ਚੋਟੀ ਦੇ ਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਸਰਕਾਰ ਤੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਬੀਤੇ ਦਿਨ ਮੰਗਲਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਡਾਕਟਰ ਸ਼੍ਰੀਰਾਮ ਲਗੂ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।

File photo

ਪੁਣੇ: ਬੀਤੇ ਦਿਨ ਮੰਗਲਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਡਾਕਟਰ ਸ਼੍ਰੀਰਾਮ ਲਗੂ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਇਸ ਬਾਰੇ ਉਹਨਾਂ ਦੇ ਜਾਣਕਾਰੀ ਉਹਨਾਂ ਦੇ ਪਰਿਵਾਰਕ ਸੂਤਰਾਂ ਤੋ ਮਿਲੀ ਹੈ। ਉਹਨਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਸ਼੍ਰੀਰਾਮ ਲਗੂ ਦਾ ਜਨਮ 16 ਨਵੰਬਰ 1927 ਨੂੰ ਮਹਾਰਾਸ਼ਟਰ ਦੇ ਸਤਾਰਾ ਵਿਚ ਹੋਇਆ ਸੀ।

ਉਹ ਇਕ ਮਜ਼ੇਦਾਰ ਥੀਏਟਰ ਕਲਾਕਾਰ ਸਨ। ਪੀਐਮ ਮੋਦੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਨਿਤਿਨ ਗਡਕਰੀ ਨੇ ਅਦਾਕਾਰ ਸ਼੍ਰੀਰਾਮ ਲਗੂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਵਡੇਕਰ ਨੇ ਟਵੀਟ ਕੀਤਾ, “ਮਹਾਨ ਕਲਾਕਾਰ ਸ੍ਰੀਰਾਮ ਲਗੂ ਨੂੰ ਮੇਰੀ ਸ਼ਰਧਾਂਜਲੀ। ਅਸੀਂ ਇਕ ਬਹੁਪੱਖੀ ਸ਼ਖਸੀਅਤ ਗਵਾ ਚੁੱਕੇ ਹਾਂ। ਵਿਲੱਖਣ ਥੀਏਟਰ ਅਦਾਕਾਰ ਨੇ ਸਿਲਵਰ ਸਕ੍ਰੀਨ ‘ਤੇ ਆਪਣੀ ਛਾਪ ਲਗਾਈ ਅਤੇ ਪ੍ਰਭਾਵ ਬਣਾਇਆ। ਉਹ ਇਕ ਸਮਾਜ ਸੇਵੀ ਵੀ ਸਨ।”

ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਜਿਸ ਕਰਕੇ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਸ ਦੇਈਏ ਕਿ ਸ਼੍ਰੀ ਰਾਮ ਲਾਗੂ ਸਫਲ ਅਦਾਕਾਰ ਹੋਣ ਦੇ ਨਾਲ ਇਕ ਥੀਏਟਰ ਕਲਾਕਾਰ ਵੀ ਸਨ। ਉਹ ਪੇਸ਼ੇ ਵਜੋਂ ਈਐੱਨਟੀ ਸਰਜਨ ਵੀ ਸਨ।ਸ਼੍ਰੀਰਾਮ ਲਾਗੂ ਨੇ ਆਪਣੇ ਫਿਲਮੀ ਕਰੀਅਰ ‘ਚ 100 ਤੋਂ ਵੱਧ ਹਿੰਦੀ ਅਤੇ 40 ਮਰਾਠੀ ਫਿਲਮਾਂ ‘ਚ ਕੰਮ ਕੀਤਾ ਹੈ।

ਇਸ ਦੇ ਇਲਾਵਾ ਉਨ੍ਹਾਂ ਨੇ ਕਰੀਬ 40 ਮਰਾਠੀ, ਹਿੰਦੀ ਅਤੇ ਗੁਜਰਾਤੀ ਨਾਟਕ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਕਰੀਬਨ 20 ਮਰਾਠੀ ਪਲੇਅ ਡਾਇਰੈਕਟ ਵੀ ਕੀਤੇ ਸਨ। ਆਪਣੇ ਕਰੀਅਰ ਵਿਚ ਸ਼੍ਰੀਰਾਮ ‘ਆਹਟ: ਇਕ ਅਜੀਬ ਕਹਾਣੀ’, ‘ਪਿੰਜਰਾ’, ‘ਮੇਰੇ ਸਾਥ ਚੱਲ’ ,’ਸਾਮਣਾ’, ‘ਦੌਲਤ’ ਵਰਗੀਆਂ ਕਈ ਫਿਲਮਾਂ ਵਿਚ ਨਜ਼ਰ ਆਏ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੇ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਹੈ।