸ ਦੌਰਾਨ ਉਥੇ 5-6 ਲੋਕ ਮੋਜੂਦ ਸਨ। ਮੈਂ ਉਨ੍ਹਾਂ ਦਾ ਮਸਾਜ ਕੀਤਾ ਅਤੇ ਹੱਥ ਧੋਣ ਲਈ ਚਲੀ ਗਈ, ਪਰ ਉਸੇ ਵੇਲੇ ਸੁਭਾਸ਼ ਘਈ ਮੇਰੇ ਪਿੱਛੇ ਆ ਗਏ ਅਤੇ ਮੈਨੂੰ ਇਕ ਕਮਰੇ ਵਿਚ ਗੱਲ ਕਰਨ ਲਈ ਬੁਲਾਇਆ। ਇਸ ਦੌਰਾਨ ਉਨ੍ਹਾਂ ਮੈਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਕੇਟ ਸ਼ਰਮਾ ਦੀ ਐਫਆਈਆਰ ਦਰਜ਼ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਿਰਦੇਸ਼ਕ ਸੁਭਾਸ਼ ਘਈ ਤੇ ਇਕ ਹੋਰ ਔਰਤ ਨੇ ਦੋਸ਼ ਲਗਾਇਆ ਸੀ। ਔਰਤ ਨੇ ਦੋਸ਼ ਲਗਾਉਂਦੇ ਹੋਏ ਅਪਣੇ ਬਿਆਨ ਵਿਚ ਕਿਹਾ ਸੀ ਕਿ ਘਈ ਨੇ ਉਸਦੀ ਪੀਣ ਵਾਲੀ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਦੂਜੇ ਪਾਸੇ ਸੁਭਾਸ਼ ਘਈ ਨੇ ਇਨਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਸਫਾਈ ਦਿਤੀ ਕਿ ਅਜੱਕਲ ਮਸ਼ਹੂਰ ਲੋਕਾਂ ਤੇ ਇਸ ਤਰਾਂ ਦੇ ਦੋਸ਼ ਲਗਾਉਣਾ ਇਕ ਫੈਸ਼ਨ ਬਣ ਗਿਆ ਹੈ। ਉਨਾਂ ਕਿਹਾ ਸੀ ਕਿ ਅਜਿਹੇ ਦੋਸ਼ਾਂ ਵਿਰੁਧ ਜਾ ਕੇ ਉਹ ਮਾਨਹਾਨੀ ਦਾ ਦਾਅਵਾ ਕਰਨਗੇ। ਇਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਤੋਂ ਮੀ ਟੀ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਉਸ ਵੇਲੇ ਤੋਂ ਕਈ ਔਰਤਾਂ ਨੇ ਇਸ ਮੁੱਦੇ ਤੇ ਅਪਣੀ ਚੁੱਪੀ ਤੋੜੀ ਹੈ।

ਇਸੇ ਸਬੰਧ ਵਿਚ ਰਿਤਿਕ ਰੌਸ਼ਨ ਦੀ ਤਲਾਕਸ਼ੁਦਾ ਪਤਨੀ ਸੂਜੈਨ ਖਾਨ  ਨੇ ਕਿਹਾ ਹੈ ਕਿ ਔਰਤਾਂ ਨੂੰ ਬਿਨਾਂ ਕਿਸੀ ਕਾਨੂੰਨੀ ਸਬੂਤ ਤੇ ਕਿਸੇ ਤੇ ਵੀ ਝੂਠੇ ਦੋਸ਼ ਨਹੀਂ ਲਗਾਉਣੇ ਚਾਹੀਦੇ  ਅਤੇ ਸੋਸ਼ਲ ਮੀਡੀਆ ਦੀ ਵਰਤੋ ਉਚਿਤ ਢੰਗ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ ਤੇ ਬਹੁਤ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਬਹੁਤ ਸਾਰੇ ਦੋਸ਼ ਝੂਠੇ ਹਨ, ਕਿਉਂਕਿ ਕੁਝ ਲੋਕ ਇਸ ਮੰਚ ਦੀ ਗਲਤ ਵਰਤੋਂ ਕਰ ਰਹੇ ਹਨ।