ਅਦਾਕਾਰਾ ਪ੍ਰਣਿਤਾ ਸੁਭਾਸ਼ ਨੇ ਰਾਮ ਮੰਦਰ ਨਿਰਮਾਣ ਲਈ ਦਿੱਤੇ 1 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਦਾਕਾਰਾ ਪ੍ਰਣਿਤਾ ਸੁਭਾਸ਼ ਨੇ ਅਯੋਧਿਆ ‘ਚ ਰਾਮ ਮੰਦਰ ਦੇ ਨਿਰਮਾਣ...

Praniti Subhash

ਨਵੀਂ ਦਿੱਲੀ: ਅਦਾਕਾਰਾ ਪ੍ਰਣਿਤਾ ਸੁਭਾਸ਼ ਨੇ ਅਯੋਧਿਆ ‘ਚ ਰਾਮ ਮੰਦਰ ਦੇ ਨਿਰਮਾਣ ਲਈ 1 ਲੱਖ ਰੁਪਏ ਦੀ ਦਾਨ ਰਾਸ਼ੀ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਪ੍ਰਣਿਤਾ ਸੁਭਾਸ਼ ਨੇ ਟਵੀਟਰ ‘ਤੇ ਅਪਣੇ ਯੋਗਦਾਨ ਦਾ ਐਲਾਨ ਕਰਦੇ ਹੋਏ ਲਿਖਿਆ, ‘ਅਯੋਧਿਆ ਰਾਮ ਮੰਦਰ ਨਿਰਮਾਣ ਸਮਰਪਿਤ ਅਭਿਆਨ ਵਿਚ ਮੈਂ 1 ਲੱਖ ਰੁਪਏ ਦੇਣ ਦਾ ਫ਼ੈਸਲਾ ਲੈਂਦੀ ਹਾਂ। ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦੀ ਹਾਂ ਕਿ ਇਸ ਇਤਿਹਾਸਕ ਕੰਮ ‘ਚ ਤੁਸੀਂ ਵੀ ਹਿੱਸਾ ਪਾਓ।

 

 

ਰਾਮ ਮੰਦਰ ਨਿਧੀ ਸਮਰਪਣ ਪ੍ਰਣਿਤਾ ਸੁਭਾਸ਼ ਦਾ ਇਹ ਫ਼ੈਸਲਾ ਸਭ ਨੂੰ ਪਸੰਦ ਆਇਆ ਹੈ। ਉਨ੍ਹਾਂ ਦੀ ਇਸ ਬੇਨਤੀ ਵੀਡੀਓ ਨੂੰ ਹੁਣ ਤੱਕ 28 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ 5 ਕਰਮਚਾਰੀ 10 ਕਰੋੜ ਘਰਾਂ ਵਿਚ ਜਾ ਕੇ ਸਮਰਪਣ ਨਿਧੀ ਲੈਣਗੇ। ਪ੍ਰਣਿਤਾ ਸੁਭਾਸ਼ ਕੰਨੜ ਫਿਲਮ ‘ਰਾਮ ਅਵਤਾਰ’ ‘ਚ ਨਜ਼ਰ ਆਵੇਗੀ। ਇਸਤੋਂ ਇਲਾਵਾ ਉਹ ‘ਭੂਜ: ਦ ਪ੍ਰਾਈਡ ਆਫ਼ ਇੰਡੀਆ’ ਵਿਚ ਵੀ ਨਜ਼ਰ ਆਉਣ ਵਾਲੀ ਹੈ।

 

 

ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਅਜੇ ਦੇਵਗਨ ਦੀ ਅਹਿਮ ਭੂਮਿਕਾ ਹੋਵੇਗੀ। ਉਹ ਪ੍ਰਿਯਦਰਸ਼ਨ ਦੀ ਹੰਗਾਮਾ ਟੂ ਵਿਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਪਰੇਸ਼ ਰਾਵਲ ਅਤੇ ਸ਼ਿਲਪਾ ਸ਼ੈਟੀ ਹੋਵੇਗੀ। ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਰਾਮ ਮੰਦਰ ਦੇ ਨਿਰਮਾਣ ਲਈ ਅਯੋਧਿਆ ਵਿਚ ਨਿਧੀ ਨਿਰਮਾਣ ਦੇ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਨਿਧੀ ਸ਼੍ਰੀ ਰਾਮ ਜਨਮਭੂਮੀ ਤੀਰਥ ਯਾਤਰਾ ਦੇ ਨਾਮ ਨਾਲ ਪੂਰੇ ਦੇਸ਼ ਵਿਚ ਮਸ਼ਹੂਰ ਹੈ।

ਇਹ ਅਭਿਆਨ 15 ਫ਼ਰਵਰੀ ਤੋਂ 27 ਫ਼ਰਵਰੀ ਤੱਕ ਚਲੇਗਾ, ਜਿਸ ਵਿਚ ਹਰ ਕੋਈ ਅਪਣੀ ਸਵੈ-ਇੱਛਾ ਨਾਲ ਦਾਨ ਕਰ ਸਕੇਗਾ। ਇਸ ਅਭਿਆਨ ਦੀ ਕਮਾਨ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਪਣੇ ਹੱਥਾਂ ਵਿਚ ਲਈ ਹੋਈ ਹੈ। ਪ੍ਰਣਿਤਾ ਸੁਭਾਸ਼ ਕੰਨੜ ਤੇਲਗੂ ਅਤੇ ਤਾਮਿਲ ਭਾਸ਼ਾ ਦੀਆਂ ਫਿਲਮਾਂ ਵਿਚ ਦਮਦਾਰ ਕਿਰਦਾਰ ਨਿਭਾਉਣ ਵਾਲੀ ਲੋਕਪ੍ਰਿਯ ਹੈ। ਉਨ੍ਹਾਂ ਨੇ ਕੰਨੜ ਫਿਲਮ ਪੋਕੀ ਦੇ ਨਾਲ ਅਪਣੀ ਸ਼ੁਰੂਆਤ ਕੀਤੀ ਸੀ, ਜੋ 2010 ਵਿਚ ਰਿਲੀਜ਼ ਹੋਈ ਸੀ।