ਦਰਸ਼ਕਾਂ ਨੂੰ ਪਸੰਦ ਆਈ 'ਮਨਮਰਜ਼ੀਆਂ' 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਮਨਮਰਜੀਆਂ' ਫਿਲਮ ਨਾਲ 2 ਸਾਲ ਬਾਅਦ ਅਭੀਸ਼ੇਕ ਬੱਚਨ ਕਮਬੈਕ ਕਰ ਰਹੇ ਹਨ ਪਰ ਫਿਲਮ ਦੇ ਕਲੇਕਸ਼ਨ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਬਾਕਸ ਆਫਿਸ ਉੱਤੇ ਇਸ ਦੀ ਅੱਛੀ ...

Manmarziyan movie

'ਮਨਮਰਜੀਆਂ' ਫਿਲਮ ਨਾਲ 2 ਸਾਲ ਬਾਅਦ ਅਭੀਸ਼ੇਕ ਬੱਚਨ ਕਮਬੈਕ ਕਰ ਰਹੇ ਹਨ ਪਰ ਫਿਲਮ ਦੇ ਕਲੇਕਸ਼ਨ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਬਾਕਸ ਆਫਿਸ ਉੱਤੇ ਇਸ ਦੀ ਅੱਛੀ ਐਂਟਰੀ ਰਹੀ। ਵਿੱਕੀ ਕੌਸ਼ਲ, ਅਭਿਸ਼ੇਕ ਬੱਚਨ ਅਤੇ ਤਾਪਸੀ ਪਨੂੰ ਦੀ ਫਿਲਮ ਮਨਮਰਜ਼ੀਆਂ ਨੂੰ ਦਰਸ਼ਕਾਂ ਦਾ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ।ਫਿਲਮ ਨੂੰ ਕ੍ਰਿਟਿਕਸ ਦੁਆਰਾ ਖੂਬ ਸਰਾਹਿਆ ਵੀ ਜਾ ਰਿਹਾ ਹੈ ਅਜਿਹੇ ਵਿੱਚ ਫਿਲਮ ਨੂੰ ਚੰਗੇ ਸਟਾਰ ਰੇਟਿੰਗ ਵੀ ਮਿਲੇ ਹਨ। ਫਿਲਮ ਨੂੰ ਜਿਆਦਾਤਰ ਕ੍ਰਿਟਿਕਸ ਨੇ 5 ਵਿੱਚੋਂ 4 ਸਟਾਰ ਦਿੱਤੇ ਹਨ। ਅਜਿਹੇ ਵਿੱਚ ਦਰਸ਼ਕ ਫਿਲਮ ਵੱਲ ਖਿੱਚੇ ਚਲੇ ਜਾ ਰਹੇ ਹਨ।

ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਨੂੰ ਲੈ ਕੇ ਅੰਦਾਜ਼ ਲਗਾਏ ਜਾ ਰਹੇ ਸਨ ਕਿ ਫਿਲਮ ਆਪਣੇ ਪਹਿਲੇ ਦਿਨ 5 ਤੋਂ 6 ਕਰੋੜ ਦਾ ਬਿਜਨੈੱਸ ਆਰਾਮ ਨਾਲ ਕਰ ਸਕਦੀ ਹੈ ਪਰ ਫਿਲਮ ਦੇ ਕਲੈਕਸ਼ਨ ਦੀ ਰਫਤਾਰ ਉਮੀਦ ਤੋਂ ਥੋੜੇ ਧੀਮੀ ਰਹੀ। ਆਪਣੇ ਓਪਨਿੰਗ ਡੇਅ ਦੇ ਦਿਨ ਫਿਲਮ ਨੇ 3.52 ਕਰੋੜ ਕਮਾਏ।ਫਿਲਮ ਨੂੰ ਸਿਤਾਰਿਆਂ ਵਲੋਂ ਚੰਗੇ ਰਿਵਿਊ ਮਿਲ ਰਹੇ ਹਨ। ਕਰਨ ਜੌਹਰ ਨੇ ਵੀ ਫਿਲਮ ਦੀ ਖੂਬ ਤਾਰੀਫ ਕੀਤੀ ਨਾਲ ਹੀ ਕਰਨ ਨੇ ਕਿਹਾ ਕਿ ਇਮੋਸ਼ਨਲ ਡ੍ਰਾਮਾ ਰਾਈਡ ਦੇ ਲਈ ਤਿਆਰ ਹੋ ਜਾਓ।

ਇਸ ਦੇ ਇਲਾਵਾ ਨੂੰ ਟੋਰਾਂਟੋ ਵਿੱਚ ਵੀ ਸਪੈਸ਼ਲ ਸਕ੍ਰੀਨਿੰਗ ਦੇ ਦੌਰਾਨ ਕਾਫੀ ਪਸੰਦ ਕੀਤਾ ਗਿਆ। ਇਸ ਦੌਰਾਨ ਤਾਪਸੀ ਪਨੂੰ, ਵਿੱਕੀ ਕੌਸ਼ਲ ਅਤੇ ਅਭਿਸ਼ੇਕ ਬੱਚਨ ਵੀ ਉੱਥੇ ਮੌਜੂਦ ਸਨ। ਦੱਸ ਦੇਈਏ ਕਿ ਇਸ ਫਿਲਮ ਦੇ ਇਲਾਵਾ ਇਸ ਹਫਤੇ ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਦੀ ਫਿਲਮ ‘ ਮਿਤਰੋਂ’ ਰਿਲੀਜ਼ ਹੋਈ ਹੈ। ਇਸ ਦੇ ਇਲਾਵਾ ਰਿਚਾ ਚੱਢਾ, ਰਾਜਕੁਮਾਰ ਰਾਓ ਅਤੇ ਮਨੋਜ ਬਾਜਪੇਈ ਸਟਾਰ ‘ ਲਵ ਸੋਨੀਆ’ ਵੀ ਰਿਲੀਜ਼ ਹੋਈ ਹੈ।

ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਹਾਰਰ ਕਾਮੇਡੀ ਫਿਲਮ ‘ ਸਤ੍ਰੀ’ ਵੀ ਹੁਣ ਤੱਕ ਸਿਨੇਮਾ ਘਰਾਂ ਵਿੱਚ ਟਿਕੀ ਹੋਈ ਹੈ। ਸਤ੍ਰੀ ਹੁਣ ਤੱਕ ਥਿਏਟਰਜ਼ ਤੇ ਰਨ ਕਰ ਰਹੀ ਹੈ ਅਜਿਹੇ ਵਿੱਚ ਫਿਲਮ ਇੱਕ ਹਿੱਟ ਸਾਬਿਤ ਹੋ ਚੁੱਕੀ ਹੈ। ਜਲਦ ਹੀ ਰਾਜਕੁਮਾਰ ਰਾਓ ਦੀ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਵੀ ਸ਼ਾਮਿਲ ਹੋਣ ਵਾਲੀ ਹੈ। ਅਜਿਹੇ ਵਿੱਚ ਮਨਮਰਜੀਆਂ ਨੂੰ ਇਹ ਸਾਰੀਆਂ ਫਿਲਮਾਂ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ।