ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਸ਼ੀਰਵਾਦ ਲੈਣ ਹਿਮਾਚਲ ਦੇ ਮੰਦਰ ਪਹੁੰਚੀ ਕੰਗਨਾ ਰਨੌਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੰਗਨਾ ਰਨੌਤ ਦੀ ਫ਼ਿਲਮ ‘ਮਨੀਕਰਨੀਕਾ’ ਛੇਤੀ ਹੀ ਰਿਲੀਜ਼ ਹੋਣ.....

Kangana Ranaut

ਮੁੰਬਈ : ਕੰਗਨਾ ਰਨੌਤ ਦੀ ਫ਼ਿਲਮ ‘ਮਨੀਕਰਨੀਕਾ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। 25 ਜਨਵਰੀ ਨੂੰ ਰਿਲੀਜ਼ ਹੋਣ ਦੀ ਵਜ੍ਹਾ ਨਾਲ ਕੰਗਨਾ ਇਨੀਂ ਦਿਨੀਂ ਕਾਫ਼ੀ ਵਿਅਸਤ ਚੱਲ ਰਹੀ ਹੈ। ਉਹ ਅਪਣੀ ਫ਼ਿਲਮ ਦੇ ਪ੍ਰਮੋਸ਼ਨ ਵਿਚ ਵੀ ਲੱਗੀ ਹੋਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਪਣੀ ਕੁਲਦੇਵੀ ਦੇ ਦਰਸ਼ਨ ਕਰਨ ਹਿਮਾਚਲ ਗਈ ਹੈ। ਕੰਗਨਾ ਹਿਮਾਚਲ ਦੇ ਮੰਦਰ ਵਿਚ ਦਰਸ਼ਨ ਕਰਨ ਲਈ ਗਈ ਹੈ। ਉਨ੍ਹਾਂ ਦੀ ਮੰਦਰ ਜਾਣ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਤਸਵੀਰ ਵਿਚ ਕੰਗਨਾ ਮੰਦਰ ਦੇ ਬਾਹਰ ਹੱਥ ਜੋੜ ਕੇ ਖੜੀ ਨਜ਼ਰ ਆ ਰਹੀ ਹੈ। ਫ਼ਿਲਮ ‘ਮਨੀਕਰਨੀਕਾ’ ਵਿਚ ਕੰਗਨਾ ਰਨੌਤ ਰਾਣੀ ਲਕਸ਼ਮੀ ਬਾਈ ਦਾ ਕਿਰਦਾਰ ਨਿਭਾਉਦੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਤੋਂ ਹੀ ਕੰਗਨਾ ਨੇ ਅਪਣੇ ਡਾਈਰੈਕਸ਼ਨ ਦੀ ਸ਼ੁਰੂਆਤ ਕੀਤੀ ਹੈ।  ਫ਼ਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਅੱਜ ਰਾਸ਼ਟਰਪਤੀ ਭਵਨ ਵਿਚ ਫ਼ਿਲਮ ‘ਮਨੀਕਰਨੀਕਾ’ ਦੀ ਸਪੈਸ਼ਪਲ ਸਕਰੀਨ ਰੱਖੀ ਗਈ ਹੈ।

ਫ਼ਿਲਮ ਦੇ ਬਾਰੇ ਵਿਚ ਗੱਲ ਕਰਦੇ ਹੋਏ ਕੰਗਨਾ ਰਨੌਤ ਨੇ ਕਿਹਾ ਸੀ ਕਿ- ਸਾਡੀ ਪੂਰੀ ਟੀਮ ਰਾਣੀ ਲਕਸ਼ਮੀ ਬਾਈ ਦੇ ਸਾਹ ਅਤੇ ਬਹਾਦਰੀ ਦੀ ਕਹਾਣੀ ਸਾਰਿਆਂ ਦੇ ਸਾਹਮਣੇ ਰੱਖਣ ਲਈ ਤਿਆਰ ਹੈ। ਫ਼ਿਲਮ ਦਾ ਟ੍ਰੈਲਰ ਰਿਲੀਜ਼ ਹੋ ਚੁੱਕਿਆ ਹੈ ਅਤੇ 2 ਗੀਤ ਵੀ ਰਿਲੀਜ਼ ਹੋ ਗਏ ਹਨ। ‘ਮਨੀਕਰਨੀਕਾ’ - ਦ ਕਵੀਨ ਆਫ਼ ਝਾਂਸੀ 25 ਜਨਵਰੀ 2019 ਨੂੰ ਰਿਲੀਜ਼ ਹੋਣ ਵਾਲੀ ਹੈ।

ਫ਼ਿਲਮ ਨੂੰ 50 ਤੋਂ ਜਿਆਦਾ ਦੇਸ਼ਾਂ ਵਿਚ ਰਿਲੀਜ਼ ਕੀਤਾ ਜਾਵੇਗਾ। ਪਹਿਲਾਂ ਇਸ ਫ਼ਿਲਮ ਵਿਚ ਸੋਨੂ ਸੂਦ ਵੀ ਨਜ਼ਰ ਆਉਣ ਵਾਲੇ ਸਨ। ਪਰ ਵਿਵਾਦਾਂ ਦੀ ਵਜ੍ਹਾ ਨਾਲ ਉਨ੍ਹਾਂ ਨੇ ਇਹ ਫ਼ਿਲਮ ਛੱਡ ਦਿਤੀ ਹੈ। ਕੰਗਨਾ ਦਾ ਇਸ ਫ਼ਿਲਮ ਨਾਲ ਹੁਣ ਤੱਕ ਦਾ ਅਹਿਮ ਰੋਲ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ।