ਭਾਰਤ ਦੇ ਨਕਸ਼ੇ 'ਤੇ ਘੁੰਮਦੇ ਨਜ਼ਰ ਆਏ ਅਕਸ਼ੈ ਕੁਮਾਰ , FIR ਦਰਜ

ਏਜੰਸੀ

ਮਨੋਰੰਜਨ, ਬਾਲੀਵੁੱਡ

ਗ੍ਰਹਿ ਮੰਤਰਾਲੇ ਕੋਲ ਪਹੁੰਚਿਆ ਮਾਮਲਾ

Akshay Kumar in trouble

 

 ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਰਅਸਲ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੇਂਡਰਾ ਨਿਵਾਸੀ ਐਡਵੋਕੇਟ ਵਰਿੰਦਰ ਪੰਜਾਬੀ ਨੇ ਜ਼ਿਲੇ ਦੇ ਐਸਪੀ ਦੇ ਨਾਲ ਗ੍ਰਹਿ ਮੰਤਰਾਲੇ ਨੂੰ ਅਦਾਕਾਰ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਵਕੀਲ ਨੇ ਅਦਾਕਾਰ 'ਤੇ ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ ਪਰ, ਸਵਾਲ ਇਹ ਉੱਠਦਾ ਹੈ ਕਿ ਅਭਿਨੇਤਾ ਨੇ ਅਜਿਹਾ ਕੀ ਕੀਤਾ ਜਿਸ ਲਈ ਉਸ 'ਤੇ ਇਹ ਦੋਸ਼ ਲਗਾਇਆ ਗਿਆ ਹੈ?

ਇਹ ਵੀ ਪੜ੍ਹੋ : ਲੁਧਿਆਣਾ 'ਚ ਡਾਕਟਰ ਦੇ ਘਰ ਚੋਰੀ, 24 ਲੱਖ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ ਚੋਰ

ਦਰਅਸਲ, ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪ੍ਰਮੋਸ਼ਨਲ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਦਾਕਾਰ ਇਕ ਇੰਟਰਨੈਸ਼ਨਲ ਏਅਰਲਾਈਨਜ਼ ਦਾ ਪ੍ਰਚਾਰ ਕਰ ਰਿਹਾ ਸੀ। ਵੀਡੀਓ ਦੀ ਸ਼ੁਰੂਆਤ ਵਿੱਚ ਅਭਿਨੇਤਾ ਨੂੰ ਇੱਕ ਗਲੋਬ 'ਤੇ ਚੱਲਦਾ ਦਿਖਾਇਆ ਗਿਆ ਸੀ। ਗਲਤੀ ਇਹ ਸੀ ਕਿ ਜਿੱਥੇ ਐਕਟਰ ਦੇ ਪੈਰ ਸਨ ਉੱਥੇ ਭਾਰਤ ਦਾ ਨਕਸ਼ਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਹੀ ਵਕੀਲ ਨੇ ਜ਼ਿਲੇ ਦੇ ਐੱਸਪੀ ਦੇ ਨਾਲ ਗ੍ਰਹਿ ਮੰਤਰਾਲੇ ਨੂੰ ਉਹਨਾਂ ਖਿਲਾਫ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ : ਕੰਮ ਤੋਂ ਵਾਪਸ ਘਰ ਜਾ ਰਹੀਆਂ ਔਰਤਾਂ ਨੂੰ SUV ਕਾਰ ਨੇ ਕੁਚਲਿਆ, 5 ਦੀ ਮੌਤ

ਇਸ ਵੀਡੀਓ 'ਚ ਅਕਸ਼ੈ ਕੁਮਾਰ ਦੇ ਨਾਲ ਬਾਲੀਵੁੱਡ ਅਭਿਨੇਤਰੀਆਂ ਦਿਸ਼ਾ ਪਟਨੀ, ਨੋਰਾ ਫਤੇਹੀ, ਮੌਨੀ ਰਾਏ ਅਤੇ ਸੋਨਮ ਬਾਜਵਾ ਵੀ ਨਜ਼ਰ ਆਈਆਂ। ਪਰ, ਉਹਨਾਂ ਦੇ ਪੈਰ ਭਾਰਤ ਦੇ ਨਕਸ਼ੈ ਤੇ ਨਹੀਂ ਸਨ ਸਗੋਂ ਦੂਜੇ ਦੇਸ਼ਾਂ ਦੇ ਨਕਸ਼ੇ 'ਤੇ ਸਨ। ਇਸ ਕਾਰਨ ਉਹ ਇਸ ਦੁਬਿਧਾ ਤੋਂ ਬਚ ਗਈਆਂ। ਹਾਲਾਂਕਿ ਅਕਸ਼ੈ ਕੁਮਾਰ ਫਸ ਗਏ।