ਨਵੀਂ ਦਿੱਲੀ: ਤਾਪਸੀ ਪੰਨੂ ਦੀ ਗੇਮ ਓਵਰ ਸ਼ੁਰੂਆਤੀ ਸੀਨ ਤੋਂ ਹੀ ਅਪਣੇ ਨਾਲ ਜੋੜੀ ਰੱਖਣ ਵਿਚ ਸਮਰੱਥ ਹੈ। ਇਹ ਫ਼ਿਲਮ ਬੈਕ ਸਟੋਰੀ ਜਾਂ ਕਹਾਣੀ ਸੈਟ ਕਰਨ ਵਿਚ ਸਮਾਂ ਬਰਬਾਦ ਨਹੀਂ ਕਰਦੀ। ਇਸ ਦੀ ਜਾਣਕਾਰੀ ਹੌਲੀ ਹੌਲੀ ਸਾਹਮਣੇ ਆਉਂਦੀ ਹੈ। ਇਸ ਫ਼ਿਲਮ ਵਿਚ ਤਾਪਸੀ ਹਰ ਵਕਤ ਘਰ ਰਹਿੰਦੀ ਹੈ। ਉਸ ਨੂੰ ਹਨੇਰੇ ਤੋਂ ਡਰ ਲਗਦਾ ਹੈ। ਇਕ ਪੈਨਿਕ ਅਟੈਕ ਉਸ ਨੂੰ ਥੇਰੇਪੀ ਵਿਚ ਪਹੁੰਚਾ ਦਿੰਦਾ ਹੈ।
ਇਸ ਪੂਰੀ ਪਰੇਸ਼ਾਨੀ ਵਿਚ ਜੋ ਇਕ ਵਿਅਕਤੀ ਉਸ ਦੇ ਨਾਲ ਹੁੰਦਾ ਹੈ ਉਹ ਹੁੰਦੀ ਹੈ ਉਸ ਦੀ ਕੇਅਰਟੇਕਰ ਕਲੱਮਾ। ਇਸ ਫ਼ਿਲਮ ਦੀ ਸਮਾਪਤੀ ਅਤੇ ਏ-ਬਸੰਤ ਦੇ ਸ਼ਾਨਦਾਰ ਕੈਮਰਾ ਵਰਕ ਤੋਂ ਇਹ ਮਨੋਵਿਗਿਆਨਕ ਥ੍ਰਿਲਰ ਦਾ ਤਿੱਖਾ ਸੰਪਾਦਨ ਫੀਲ ਕਰਵਾਉਂਦਾ ਹੈ। ਫ਼ਿਲਮ ਤੇਲੁਗੁ-ਤਮਿਲ ਵਿਚ ਬਣੀ ਹੈ ਅਤੇ ਹਿੰਦੀ ਵਿਚ ਡਬ ਕੀਤੀ ਗਈ ਹੈ। ਫ਼ਿਲਮ ਵਿਚ ਸਾਰੀਆਂ ਚੀਜ਼ਾ ਹਨ।
ਫ਼ਿਲਮ ਵਿਚ ਤਾਪਸੀ ਪੰਨੂ ਦੀ ਐਕਟਿੰਗ ਕਾਬਿਲ-ਏ-ਤਾਰੀਫ਼ ਹੈ। ਉਹਨਾਂ ਦੀ ਫ਼ਿਲਮੋਗ੍ਰਾਫੀ ਦਸਦੀ ਹੈ ਕਿ ਸਭ ਤੋਂ ਮਜ਼ਬੂਤੀ ਵਾਲੇ 'ਤੇ ਵੱਖਰੀ ਕਿਸਮ ਦੇ ਰੋਲ ਕਰਨੇ ਹੁੰਦੇ ਹਨ ਜਿਹਨਾਂ ਨੂੰ ਬਾਲੀਵੁੱਡ ਵਿਚ ਆਮ ਨਹੀਂ ਮੰਨਿਆ ਜਾਂਦਾ। ਪਿੰਕ ਦੀ ਮੀਨਲ ਤੋਂ ਲੈ ਕੇ ਮੁਲਕ ਦੀ ਆਰਤੀ ਅਤੇ ਮਨਮਰਜ਼ੀਆਂ ਦੀ ਰੂਮੀ ਤਕ ਉਹਨਾਂ ਦੀ ਫ਼ਿਲਮਾਂ ਦੀ ਚੁਆਇਸ ਸ਼ਾਨਦਾਰ ਰਹੀ ਹੈ।
ਫ਼ਿਲਮ ਵਿਚ ਕੈਰੇਕਟਰ ਦੀ ਮਜ਼ਬੂਤੀ ਅਤੇ ਪਰੇਸ਼ਾਨੀਆਂ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਬੇਕਾਰ ਡਬਿੰਗ ਅਤੇ ਇਕ ਸੀਨ ਦਾ ਰੀਪਲੇ ਹੋਣਾ ਥੋੜਾ ਖ਼ਰਾਬ ਲਗਦਾ ਹੈ ਪਰ ਡਰਾਉਣ ਵਾਲੇ ਦ੍ਰਿਸ਼ਾਂ ਤੋਂ ਲੈ ਕੇ ਸਸਪੈਂਸ ਤਕ ਇਹ ਫ਼ਿਲਮ ਦੇਖਣ ਲਾਇਕ ਹੈ।