ਤੈਮੂਰ ਤੇ ਜਹਾਂਗੀਰ ਨੂੰ ਫ਼ਿਲਮੀ ਸਿਤਾਰੇ ਨਹੀਂ ਬਣਾਉਣਾ ਚਾਹੁੰਦੀ ਅਦਾਕਾਰਾ ਕਰੀਨਾ ਕਪੂਰ ਖਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਰੀਨਾ ਨੇ ਕਿਹਾ, "ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਜੈਂਟਲਮੈਨ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਲੋਕ ਕਹਿਣ ਕਿ ਉਹ ਬਿਹਤਰ ਪਰਵਰਿਸ਼ ਵਾਲੇ ਤੇ ਦਿਆਲੂ ਹਨ।

Actress Kareena Kapoor Khan doesn't want to make her kids movie stars

 

ਮੁੰਬਈ: ਹਾਲ ਹੀ ਵਿਚ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ (Kareena Kapoor Khan) ਨੇ ਆਪਣੀ ਗਰਭ ਅਵਸਥਾ ਦੇ ਦਿਨਾਂ ਨੂੰ ਦਰਸਾਉਂਦੀ ਪ੍ਰੈਗਨੈਂਸੀ ਬਾਈਬਲ (Pregnancy Bible) ਨਾਂ ਦੀ ਇੱਕ ਕਿਤਾਬ ਲਾਂਚ ਕੀਤੀ ਹੈ, ਜਿਸ ਵਿਚ ਉਸਨੇ ਆਪਣੇ ਬੱਚਿਆਂ ਅਤੇ ਪਤੀ ਸੈਫ ਦੋਵਾਂ ਬਾਰੇ ਬਹੁਤ ਸਾਰੇ ਖੁਲਾਸੇ ਕੀਤੇ ਹਨ। ਤੈਮੂਰ ਦਾ ਜਨਮ 2016 'ਚ ਹੋਇਆ ਸੀ, ਜਿਸ ਤੋਂ ਬਾਅਦ ਅਭਿਨੇਤਰੀ ਫਰਵਰੀ 'ਚ ਦੂਜੀ ਵਾਰ ਮਾਂ ਬਣੀ।

ਹੋਰ ਪੜ੍ਹੋ: ਚੰਡੀਗੜ੍ਹ ਕਾਂਗਰਸ ਭਵਨ ‘ਚ ਲੱਗਾ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ

ਅਦਾਕਾਰਾ ਨੇ ਆਪਣੇ ਦੂਜੇ ਬੇਟੇ ਦਾ ਨਾਂ ਜਹਾਂਗੀਰ (Jahangir) ਰੱਖਿਆ ਹੈ, ਜਿਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਤੈਮੂਰ (Taimur) ਹਮੇਸ਼ਾ ਤੋਂ ਹੀ ਪਾਪਰਾਜ਼ੀ (Paparazzi) ਦਾ ਪਸੰਦੀਦਾ ਸਟਾਰ ਕਿਡ ਰਿਹਾ ਹੈ, ਜਿਸਦੇ ਬਾਅਦ ਹੁਣ ਸਾਰੀ ਸੁਰਖੀਆਂ ਜਹਾਂਗੀਰ ਵੱਲ ਚਲੀਆਂ ਗਈਆਂ ਹਨ, ਹਾਲਾਂਕਿ ਜੇਕਰ ਅਭਿਨੇਤਰੀ ਦੀ ਮੰਨੀਏ ਤਾਂ ਉਹ ਆਪਣੇ ਦੋਨਾਂ ਬੱਚਿਆਂ ਨੂੰ ਫ਼ਿਲਮ ਸਟਾਰ (Film Stars) ਨਹੀਂ ਬਣਾਉਣਾ ਚਾਹੁੰਦੀ।

