ਅਦਾਕਾਰ ਵਿਵੇਕ ਓਬਰਾਏ ਦੇ ਘਰ ਪੁਲਿਸ ਦੀ ਛਾਪੇਮਾਰੀ, ਜਾਣੋ ਪੂਰਾ ਮਾਮਲਾ
ਮੁੰਬਈ ਸਥਿਤ ਘਰ ਵਿਚ ਕਰਨਾਟਕਾ ਪੁਲਿਸ ਨੇ ਮਾਰਿਆ ਛਾਪਾ
ਮੁੰਬਈ: ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੇ ਮੁੰਬਈ ਸਥਿਤ ਘਰ ਵਿਚ ਬੰਗਲੁਰੂ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਛਾਪੇਮਾਰੀ ਕੀਤੀ ਹੈ। ਦਰਅਸਲ ਵਿਵੇਕ ਦੀ ਪਤਨੀ ਦੇ ਭਰਾ ਅਦਿੱਤਿਆ ਅਲਵਾ ਬੰਗਲੁਰੂ ਡਰੱਗ ਕੇਸ ਵਿਚ ਦੋਸ਼ੀ ਹਨ। ਪੁਲਿਸ ਨੇ ਉਸ ਦੀ ਤਲਾਸ਼ੀ ਵਿਚ ਵਿਵੇਕ ਦੀ ਮੁੰਬਈ ਸਥਿਤ ਰਿਹਾਇਸ਼ ਵਿਚ ਛਾਪੇਮਾਰੀ ਕੀਤੀ।
ਦੱਸ ਦਈਏ ਕਿ ਅਦਿੱਤਿਆ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ। ਸੀਸੀਬੀ ਨੇ ਕੋਰਟ ਵਰੰਟ ਲੈ ਕੇ ਵਿਵੇਕ ਦੇ ਘਰ ਦੀ ਤਲਾਸ਼ੀ ਕੀਤੀ।
ਸੀਸੀਬੀ ਵੱਲੋਂ ਜਾਰੀ ਬਿਆਨ ਅਨੁਸਾਰ ਅਦਿੱਤਿਆ ਅਲ਼ਵਾ ਫਰਾਰ ਹਨ। ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਦਿੱਤਿਆ ਅਲਵਾ ਵਿਵੇਕ ਦੇ ਘਰ ਵਿਚ ਹਨ। ਇਸ ਲਈ ਉਹ ਚੈੱਕ ਕਰਨਾ ਚਾਹੁੰਦੇ ਸੀ।
ਇਸ ਲਈ ਕੋਰਟ ਕੋਲੋਂ ਵਰੰਟ ਲਿਆ ਗਿਆ ਸੀ ਅਤੇ ਵਿਵੇਕ ਦੇ ਘਰ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਸੈਂਡਲਵੁੱਡ ਡਰੱਗ ਕੇਸ ਵਿਚ ਵੱਡੇ ਨਾਮ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚ ਰਾਗਿਨੀ ਦਿਵੇਦੀ ਦਾ ਨਾਮ ਵੀ ਸ਼ਾਮਲ ਹੈ। ਅਦਿੱਤਿਆ ਅਲਵਾ ਦੇ ਘਰ 'ਤੇ ਪੁਲਿਸ ਦੀ ਟੀਮ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੀ ਹੈ।
ਅਦਿੱਤਿਆ ਅਲਵਾ ਕਰਨਾਟਕਾ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਬੇਟੇ ਹਨ। ਉਹਨਾਂ ਦੀ ਬੇਟੀ ਪ੍ਰਿਯੰਕਾ ਅਲ਼ਵਾ ਦਾ ਵਿਆਹ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨਾਲ ਹੋਇਆ ਹੈ।