ਜਾਮੀਆ ਵਿਵਾਦ 'ਚ ਫਸੇ ਅਕਸ਼ੈ, ਹੱਥ ਜੋੜ ਮੰਗਣੀ ਪਈ ਮੁਆਫ਼ੀ 

ਏਜੰਸੀ

ਮਨੋਰੰਜਨ, ਬਾਲੀਵੁੱਡ

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੇਜ ਅੱਗੇ ਕਰਨਾ ਸੀ ਅਤੇ ਗਲਤੀ ਨਾਲ ਟਵੀਟ ਲਾਈਕ ਹੋ ਗਿਆ।

Akshay Kumar

ਮੁੰਬਈ- ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਨਾਲ ਸਬੰਧਤ ਇਕ ਟਵੀਟ ਨੂੰ ਲਾਈਕ ਕਰਨ ਦੇ ਮੁੱਦੇ 'ਤੇ ਅਕਸ਼ੈ ਕੁਮਾਰ ਨੇ ਆਪਣੀ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੇਜ ਅੱਗੇ ਕਰਨਾ ਸੀ ਅਤੇ ਗਲਤੀ ਨਾਲ ਟਵੀਟ ਲਾਈਕ ਹੋ ਗਿਆ।

ਦਰਅਸਲ ਨਾਗਰਿਕਤਾ ਸੋਧ ਬਿੱਲ ਦੇ ਮੁੱਦੇ 'ਤੇ ਜਾਮੀਆ 'ਚ ਚੱਲ ਰਹੇ ਹੰਗਾਮੇ ਨਾਲਜੁੜਿਆ ਵੀਡੀਓ ਸਾਂਝਾ ਕਰਦੇ ਹੋਏ ਇਕ ਯੂਜ਼ਰ ਨੇ ਦਿੱਲੀ ਪੁਲਿਸ ਦੀ ਕਾਰਵਾਈ ਦਾ ਮਜ਼ਾਕ ਉਡਾਇਆ ਸੀ। ਉਸ ਨੇ ਲਿਖਿਆ ਸੀ ਕਿ ''ਵਧਾਈ ਹੋਵੇ...ਜਾਮੀਆ 'ਚ ਵੀ ਅਜ਼ਾਦੀ ਮਿਲੀ ਹੈ। 

ਇਸ ਵੀਡੀਓ 'ਚ ਪ੍ਰਦਰਸ਼ਨਕਾਰੀ ਭੱਜਦੇ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਨੇ ਸਫਾਈ ਦਿੱਤੀ, ਉਹਨਾਂ ਨੇ ਕਿਹਾ ਕਿ ਇਹ ਟਵੀਟ ਗਲਤੀ ਨਾਲ ਲਾਈਕ ਹੋ ਗਿਆ। ਮੈਂ ਪੇਜ ਨੂੰ ਸਕਰੋਲ ਕਰ ਰਿਹਾ ਸੀ ਤਾਂ ਉਹ ਗਲਤੀ ਨਾਲ ਲਾਈਕ ਹੋ ਗਿਆ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਤੁਰੰਤ ਉਸ ਨੂੰ ਅਨਲਾਈਕ ਕਰ ਦਿੱਤਾ।

ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਸਰਗਰਮੀਆਂ ਦੀ ਹਮਾਇਤ ਬਿਲਕੁਲ ਵੀ ਨਹੀਂ ਕਰਦਾ। ਹਾਲਂਕਿ ਇਸ ਤੋਂ ਬਾਅਦ ਵੀ ਟਵਿੱਟਰ ਤੇ ਲੋਕਾਂ ਨੇ ਹੈਸ਼ਟੈਗ ਆਈ ਸਪੋਰਟ ਅਕਸ਼ੈ ਕੁਮਾਰ ਅਤੇ ਬੁਆਏਕਾਟ ਕੈਨੇਡੀਅਨ ਕੁਮਾਰ ਜ਼ਰੀਏ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਹੋਏ ਐਤਵਾਰ ਨੂੰ ਵੀ ਜਾਮੀਆ ਦੇ ਵਿਦਿਆਰਥੀ ਸੜਕ 'ਤੇ ਉਤਰੇ ਸਨ।