ਕੰਗਨਾ ਰਣੌਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ‘ਗਾਂਧੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਹੋਵੇ’
ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਵਿਚ ਕਈ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ।
ਨਵੀਂ ਦਿੱਲੀ: ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਵਿਚ ਕਈ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇਸ ਵਾਰ ਉਹਨਾਂ ਦਾ ਬਿਆਨ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਬਾਰੇ ਹੈ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਨਿਊਜ਼ ਕਟਿੰਗ ਅਤੇ ਦੋ ਲੰਬੇ ਸੰਦੇਸ਼ ਪੋਸਟ ਕੀਤੇ ਹਨ। ਇਸ ਦੇ ਜ਼ਰੀਏ ਇਕ ਵਾਰ ਫਿਰ ਕੰਗਨਾ ਨੇ ''ਭੀਖ ਵਿਚ ਆਜ਼ਾਦੀ'' ਦੇ ਬਿਆਨ 'ਤੇ ਆਪਣਾ ਪੱਖ ਰੱਖਿਆ ਹੈ।
ਹੋਰ ਪੜ੍ਹੋ: BSF ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਖਿਲਾਫ਼ ਪੰਜਾਬ ਤੋਂ ਬਾਅਦ ਬੰਗਾਲ ਸਰਕਾਰ ਵਲੋਂ ਵੀ ਪਾਸ ਮਤਾ
ਕੰਗਨਾ ਨੇ ਲਿਖਿਆ, ‘ਜੋ ਆਜ਼ਾਦੀ ਲਈ ਲੜੇ ਸੀ, ਉਹਨਾਂ ਨੂੰ ਸੱਤਾ ਦੇ ਭੁੱਖੇ ਅਤੇ ਚਲਾਕ ਲੋਕਾਂ ਨੇ ਅਪਣੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਸੀ। ਇਹ ਉਹ ਲੋਕ ਸੀ, ਜਿਨ੍ਹਾਂ ਵਿਚ ਉਹਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਨਾਲ ਲੜਨ ਹਿੰਮਤ ਨਹੀਂ ਸੀ ਜਾਂ ਜਿਨ੍ਹਾਂ ਦੇ ਖੂਨ ਵਿਚ ਉਬਾਲ ਨਹੀਂ ਸੀ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਸਾਨੂੰ ਸਿਖਾਇਆ...ਕੋਈ ਥੱਪੜ ਮਾਰੇ ਤਾਂ ਇਕ ਹੋਰ ਥੱਪੜ ਲਈ ਅਪਣੀ ਦੂਜੀ ਗੱਲ਼ ਅੱਗੇ ਕਰੋ ਅਤੇ ਇਸ ਤਰ੍ਹਾਂ ਮਿਲੇਗੀ ਆਜ਼ਾਦੀ..। ਅਜਿਹਾ ਨਹੀਂ ਹੈ ਕਿ ਕਿਸੇ ਨੂੰ ਆਜ਼ਾਦੀ ਇਸ ਤਰ੍ਹਾਂ ਹੀ ਮਿਲਦੀ ਹੈ, ਇਸ ਤਰ੍ਹਾਂ ਸਿਰਫ ਭੀਖ ਮਿਲਦੀ ਹੈ... ਇਸ ਲਈ ਅਪਣੇ ਨਾਇਕ ਨੂੰ ਸਮਝਦਾਰੀ ਨਾਲ ਚੁਣੋ’।
ਹੋਰ ਪੜ੍ਹੋ: ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਮੱਕੀ ਦੀ ਨੁਕਸਾਨੀ ਗਈ ਫਸਲ ਦਾ ਜਲਦ ਮਿਲੇਗਾ ਮੁਆਵਜਾ: DC
ਇਕ ਹੋਰ ਪੋਸਟ ਵਿਚ ਕੰਗਨਾ ਨੇ ਲਿਖਿਆ ਕਿ ਗਾਂਧੀ ਨੇ ਕਦੀ ਵੀ ਭਗਤ ਸਿੰਘ ਅਤੇ ਨੇਤਾਜੀ ਦਾ ਸਮਰਥਨ ਨਹੀਂ ਕੀਤਾ। ਕਈ ਸਬੂਤ ਹਨ, ਜੋ ਦੱਸਦੇ ਹਨ ਕਿ ਗਾਂਧੀ ਜੀ ਚਾਹੁੰਦੇ ਸੀ ਕਿ ਭਗਤ ਸਿੰਘ ਨੂੰ ਫਾਂਸੀ ਹੋਵੇ। ਤੁਹਾਨੂੰ ਚੁਣਨਾ ਹੋਵੇਗਾ ਕਿ ਤੁਸੀਂ ਕਿਸ ਦਾ ਸਮਰਥਨ ਕਰਦੇ ਹੋ ਕਿਉਂਕਿ ਇਹਨਾਂ ਸਾਰਿਆਂ ਨੂੰ ਆਪਣੇ ਮਨ ਦੇ ਇੱਕੋ ਡੱਬੇ ਵਿਚ ਇਕੱਠੇ ਰੱਖਣਾ ਅਤੇ ਉਹਨਾਂ ਦੀ ਵਰ੍ਹੇਗੰਢ 'ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦੇਣਾ ਕਾਫ਼ੀ ਨਹੀਂ ਹੈ। ਹਰ ਕਿਸੇ ਨੂੰ ਆਪਣੇ ਇਤਿਹਾਸ ਅਤੇ ਨਾਇਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਹੋਰ ਪੜ੍ਹੋ: ਸਰਕਾਰੀ ਸਕੂਲਾਂ 'ਚ 8ਵੀਂ ਜਮਾਤ ਤੱਕ ਜਨਰਲ ਵਰਗ ਦੇ ਲੜਕਿਆਂ ਨੂੰ ਮਿਲਣਗੀਆਂ ਮੁਫ਼ਤ ਵਰਦੀਆਂ
ਦਰਅਸਲ ਪਿਛਲੇ ਹਫਤੇ ਅਦਾਕਾਰਾ ਕੰਗਨਾ ਰਣੌਤ ਦੇ ਇਕ ਬਿਆਨ ਨੂੰ ਲੈ ਕੇ ਵਿਵਾਦ ਹੋਇਆ ਸੀ। ਇਕ ਸੰਮੇਲਨ ਵਿਚ ਉਹਨਾਂ ਕਿਹਾ ਕਿ ਭਾਰਤ ਨੂੰ 2014 ਵਿਚ ਸੱਚੀ ਆਜ਼ਾਦੀ ਮਿਲੀ ਸੀ। ਪਹਿਲਾਂ ਜੋ ਆਜ਼ਾਦੀ ਮਿਲੀ ਸੀ, ਉਹ ਆਜ਼ਾਦੀ ਨਹੀਂ ਸੀ, ਸਗੋਂ ਭੀਖ ਸੀ। ਕੰਗਨਾ ਦੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੇ ਉਸ ਦੀ ਆਲੋਚਨਾ ਕੀਤੀ। ਦੇਸ਼ ਭਰ ਵਿਚ ਕੰਗਨਾ ਖਿਲਾਫ਼ ਵਿਰੋਧ ਪ੍ਰਦਰਸ਼ਨ ਅਤੇ ਮਾਮਲੇ ਦਰਜ ਹੋਏ। ਕਈ ਲੋਕਾਂ ਨੇ ਭਾਰਤ ਸਰਕਾਰ ਵਲੋਂ ਕੰਗਨਾ ਨੂੰ ਦਿੱਤਾ ਗਿਆ ਪਦਮ ਸ਼੍ਰੀ ਪੁਰਸਕਾਰ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ।