‘ਕਸ਼ਮੀਰ ਫਾਈਲਜ਼’ ਤੋਂ ਬਾਅਦ ਹੁਣ ‘ਦਿੱਲੀ ਫਾਈਲਜ਼’ 'ਤੇ ਕੰਮ ਕਰਨ ਦਾ ਸਮਾਂ: ਵਿਵੇਕ ਅਗਨੀਹੋਤਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

'ਦ ਕਸ਼ਮੀਰ ਫਾਈਲਜ਼' ਫ਼ਿਲਮ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਵਿਵੇਕ ਅਗਨੀਹੋਤਰੀ ਨੇ ਟਵਿਟਰ 'ਤੇ ਇਕ ਪੋਸਟ ਜ਼ਰੀਏ ਇਸ ਖਬਰ ਦੀ ਜਾਣਕਾਰੀ ਦਿੱਤੀ।

Vivek Agnihotri announces he's starting work on The Delhi Files

ਮੁੰਬਈ: ਫ਼ਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ਉਹ ਜਲਦ ਹੀ ਆਪਣੀ ਅਗਲੀ ਫੀਚਰ ਫ਼ਿਲਮ 'ਦ ਦਿੱਲੀ ਫਾਈਲਜ਼' 'ਤੇ ਕੰਮ ਸ਼ੁਰੂ ਕਰਨਗੇ। 'ਦ ਕਸ਼ਮੀਰ ਫਾਈਲਜ਼' ਫ਼ਿਲਮ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਵਿਵੇਕ ਅਗਨੀਹੋਤਰੀ ਨੇ ਟਵਿਟਰ 'ਤੇ ਇਕ ਪੋਸਟ ਜ਼ਰੀਏ ਇਸ ਖਬਰ ਦੀ ਜਾਣਕਾਰੀ ਦਿੱਤੀ।

Vivek Agnihotri

ਉਹਨਾਂ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ 'ਦ ਕਸ਼ਮੀਰ ਫਾਈਲਜ਼' ਦੇਖਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਪਿਛਲੇ ਚਾਰ ਸਾਲਾਂ ਤੋਂ ਅਸੀਂ ਬਹੁਤ ਇਮਾਨਦਾਰੀ ਅਤੇ ਸੱਚਾਈ ਨਾਲ ਮਿਹਨਤ ਕੀਤੀ ਹੈ। ਕਸ਼ਮੀਰੀ ਹਿੰਦੂਆਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਨਸਲਕੁਸ਼ੀ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ। ਮੇਰੇ ਲਈ ਨਵੀਂ ਫਿਲਮ 'ਤੇ ਕੰਮ ਕਰਨ ਦਾ ਸਮਾਂ ਹੈ।' ਇਕ ਹੋਰ ਪੋਸਟ ਵਿਚ ਵਿਵੇਕ ਅਗਨੀਹੋਤਰੀ ਨੇ ਲਿਖਿਆ, ‘ਹੈਸ਼ਟੈਗ ਦ ਦਿੱਲੀ ਫਾਈਲਜ਼’। ਇਸ ਟਵੀਟ ਤੋਂ ਬਾਅਦ ਸਾਫ਼ ਹੋ ਗਿਆ ਕਿ ਉਹ ਅਗਲੀ ਫ਼ਿਲਮ ਦਿੱਲੀ ਫਾਈਜ਼ ਬਣਾਉਣ ਜਾ ਰਹੇ ਹਨ।

Tweet

11 ਮਾਰਚ ਨੂੰ ਦੇਸ਼ ਭਰ 'ਚ ਰਿਲੀਜ਼ ਹੋਈ ਫਿਲਮ 'ਦ ਕਸ਼ਮੀਰ ਫਾਈਲਜ਼' 1990 'ਚ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਅਤੇ ਨਸਲਕੁਸ਼ੀ ਨੂੰ ਦਰਸਾਉਂਦੀ ਹੈ। ਵਿਵੇਕ ਅਗਨੀਹੋਤਰੀ ਦੀ ਪਤਨੀ ਪੱਲਵੀ ਜੋਸ਼ੀ ਤੋਂ ਇਲਾਵਾ, ਫਿਲਮ ਵਿਚ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ, ਮਿਥੁਨ ਚੱਕਰਵਰਤੀ ਅਤੇ ਦਰਸ਼ਨ ਕੁਮਾਰ ਮੁੱਖ ਭੂਮਿਕਾਵਾਂ ਵਿਚ ਹਨ। ਰਾਜਨੀਤਿਕ ਵਿਵਾਦਾਂ 'ਚ ਉਲਝਣ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸ 'ਤੇ ਚੰਗੇ ਪ੍ਰਦਰਸ਼ਨ ਨਾਲ 330 ਕਰੋੜ ਰੁਪਏ ਕਮਾ ਲਏ ਹਨ।

The Kashmir Files

ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਭਾਜਪਾ ਸ਼ਾਸਤ ਸੂਬਿਆਂ ਵੱਲੋਂ ਮਨੋਰੰਜਨ ਟੈਕਸ ਤੋਂ ਛੋਟ ਦਿੱਤੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਵਿਚ ਵੀ ਬਹਿਸ ਛਿੜ ਗਈ ਸੀ। 'ਦ ਕਸ਼ਮੀਰ ਫਾਈਲਜ਼' ਤੋਂ ਪਹਿਲਾਂ ਫਿਲਮ ਨਿਰਮਾਤਾ ਨੇ 1966 ਵਿਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਰਹੱਸਮਈ ਮੌਤ 'ਤੇ ਆਧਾਰਿਤ 'ਦ ਤਾਸ਼ਕੰਦ ਫਾਈਲਜ਼' ਦਾ ਨਿਰਦੇਸ਼ਨ ਕੀਤਾ ਸੀ।