ਹਸਪਤਾਲ ਤੋਂ ਆਉਂਦੇ ਹੀ ਘਰ ਦੀ ਨੂੰਹ ਬਾਰੇ ਅਮਿਤਾਭ ਨੇ ਕੀਤਾ ਟਵੀਟ, ਲਿਖੀ ਦਿਲ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ।

Amitabh Bachchan Tweets About Women

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਮਿਤਾਭ ਬਚਨ ਟਵਿਟਰ ‘ਤੇ ਅਕਸਰ ਅਪਣੇ ਸੁਝਾਅ ਪੇਸ਼ ਕਰਦੇ ਹਨ। ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਅਮਿਤਾਭ ਨੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।  ਇਸ ਟਵੀਟ ਵਿਚ ਉਹਨਾਂ ਨੇ ਸਹੁਰੇ ਘਰ ਵਾਲਿਆਂ ਵੱਲੋਂ ਘਰ ਦੀ ਨੂੰਹ ਪ੍ਰਤੀ ਫਰਕ ਕਰਨ ਬਾਰੇ ਦੱਸਿਆ ਹੈ।

ਉਹਨਾਂ ਨੇ ਟਵੀਟ ਵਿਚ ਲਿਖਿਆ ਹੈ, ‘ਲੋਕ ਅਕਸਰ ਕਹਿੰਦੇ ਹਨ: ‘ਇਹ ਹੈ ਸਾਡੇ ਘਰ ਦੀ ਨੂੰਹ, ਲੋਕ ਇਹ ਨਹੀਂ ਕਹਿੰਦੇ ਕਿ: ਇਹ ਘਰ ਸਾਡੀ ਨੂੰਹ ਦਾ ਹੈ’। ਬਿਗ ਬੀ ਦੇ ਇਸ ਟਵੀਟ ‘ਤੇ ਫੈਨਜ਼ ਕਾਫ਼ੀ ਰਿਐਕਸ਼ਨ ਦੇ ਰਹੇ ਹਨ। ਜਿੱਥੇ ਅਮਿਤਾਭ ਦੇ ਇਸ ਟਵੀਟ ‘ਤੇ ਕੁਝ ਲੋਕ ਸਹਿਮਤੀ ਦਿਖਾ ਰਹੇ ਹਨ ਤਾਂ ਉੱਤੇ ਹੀ ਕੁਝ ਲੋਕ ਉਹਨਾਂ ਨਾਲ ਸਹਿਮਤ ਨਹੀਂ ਹੈ।

ਦੱਸ ਦਈਏ ਕਿ ਕਰਵਾ ਚੌਥ ਦੇ ਮੌਕੇ ‘ਤੇ ਵੀ ਅਪਣੀ ਪਤਨੀ ਜਯਾ ਬਚਨ ਦੀ ਫੋਟੋ ਸ਼ੇਅਰ ਕਰਕੇ ਹੋਏ ਉਹਨਾਂ ਨੇ ਟਵੀਟ ਕਰਕੇ ਹੋਏ ਬਹੁਤ ਹੀ ਮਜ਼ੇਦਾਰ ਕੈਪਸ਼ਨ ਲਿਖਿਆ ਸੀ। ਦੱਸ ਦਈਏ ਕਿ ਅਮਤਿਭ ਬਚਨ ਇਹਨੀਂ ਦਿਨੀਂ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਨੂੰ ਹੋਸਟ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅਮਿਤਾਭ ਬੀਤੇ ਤਿੰਨ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ ਅਤੇ ਬੀਤੇ ਦਿਨ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।