ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਦੀ ਪਹਿਲੀ ਝਲਕ ਆਈ ਸਾਹਮਣੇ
ਪਿਛਲੇ ਸਾਲ ਤੋਂ ਹੀ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੇ ਫੈਂਸ ਨੂੰ ਉਨ੍ਹਾਂ ਦੀ ਅਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਦਾ ਇੰਤਜਾਰ ਹੈ ਪਰ ਹੁਣ 'ਭਾਰਤ' ਦਾ ਇੰਜਤਾਰ ...
ਮੁੰਬਈ : ਪਿਛਲੇ ਸਾਲ ਤੋਂ ਹੀ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੇ ਫੈਂਸ ਨੂੰ ਉਨ੍ਹਾਂ ਦੀ ਅਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਦਾ ਇੰਤਜਾਰ ਹੈ ਪਰ ਹੁਣ 'ਭਾਰਤ' ਦਾ ਇੰਜਤਾਰ ਕਰਨ ਵਾਲਿਆਂ ਦੀ ਬੇਤਾਬੀ ਹੋਰ ਵੱਧ ਸਕਦੀ ਹੈ। ਕਿਉਂਕਿ ਬੁੱਧਵਾਰ ਦੀ ਸ਼ਾਮ ਨੂੰ ਈਦ 'ਤੇ ਰਿਲੀਜ ਹੋਣ ਜਾ ਰਹੀ ਇਸ ਫਿਲਮ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।
ਤੁਹਾਨੂੰ ਦੱਸ ਦਈਏ ਫਿਲਮ ਦੇ ਪ੍ਰਡਿਊਸਰ ਅਤੁੱਲ ਅਗਨੀਹੋਤਰੀ ਨੇ ਖੁਦ ਇਸ ਟੀਜਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਲੰਮੇਂ ਸਮੇਂ ਤੋਂ ਅਸੀਂ ਸਾਰੇ ਸਲਮਾਨ ਅਤੇ ਕੈਟਰੀਨਾ ਦੇ ਇਸ ਫਿਲਮ ਦੀ ਸ਼ੂਟਿੰਗ ਵਿਚ ਬਿਜੀ ਹੋਣ ਦੀਆਂ ਖਬਰਾਂ ਤੋਂ ਰੂਬਰੂ ਹਾਂ।
ਇਹ ਵੀ ਤੈਅ ਹੈ ਕਿ ਇਹ ਮੋਸਟ ਅਵੇਟੇਡ ਫਿਲਮ ਇਸ ਸਾਲ ਈਦ 'ਤੇ ਰਿਲੀਜ ਹੋਣ ਦੀ ਤਿਆਰੀ 'ਚ ਹੈ। ਇਸ ਵਿਚ ਹੁਣ ਇਸ ਫਿਲਮ ਦਾ ਛੋਟਾ ਟੀਜਰ ਦਰਸ਼ਕਾਂ ਲਈ ਰਿਲੀਜ ਕੀਤਾ ਗਿਆ ਹੈ। ਭਲੇ ਹੀ ਇਸ 20 ਸਕਿੰਟ ਦੇ ਛੋਟੇ ਜਿਹੇ ਟੀਜਰ ਵਿਚ ਸਲਮਾਨ ਅਤੇ ਕੈਟਰੀਨਾ ਕਿਤੇ ਨਜ਼ਰ ਨਹੀਂ ਆ ਰਹੇ ਪਰ ਇਸ ਨੂੰ ਦੇਖਣ 'ਤੇ ਫਿਲਮ ਦੀ ਝਲਕ ਤਾਂ ਨਜ਼ਰ ਆ ਰਹੀ ਹੈ। ਇਸ ਟੀਜਰ ਦੀ ਸ਼ੁਰੂਆਤ ਵਿਚ ਕਿਸੇ ਛੋਟੇ ਜਿਹੇ ਗਲੀ - ਮਹੱਲੇ ਵਿਚ 'ਭਾਰਤ' ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ,ਜੋਸ਼ੀਲਾ ਬੇਸ ਇਸ ਲਹਿਰਾਂਦੇ ਝੰਡੇ 'ਤੇ ਚਾਰ ਚੰਨ ਲਗਾ ਰਿਹਾ ਹੈ।
ਇਸ ਤਰ੍ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਛੋਟੇ ਜਿਹੇ ਟੀਜਰ ਵਿਚ ਹੀ ਲੋਕਾਂ ਦੇ ਦਿਲਾਂ ਵਿਚ ਦੇਸ਼ਭਗਤੀ ਦੇ ਭਾਵ ਜਗਾਉਣ ਦੀ ਹਿੰਮਤ ਹੈ। ਦੱਸ ਦਈਏ ਕਿ ਪਿਛਲੇ ਦਿਨੋਂ ਟੀਜਰ ਰਿਲੀਜ਼ ਦਾ ਐਲਾਨ ਕੀਤਾ ਸੀ। ਉਦੋਂ ਤੋਂ ਸਲਮਾਨ ਖਾਨ ਦੇ ਫੈਂਸ ਇਸ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਦਰਸ਼ਕਾਂ ਨੂੰ ਉਮੀਦ ਸੀ ਕਿ ਫਿਲਮ ਦੇ ਪਹਿਲੇ ਲੁਕ ਵਿਚ ਭਾਈਜਾਨ ਦਾ ਦੀਦਾਰ ਤਾਂ ਹੋਵੇਗਾ ਹੀ ਪਰ ਇਸ ਮਾਮਲੇ ਵਿਚ ਟੀਜਰ ਥੋੜ੍ਹਾ ਨਿਰਾਸ਼ ਕਰਨ ਵਾਲਾ ਹੈ, ਕਿਉਂਕਿ ਫਿਲਮ ਵਿਚ ਸਲਮਾਨ ਦਾ ਲੁਕ ਦੇਖਣ ਲਈ ਹਲੇ ਸ਼ਾਇਦ ਲੰਮਾ ਇੰਤਜਾਰ ਕਰਨਾ ਪਏ।
ਫਿਲਮ ਦੇ ਨਿਰਮਾਤਾ ਅਤੇ ਸਲਮਾਨ ਦੇ ਜੀਜੇ ਅਤੁੱਲ ਅਗਨੀਹੋਤਰੀ ਨੇ ਇਸ ਟੀਜਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ‘Countdown begins @bharat-thefilm #Teaser'। ਦੱਸ ਦਈਏ ਕਿ ਇਸ ਟੀਜਰ ਤੋਂ ਪਹਿਲਾਂ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਸ ਪੋਸਟਰ ਵਿਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਪਿੱਛੇ ਤੋਂ ਇਕ ਝਲਕ ਨਜ਼ਰ ਆਈ ਸੀ। ਇਸ ਪੋਸਟਰ ਨੂੰ ਭਾਰਤ ਦੀ ਪੂਰੀ ਟੀਮ ਨੇ ਸ਼ੇਅਰ ਕੀਤਾ ਸੀ।
ਇਸ ਪੋਸਟਰ ਵਿਚ ਸਲਮਾਨ ਅਤੇ ਕੈਟਰੀਨਾ ਭਾਰਤ - ਪਾਕਿਸਤਾਨ ਸੀਮਾ 'ਤੇ ਲੱਗੇ ਗੇਟ ਦੇ ਸਾਹਮਣੇ ਖੜੇ ਨਜ਼ਰ ਆ ਰਹੇ ਹਨ। ਖ਼ਬਰਾਂ ਦੀ ਮੰਨੀਏ ਮੰਨੇ ਤਾਂ ਭਾਰਤ ਦੀ ਟੀਮ ਫਿਲਮ ਦਾ ਆਖਰੀ ਸ਼ੂਟਿੰਗ ਸ਼ੇਡਿਊਲ ਪੂਰਾ ਕਰਨ ਵਿਚ ਜੁਟੀ ਹੈ। ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਟਵੀਟ ਕਰਕੇ ਇਹ ਗੱਲ ਦਰਸ਼ਕਾਂ ਨਾਲ ਸ਼ੇਅਰ ਕੀਤੀ ਸੀ। ਫਿਲਮ ਦੀ ਪੂਰੀ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ ਸਲਮਾਨ ਖਾਨ ਅਤੇ ਕਟਰੀਨਾ ਕੈਫ ਦੇ ਨਾਲ ਦਿਸ਼ਾ ਪਟਾਨੀ, ਤੱਬੂ, ਸੁਨੀਲ ਗਰੋਵਰ ਵੀ ਮੁੱਖ ਭੂਮਿਕਾਵਾਂ ਵਿਚ ਹਨ।