MeToo#: ਹਿਰਾਨੀ ‘ਤੇ ਬਲਾਤਕਾਰ ਦੇ ਲੱਗੇ ਦੋਸ਼, ਸਦਮੇ ‘ਚ ਡਾਇਰੈਕਟਰ ਇੰਦਰ ਕੁਮਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਡਾਇਰੈਕਟਰ ਰਾਜ ਕੁਮਾਰ ਹਿਰਾਨੀ ਉਤੇ # MeToo ਦਾ ਇਲਜ਼ਾਮ ਲੱਗਣ ਨਾਲ ਕਈ ਬਾਲੀਵੁੱਡ....

Raj Kumar Hirani

ਨਵੀਂ ਦਿੱਲੀ : ਡਾਇਰੈਕਟਰ ਰਾਜ ਕੁਮਾਰ ਹਿਰਾਨੀ ਉਤੇ # MeToo ਦਾ ਇਲਜ਼ਾਮ ਲੱਗਣ ਨਾਲ ਕਈ ਬਾਲੀਵੁੱਡ ਸਟਾਰ ਹੈਰਾਨ ਹਨ। ਫਿਲਮ ‘ਸੰਜੂ’ ਵਿਚ ਹਿਰਾਨੀ ਨਾਲ ਬਤੌਰ ਅਸਿਸਟੇਂਟ ਡਾਇਰੈਕਟਰ ਕੰਮ ਕਰ ਚੁੱਕੀ ਇਕ ਔਰਤ ਨੇ ਉਨ੍ਹਾਂ ਉਤੇ ਯੌਨ ਉਤਪੀੜਨ ਦੇ ਇਲਜ਼ਾਮ ਲਗਾਏ ਹਨ। ਦਿਆ ਮਿਰਜਾ, ਬੋਨੀ ਕਪੂਰ, ਸ਼ਰਮਨ ਜੋਸ਼ੀ ਅਤੇ ਅਰਸ਼ਦ ਵਾਰਸੀ ਨੇ ਆਰੋਪਾਂ ਉਤੇ ਹੈਰਾਨੀ ਜਤਾਈ। ਕਈਆਂ ਨੇ ਡਾਇਰੈਕਟਰ ਦੀ ਮਦਦ ਕਰਦੇ ਹੋਏ ਕਿਹਾ, ਉਹ ਅਜਿਹਾ ਨਹੀਂ ਕਰ ਸਕਦੇ। ਹੁਣ ਮਸ਼ਹੂਰ ਡਾਇਰੈਕਟਰ ਇੰਦਰ ਕੁਮਾਰ ਨੇ ਵੀ ਹਿਰਾਨੀ ਦਾ ਸਮਰਥਨ ਕੀਤਾ ਹੈ।

ਇਕ ਇੰਟਰਵਿਊ ਵਿਚ ਇੰਦਰ ਕੁਮਾਰ ਨੇ ਕਿਹਾ- ਮੈਂ ਸਦਮੇ ਵਿਚ ਹਾਂ ਕਿ ਰਾਜ ਕੁਮਾਰ ਹਿਰਾਨੀ ਵਰਗੇ ਇਨਸ਼ਾਨ ਦਾ ਨਾਮ ਮੀਟੂ ਮੁਹਿੰਮ ਦੇ ਤਹਿਤ ਸਾਹਮਣੇ ਆਇਆ ਹੈ। ਮੈਨੂੰ ਭਰੋਸਾ ਹੈ ਕਿ ਛੇਤੀ ਹੀ ਸਿਚਾਈ ਸਾਹਮਣੇ ਆਵੇਗੀ। ਸਾਨੂੰ ਇਸ ਸਮੇਂ ਫੈਸਲਾ ਨਹੀਂ ਸੁਣਾਉਣਾ ਚਾਹੀਦਾ ਹੈ। ਜਿਸ ਔਰਤ ਨੇ ਹਿਰਾਨੀ ਉਤੇ ਇਲਜ਼ਾਮ ਲਗਾਏ ਸਨ, ਉਸ ਦਾ ਕਹਿਣਾ ਹੈ ਕਿ ਉਤਪੀੜਨ ਦੀ ਘਟਨਾ ‘ਸੰਜੂ’ ਦੇ ਪੋਸਟ ਪ੍ਰੋਡਕਸ਼ਨ ਦੇ ਦੌਰਾਨ ਮਾਰਚ ਤੋਂ ਸਿਤੰਬਰ 2018 ਦੇ ਵਿਚ ਕੀਤੀ ਹੈ। ਔਰਤ ਨੇ ਇਹ ਵੀ ਕਿਹਾ ਕਿ ਉਸ ਦਾ ਇਕ ਤੋਂ ਜ਼ਿਆਦਾ ਵਾਰ ਯੌਨ ਉਤਪੀੜਨ ਕੀਤਾ ਗਿਆ।

ਹਾਲਾਂਕਿ ਹਿਰਾਨੀ ਨੇ ਅਪਣੇ ਆਪ ਉਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਇਸ ਮਾਮਲੇ ਨੂੰ ਕਮੇਟੀ ਜਾਂ ਇਕ ਕਾਨੂੰਨੀ ਇਕਾਈ ਦੇ ਕੋਲ ਭੇਜਣ ਦੀ ਸਲਾਹ ਦਿਤੀ ਸੀ। ਪਰ ਸ਼ਿਕਾਇਤ ਕਰਤਾ ਇਸ ਦੇ ਬਦਲੇ ਮੀਡੀਆ ਦੇ ਕੋਲ ਗਈ। ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਛਵੀ ਖ਼ਰਾਬ ਕਰਨ ਦੇ ਇਰਾਦੇ ਨਾਲ ਗਲਤ ਅਤੇ ਨੁਕਸਾਨ ਪਹੁੰਚਾਉਣ ਵਾਲੀ ਕਹਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।