#MeToo ਮੁਹਿੰਮ ਤੋਂ ਬਾਅਦ 5 ਕਰੋਡ਼ ਲੋਕਾਂ ਨੇ ਯੋਨ ਸ਼ੋਸ਼ਣ 'ਤੇ ਕੀਤਾ ਗੂਗਲ ਸਰਚ : ਅਧਿਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਨਵੇਂ ਅਧਿਐਨ ਵਿਚ ਖੁਲਾਸਾ ਹੋਇਆ ਹੈ ਅਮਰੀਕਾ ਵਿਚ ਮੀਟੂ ਅਧਿਐਨ ਤੋਂ ਬਾਅਦ ਲਗਭੱਗ ਪੰਜ ਕਰੋਡ਼ ਲੋਕਾਂ ਨੇ ਗੂਗਲ 'ਤੇ ਯੋਨ ਸ਼ੋਸ਼ਣ ਬਾਰੇ ਸਰਚ ਕੀਤਾ ਹੈ...

50 million Google searches on sexual harassment

ਸੰਯੁਕਤ ਰਾਸ਼ਟਰ : (ਪੀਟੀਆਈ) ਇੱਕ ਨਵੇਂ ਅਧਿਐਨ ਵਿਚ ਖੁਲਾਸਾ ਹੋਇਆ ਹੈ ਅਮਰੀਕਾ ਵਿਚ ਮੀਟੂ ਅਧਿਐਨ ਤੋਂ ਬਾਅਦ ਲਗਭੱਗ ਪੰਜ ਕਰੋਡ਼ ਲੋਕਾਂ ਨੇ ਗੂਗਲ 'ਤੇ ਯੋਨ ਸ਼ੋਸ਼ਣ ਬਾਰੇ ਸਰਚ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸਿਰਫ਼ ਅਕਤੂਬਰ 2017 ਤੋਂ ਜੂਨ 2018 ਵਿਚ ਹੀ ਇਹ ਸਰਚ ਕੀਤੇ ਗਏ ਹਨ। ਗੂਗਲ 'ਤੇ ਯੋਨ ਸ਼ੋਸ਼ਣ ਨੂੰ ਲੈ ਕੇ ਜੋ ਸਰਚ ਕੀਤਾ ਗਿਆ ਉਨ੍ਹਾਂ ਵਿਚ ਪੁੱਛਿਆ ਗਿਆ ਹੈ ਕਿ ਕਿਸ ਤਰ੍ਹਾਂ  ਇਸ ਦੇ ਖਿਲਾਫ਼ ਸ਼ਿਕਾਇਤ ਕੀਤੀ ਜਾਵੇ ਅਤੇ ਕਿਵੇਂ ਇਸ ਤਰ੍ਹਾਂ ਦੇ ਸੁਭਾਅ 'ਤੇ ਰੋਕਥਾਮ ਲਗਾਈ ਜਾਵੇ।

ਅਧਿਐਨ ਵਿਚ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਯੋਨ ਸ਼ੋਸ਼ਣ ਨੂੰ ਲੈ ਕੇ ਹੋਣ ਵਾਲੇ ਗੂਗਲ ਸਰਚ ਵਿਚ ਇਸ ਸਮੇਂ ਮਿਆਦ (ਅਕਤੂਬਰ 2017 ਤੋਂ ਜੂਨ 2018) ਦੇ ਦੌਰਾਨ 86 ਫ਼ੀ ਸਦੀ ਦਾ ਵਾਧਾ ਹੋਇਆ ਹੈ। ਜੋ ਕਿ ਨਵਾਂ ਰਿਕਾਰਡ ਹੈ। ਇਸ ਵਿਚ ਕਿਹਾ ਗਿਆ ਹੈ ਕਿ ਫਿਲਮ ਨਿਰਮਾਤਾ ਹਾਰਵੇ ਵਿਨਸਟੀਨ 'ਤੇ ਯੋਨ ਸ਼ੋਸ਼ਣ ਦੇ ਇਲਜ਼ਾਮ ਤੋਂ ਬਾਅਦ ਜਦੋਂ ਮੀਟੂ ਮੁਹਿੰਮ ਦੀ ਸ਼ੁਰੂਆਤ ਹੋਈ, ਉਸ ਤੋਂ ਬਾਅਦ ਸਿਰਫ਼ 8 ਮਹੀਨੇ ਵਿਚ ਹੀ ਅਜਿਹੇ 4 ਤੋਂ 5.4 ਕਰੋਡ਼ ਸਰਚ ਕੀਤੇ ਗਏ।

ਅਧਿਐਨਕਰਤਾਵਾਂ ਨੇ ਜਿਨਸੀ ਸ਼ੋਸ਼ਣ ਅਤੇ ਯੋਨ ਸ਼ੋਸ਼ਣ ਜਾਗਰੁਕਤਾ ਨੂੰ ਲੈ ਕੇ ਕੀਤੇ ਗਏ ਗੂਗਲ ਸਰਚ 'ਤੇ ਅਧਿਐਨ ਕੀਤਾ। ਜਿਸ ਵਿਚ ਉਨ੍ਹਾਂ ਨੇ ਜਨਵਰੀ 2010 ਤੋਂ ਜੂਨ 2018 ਵਿਚ ਦੇ ਅੰਕੜੇ ਵੇਖੇ। ਇਹ ਅਧਿਐਨ ਜਾਮਾ ਇੰਟਰਨੈਸ਼ਨਲ ਮੈਡਿਸਿਨ  ਦੇ ਜਨਰਲ ਵਿਚ ਪਬਲਿਸ਼ ਕੀਤਾ ਗਿਆ ਹੈ।

ਜਦੋਂ ਅਮਰੀਕੀ ਅਦਾਕਾਰਾ ਏਲਿਸਾ ਮਿਲਾਨੋ ਨੇ ਮੁਹਿੰਮ ਨੂੰ ਸਮਰਥਨ ਦੇਣ ਦੀ ਬੇਨਤੀ ਕੀਤੀ ਤਾਂ  #MeToo ਨੂੰ ਲਗਭੱਗ ਤਿੰਨ ਲੱਖ ਵਾਰ ਰੀਟਵੀਟ ਕੀਤਾ ਗਿਆ। ਉਥੇ ਹੀ ਭਾਰਤ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਅਦਾਕਾਰਾ ਤਨੁਸ਼ਰੀ ਦੱਤਾ ਵਲੋਂ ਅਦਾਕਾਰ ਨਾਨਾ ਪਾਟੇਕਰ 'ਤੇ ਲਗਾਏ ਗਏ ਯੋਨ ਸ਼ੋਸ਼ਣ ਦੇ ਇਲਜ਼ਾਮ ਤੋਂ ਬਾਅਦ ਹੋਈ।

Related Stories