ਹੋਰ ਪੜ੍ਹੋ: ਗਾਜ਼ੀਆਬਾਦ: ਇਕ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 7 ਫਾਇਰ ਟੈਂਡਰ ਮੌਕੇ 'ਤੇ ਮੌਜੂਦ

ਹਾਲ ਹੀ ਵਿਚ, ਅਭਿਨੇਤਰੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਉਹ ਦੋਵਾਂ ਬੱਚਿਆਂ ਨੂੰ ਫਿਲਮੀ ਸਿਤਾਰਿਆਂ ਦੀ ਬਜਾਏ ਕੁਝ ਹੋਰ ਬਣਾਉਣਾ ਚਾਹੁੰਦੀ ਹੈ। ਕਰੀਨਾ ਨੇ ਕਿਹਾ, "ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਜੈਂਟਲਮੈਨ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਲੋਕ ਕਹਿਣ ਕਿ ਉਹ ਬਿਹਤਰ ਪਰਵਰਿਸ਼ ਵਾਲੇ ਅਤੇ ਦਿਆਲੂ ਹਨ ਅਤੇ ਫਿਰ ਮੈਨੂੰ ਲੱਗੇਗਾ ਕਿ ਮੈਂ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ ਹੈ। ਮੈਂ ਨਹੀਂ ਚਾਹੁੰਦੀ ਕਿ ਉਹ ਫ਼ਿਲਮੀ ਸਿਤਾਰੇ ਬਣਨ। ਮੈਂ ਬਹੁਤ ਖੁਸ਼ ਹੋਵਾਂਗੀ ਜੇ ਉਹ ਮੇਰੇ ਕੋਲ ਆਵੇ ਤੇ ਕਹੇ ਕਿ ਮੈਨੂੰ ਕੁਝ ਹੋਰ ਕਰਨਾ ਹੈ, ਸ਼ਾਇਦ ਮਾਊਂਟ ਐਵਰੈਸਟ ’ਤੇ ਚੜ੍ਹਨਾ, ਇਹ ਉਸਦਾ ਫੈਸਲਾ ਹੋਵੇਗਾ। ਮੈਂ ਉਨ੍ਹਾਂ ਦੇ ਨਾਲ ਖੜ੍ਹੀ ਰਹੁੰਗੀ ਅਤੇ ਉਨ੍ਹਾਂ ਦਾ ਸਮਰਥਨ ਕਰਾਂਗੀ।"

ਹੋਰ ਪੜ੍ਹੋ: ਤਾਲਿਬਾਨ ਨੇ ਕੀਤਾ ਜਲਾਲਾਬਾਦ 'ਤੇ ਕਬਜ਼ਾ, ਪੂਰਬੀ ਹਿੱਸੇ ਤੋਂ ਵੱਖ ਹੋਇਆ ਕਾਬੁਲ

ਕਰੀਨਾ ਦਾ ਕਹਿਣਾ ਹੈ ਕਿ ਉਹ ਅਜਿਹੀ ਮਾਂ ਨਹੀਂ ਬਣਨਾ ਚਾਹੁੰਦੀ ਜੋ ਆਪਣੇ ਬੱਚਿਆਂ ਦੇ ਕੰਮਾਂ ਵਿਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰੇ। ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ। ਅਭਿਨੇਤਰੀ ਨੇ ਕਿਹਾ, ''ਮੇਰੀ ਮਾਂ ਕਹਿੰਦੀ ਸੀ ਕਿ ਜੋ ਵੀ ਕਰਨਾ ਚਾਹੁੰਦੇ ਹੋ ਕਰੋ। ਗਲਤੀਆਂ ਕਰੋ ਅਤੇ ਉਹਨਾਂ ਨੂੰ ਸੁਧਾਰੋ। ਇਸੇ ਤਰ੍ਹਾਂ, ਮੈਂ ਆਪਣੇ ਬੱਚਿਆਂ ਦੀ ਦੇਖਭਾਲ ਵੀ ਕਰ ਰਹੀ ਹਾਂ।