Shabana Azmi News: ਸ਼ਬਾਨਾ ਆਜ਼ਮੀ ਨੂੰ ਮਿਲਿਆ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਦਾ ਖਿਤਾਬ
73 ਸਾਲ ਦੀ ਆਜ਼ਮੀ ਨੇ ਬਿਹਤਰੀਨ ਅਦਾਕਾਰਾ ਲਈ ਪੰਜ ਰਾਸ਼ਟਰੀ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰ ਜਿੱਤੇ ਹਨ।
Shabana Azmi News: ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਭਾਰਤੀ ਸਿਨੇਮਾ ’ਚ ਸ਼ਾਨਦਾਰ ਯੋਗਦਾਨ ਅਤੇ ਔਰਤਾਂ ਦੇ ਅਧਿਕਾਰਾਂ ਲਈ ਖੜੇ ਹੋਣ ਲਈ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
73 ਸਾਲ ਦੀ ਆਜ਼ਮੀ ਨੇ ਬਿਹਤਰੀਨ ਅਦਾਕਾਰਾ ਲਈ ਪੰਜ ਰਾਸ਼ਟਰੀ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰ ਜਿੱਤੇ ਹਨ। ਉਹ ਸਾਲਾਨਾ ਯੂ.ਕੇ. ਏਸ਼ੀਅਨ ਫਿਲਮ ਫੈਸਟੀਵਲ (ਯੂ.ਕੇ.ਏ.ਐਫ.ਐਫ.) ’ਚ ਹਿੱਸਾ ਲੈਣ ਲਈ ਲੰਡਨ ’ਚ ਸਨ। ਸਿਨੇਮਾ ’ਚ ਉਨ੍ਹਾਂ ਦੇ 50 ਸਾਲਾਂ ਦਾ ਜਸ਼ਨ ਮਨਾਉਣ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ ਸੀ।
ਉਨ੍ਹਾਂ ਨੂੰ ਪਿਛਲੇ ਹਫਤੇ ਇਕ ਸਮਾਰੋਹ ’ਚ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਪੁਰਸਕਾਰ ਉਸ ਵਿਅਕਤੀ ਨੂੰ ਦਿਤਾ ਜਾਂਦਾ ਹੈ ਜਿਸ ਨੇ ਲੰਡਨ ਜਾਂ ਜਨਤਕ ਜੀਵਨ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ।
ਆਜ਼ਮੀ ਨੇ ਕਿਹਾ, ‘‘ਮੈਂ ਫ੍ਰੀਡਮ ਆਫ ਦਿ ਸਿਟੀ ਆਫ ਲੰਡਨ ਪੁਰਸਕਾਰ ਪ੍ਰਾਪਤ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਇਹ ਸਿਨੇਮਾ ਦੀ ਸ਼ਕਤੀ ਦਾ ਸਬੂਤ ਹੈ ਕਿ ਅਸੀਂ ਸੀਮਾਵਾਂ ਨੂੰ ਪਾਰ ਕਰਨ ਅਤੇ ਸਮਾਜ ’ਤੇ ਸਾਰਥਕ ਪ੍ਰਭਾਵ ਪਾਉਣ ਦੇ ਯੋਗ ਹਾਂ।’’
ਉਨ੍ਹਾਂ ਕਿਹਾ, ‘‘ਮੈਂ ਇਸ ਪੁਰਸਕਾਰ ਲਈ ਨਿਮਰ ਹਾਂ ਅਤੇ ਸਕਾਰਾਤਮਕ ਤਬਦੀਲੀ ਦਾ ਸਮਰਥਨ ਕਰਨ ਲਈ ਅਪਣੀ ਆਵਾਜ਼ ਅਤੇ ਮੰਚ ਦੀ ਵਰਤੋਂ ਕਰਨ ਲਈ ਵਚਨਬੱਧ ਹਾਂ।’’
(For more Punjabi news apart from Shabana Azmi honoured with 'Freedom of the City of London' award, stay tuned to Rozana Spokesman)