ਧਰਮੇਂਦਰ ਨੂੰ ‘ਰਾਜ ਕਪੂਰ ਲਾਈਫ਼ ਟਾਈਮ ਅਚੀਵਮੈਂਟ’ ਇਨਾਮ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਗੁਜ਼ਰੇ ਦਿਨਾਂ ਦੇ ਮਸ਼ਹੂਰ ਐਕਟਰ ਧਰਮੇਂਦਰ ਅਤੇ ਫ਼ਿਲਮਕਾਰ ਰਾਜਕੁਮਾਰ ਹਿਰਾਨੀ ਨੂੰ ਸਿਨੇਮਾ ਜਗਤ 'ਚ ਉਨ੍ਹਾਂ ਦੇ ਚੰਗੇਰੇ ਯੋਗਦਾਨ ਲਈ ‘ਰਾਜ ਕਪੂਰ ਲਾਈਫ਼...

Dharmendra

ਮੁੰਬਈ: ਗੁਜ਼ਰੇ ਦਿਨਾਂ ਦੇ ਮਸ਼ਹੂਰ ਐਕਟਰ ਧਰਮੇਂਦਰ ਅਤੇ ਫ਼ਿਲਮਕਾਰ ਰਾਜਕੁਮਾਰ ਹਿਰਾਨੀ ਨੂੰ ਸਿਨੇਮਾ ਜਗਤ 'ਚ ਉਨ੍ਹਾਂ ਦੇ ਚੰਗੇਰੇ ਯੋਗਦਾਨ ਲਈ ‘ਰਾਜ ਕਪੂਰ ਲਾਈਫ਼ ਟਾਈਮ ਅਚੀਵਮੈਂਟ’ ਅਤੇ ‘ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ’ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਸਭਿਆਚਾਰ ਮੰਤਰੀ ਵਿਨੋਦ ਤਾਵੜੇ ਨੇ ਅਜ ਇਹ ਐਲਾਨ ਕੀਤਾ। 

ਮਸ਼ਹੂਰ ਮਰਾਠੀ ਕਲਾਕਾਰ ਵਿਹੈ ਚੌਹਾਨ ਨੂੰ 'ਵੀ ਸ਼ਾਂਤਾਰਾਮ ਲਾਈਫ਼ ਟਾਈਮ ਅਚੀਵਮੈਂਟ’ ਅਤੇ ਨਿਰਦੇਸ਼ਕ ਅਤੇ ਅਭਿਨੇਤਾ ਮ੍ਰਿਣਲ ਕੁਲਕਰਨੀ ਨੂੰ ‘ਵੀ ਸ਼ਾਂਤਾਰਾਮ ਸਪੈਸ਼ਲ ਕੰਟ੍ਰੀਬਿਊਸ਼ਨ’ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।

ਦੋਹਾਂ ਲਾਈਫ਼ ਟਾਈਮ ਅਚੀਵਮੈਂਟ ਇਨਾਮ ਜੇਤੂਆਂ ਨੂੰ 5,00,000 ਰੁਪਏ ਨਗਦ ਅਤੇ ਕੰਟ੍ਰੀਬਿਊਸ਼ਨ ਇਨਾਮ ਜੇਤੂਆਂ ਨੂੰ 3,00,000 ਰੁਪਏ ਨਗਦ ਦਿਤੇ ਜਾਣਗੇ। ਰਾਜ ਸਰਕਾਰ ਦੁਆਰਾ ਦਿਤੇ ਜਾਣ ਵਾਲੇ ਇਹ ਇਨਾਮ 55ਵੇਂ ਮਹਾਰਾਸ਼ਟਰ ਸਟੇਟ ਮਰਾਠੀ ਫਿਲਮ ਉਤਸਵ ਦੇ ਦੌਰਾਨ ਦਿਤੇ ਜਾਣਗੇ।