Miss Universe 2023: ਭਾਰਤ ਦੀ ਨੁਮਾਇੰਦਗੀ ਕਰ ਰਹੀ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ, ਦੇਖੋ ਵੀਡੀਉ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸ਼ੁਰੂਆਤੀ ਮੁਕਾਬਲੇ ਵਿਚ ਜਿੱਤਿਆ ਦਰਸ਼ਕਾਂ ਦਾ ਦਿਲ

Shweta Sharda Represents India at Preliminary Competition of Miss Universe 2023

Miss Universe 2023: ਹਾਲ ਹੀ ਵਿਚ ਮਿਸ ਦੀਵਾ ਯੂਨੀਵਰਸ 2022 ਦਾ ਤਾਜ ਪਹਿਨਣ ਵਾਲੀ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ ਇਨ੍ਹੀਂ ਦਿਨੀਂ ਐਲ ਸੈਲਵਾਡੋਰ ਵਿਚ 72ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਇਸ ਦੌਰਾਨ 15 ਨਵੰਬਰ ਨੂੰ ਅਲ ਸਲਵਾਡੋਰ ਵਿਚ ਆਯੋਜਤ ਸ਼ੁਰੂਆਤੀ ਮੁਕਾਬਲੇ ਦੀਆਂ ਵੀਡੀਉਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਸ਼ਵੇਤਾ ਸ਼ਾਰਧਾ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆਈ।

ਕਾਲੇ ਰੰਗ ਦੇ ਗਊਨ ਵਿਚ ਸ਼ਵੇਤਾ ਬਹੁਤ ਖ਼ੂਬਸੂਰਤ ਲੱਗ ਰਹੀ ਸੀ, ਉਸ ਦੇ ਸਟੇਜ ਉਤੇ ਪਹੁੰਚਦਿਆਂ ਹੀ ਚਾਰੇ-ਪਾਸਿਉਂ ਤਾੜੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। 72ਵੇਂ ਮਿਸ ਯੂਨੀਵਰਸ ਵਿਚ ਮੁੱਖ ਮੁਕਾਬਲਾ 18 ਨਵੰਬਰ, 2023 ਨੂੰ ਹੋਵੇਗਾ।  

 ਕੌਣ ਹੈ ਸ਼ਵੇਤਾ ਸ਼ਾਰਧਾ

ਸ਼ਵੇਤਾ ਸ਼ਾਰਧਾ ਚੰਡੀਗੜ੍ਹ ਦੀ ਵਸਨੀਕ ਹੈ। ਜਦੋਂ ਸ਼ਵੇਤਾ ਸ਼ਾਰਧਾ 16 ਸਾਲ ਦੀ ਸੀ ਤਾਂ ਉਹ ਅਪਣਾ ਘਰ ਛੱਡ ਕੇ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਈ। 22 ਸਾਲ ਦੀ ਸ਼ਵੇਤਾ ਨੂੰ ਉਸ ਦੀ ਮਾਂ ਨੇ ਹੀ ਪਾਲਿਆ ਸੀ। ਇਸ ਈਵੈਂਟ 'ਚ ਜਦੋਂ ਸ਼ਵੇਤਾ ਤੋਂ ਪੁਛਿਆ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਕੌਣ ਹੈ ਤਾਂ ਉਨ੍ਹਾਂ ਨੇ ਅਪਣੀ ਮਾਂ ਦਾ ਨਾਂ ਲਿਆ ਸੀ।

ਦੱਸ ਦੇਈਏ ਕਿ ਸ਼ਵੇਤਾ ਡੀਆਈਡੀ, ਡਾਂਸ ਦੀਵਾਨੇ ਅਤੇ ਡਾਂਸ + ਵਰਗੇ ਸ਼ੋਅਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਝਲਕ ਦਿਖਲਾਜਾ’ ਵਿਚ ਕੋਰੀਓਗ੍ਰਾਫਰ ਵਜੋਂ ਵੀ ਨਜ਼ਰ ਆ ਚੁੱਕੀ ਹੈ। ਫੇਮਿਨਾ ਬਿਊਟੀ ਪੇਜੈਂਟਸ ਅਨੁਸਾਰ, ਸ਼ਵੇਤਾ ਨੇ ਸੀਬੀਐਸਈ ਬੋਰਡ ਦੇ ਅਧੀਨ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕਰ ਰਹੀ ਹੈ।

 

ਸੁਸ਼ਮਿਤਾ ਸੇਨ ਨੂੰ ਅਪਣਾ ਆਦਰਸ਼ ਮੰਨਣ ਵਾਲੀ ਸ਼ਵੇਦਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਫੋਲੋਅਰਜ਼ ਹਨ। ਉਸ ਨੂੰ ਹਾਲ ਹੀ ਵਿਚ ਜੁਬਿਨ ਨੌਟਿਆਲ ਅਤੇ ਤੁਲਸੀ ਕੁਮਾਰ ਦੁਆਰਾ ਗਾਏ ਗੀਤ ‘ਮਸਤ ਆਂਖੇ’ ਦੇ ਸੰਗੀਤ ਵੀਡੀਉ ਵਿਚ ਬਾਲੀਵੁੱਡ ਅਭਿਨੇਤਾ ਸ਼ਾਂਤਨੂ ਮਹੇਸ਼ਵਰੀ ਨਾਲ ਦੇਖਿਆ ਗਿਆ ਸੀ।
ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ ਨੇ ਇਸ ਸਾਲ ਸੁੰਦਰਤਾ ਮੁਕਾਬਲੇ ਮਿਸ ਦੀਵਾ 2023 ਦਾ ਖਿਤਾਬ ਜਿੱਤਿਆ। ਸ਼ਵੇਤਾ ਤੋਂ ਇਲਾਵਾ ਦਿੱਲੀ ਦੀ ਸੋਨਲ ਕੁਕਰੇਜਾ ਮਿਸ ਦੀਵਾ ਸੁਪਰ ਨੈਸ਼ਨਲ 2023 ਅਤੇ ਕਰਨਾਟਕ ਦੀ ਤ੍ਰਿਸ਼ਾ ਸ਼ੈਟੀ ਮਿਸ ਦੀਵਾ 2023 ਦੀ ਰਨਰ ਅੱਪ ਰਹੀ। ਕਰੀਬ ਦੋ ਮਹੀਨੇ ਪਹਿਲਾਂ ਮੁੰਬਈ 'ਚ ਇਸ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।