ਰਾਮ ਮੰਦਰ ਲਈ ਦਾਨ ਇਕੱਤਰ ਕਰਨ ਦੀ ਮੁਹਿੰਮ ਹੇਠ ਹੋਵੇਗਾ ਚੋਣ ਪ੍ਰਚਾਰ: ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਮਾਮਲਾ ਸਿੱਧਾ ਨਹੀਂ ਹੈ। ਇਹ ਰਾਜਨੀਤਕ ਹੈ।

Shiv Sena

ਮੁੰਬਈ : ਸ਼ਿਵ ਸੈਨਾ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਲੋਕਾਂ ਤੋਂ ਦਾਨ ਇਕੱਤਰ ਕਰਨ ਲਈ ਸੰਪਰਕ ਮੁਹਿੰਮ ਭਗਵਾਨ ਰਾਮ ਦੀ ਆੜ ਵਿਚ 2024 ਦੀਆਂ ਆਮ ਚੋਣਾਂ ਲਈ ਪ੍ਰਚਾਰ ਕਰਨ ਵਾਂਗ ਹੀ ਹੈ। ਹਾਲਾਂਕਿ, ਭਾਜਪਾ ਨੇ ਇਹ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਪਾਰਟੀ ਲਈ ਕੋਈ ਰਾਜਨੀਤਕ ਮੁੱਦਾ ਨਹੀਂ ਹੈ ਅਤੇ ਸ਼ਿਵ ਸੈਨਾ ’ਤੇ ਦੋਸ਼ ਲਗਾਇਆ ਹੈ ਕਿ ਉਹ ਪਹਿਲਾਂ ਰਾਮ ਮੰਦਰ ਨਿਰਮਾਣ ਲਈ ਜ਼ਮੀਨ ਬਣਾਉਣ ਅਤੇ ਫਿਰ ਚੰਦਾ ਇਕੱਠਾ ਕਰਨ ਦੀ ਮੁਹਿੰਮ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਸੀ।

Related Stories