ਬੁੱਧ ਦੀ ਮੂਰਤੀ ਤੇ ਬੈਠ ਟਰੋਲ ਹੋਈ ਤਾਹਿਰਾ ਕਸ਼ੱਅਪ, ਹੁਣ ਮੰਗ ਰਹੀ ਹੈ ਮੁਆਫ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਬੀਤੇ ਦਿਨੀਂ ਕੈਂਸਰ ਨੂੰ ਮਾਤ ਦੇ ਕੇ ਆਪਣੇ ਕੰਮ 'ਤੇ ਪਰਤੇ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ੱਅਪ ਹੁਣ ਵਿਵਾਦਾਂ ਵਿਚ ਘਿਰ ਗਈ ਹੈ।

Tahira kashyap

ਨਵੀਂ ਦਿੱਲੀ :  ਬੀਤੇ ਦਿਨੀਂ ਕੈਂਸਰ ਨੂੰ ਮਾਤ ਦੇ ਕੇ ਆਪਣੇ ਕੰਮ 'ਤੇ ਪਰਤੇ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ੱਅਪ ਹੁਣ ਵਿਵਾਦਾਂ ਵਿਚ ਘਿਰ ਗਈ ਹੈ। ਤਾਹਿਰਾ ਨੇ ਹਾਲ ਹੀ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ।

ਲੋਕਾਂ ਨੇ ਤਾਹਿਰਾ ਨੂੰ ਇਸ ਗੱਲ ਲਈ ਕਾਫ਼ੀ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆ ਪਰ ਇਸ ਤਰ੍ਹਾਂ ਦੀ ਟਰੋਲਿੰਗ ਨੂੰ ਦੇਖਦੇ ਹੋਏ ਤਾਹਿਰਾ ਨੇ ਹੁਣ ਮੁਆਫ਼ੀ ਮੰਗ ਲਈ ਹੈ।  ਦੱਸ ਦਈਏ ਕਿ ਤਾਹਿਰਾ ਨੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਮਹਾਤਮਾ ਬੁੱਧ ਦੀ ਮੂਰਤੀ ਤੇ ਬੈਠੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ।

ਤਾਹਿਰਾ ਨੇ ਬਾਅਦ 'ਚ ਲੋਕਾਂ ਕੋਲੋਂ ਅਣਜਾਨੇ 'ਚ ਹੋਈ ਗਲਤੀ ਲਈ ਮੁਆਫ਼ੀ ਮੰਗੀ ਤੇ ਇਸ ਪੋਸਟ ਨੂੰ ਹਟਾ ਦਿੱਤਾ ਹੈ। ਤਾਹਿਰਾ ਨੇ ਮੁਆਫ਼ੀ ਮੰਗਦਿਆਂ ਲਿਖਿਆ ਕਿ ਮੈਂ ਕਦੇ ਵੀ ਕਿਸੇ ਲਈ ਦੁੱਖ ਜਾਂ ਦਰਦ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਹਾਂ। ਨਾ ਚਾਹੁੰਦੇ ਹੋਏ ਵੀ ਕੁਝ ਲੋਕਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਮੁਆਫ਼ੀ ਮੰਗਦੀ ਹਾਂ।