ਪਟਿਆਲਾ ਦਾ ਇਹ ਹੀਰੋ ਹਾਲੀਵੁੱਡ ਫ਼ਿਲਮ ਲੈ ਪਹੁੰਚਿਆ ਇੰਗਲੈਂਡ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੱਖਣੀ ਸੁਪਰ ਸਟਾਰ ਧਨੁਸ਼ ਨੂੰ ਲੈ ਕੇ ਬਣਾਈ ਗਈ ਬਾਲੀਵੁੱਡ ਫ਼ਿਲਮ ‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ

Gulzar Inder Chahal

ਪੰਜਾਬ ਦੇ ਪਟਿਆਲਾ ਦਾ ਗੱਭਰੂ ਗੁਲਜ਼ਾਰ ਇੰਦਰ ਚਾਹਲ ਅੱਜ ਕੱਲ੍ਹ ਸੁਰਖ਼ੀਆਂ ਵਿਚ ਹੈ। ਪੰਜਾਬੀ ਫ਼ਿਲਮਾਂ ਤੋਂ ਹਾਲੀਵੁੱਡ ਪਹੁੰਚੇ ਗੁਲਜ਼ਾਰ ਇੰਦਰ ਚਾਹਲ ਦੀ ਕੰਪਨੀ ਵਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ'’ (The Extraordinary Journey Of The Fakir) ਰਿਲੀਜ਼ ਹੋਣ ਲਈ ਤਿਆਰ ਹੈ। ਭਾਰਤ ਵਿਚ ਟ੍ਰੇਲਰ ਰਿਲੀਜ਼ ਕਰਨ ਤੋਂ ਬਾਅਦ ਹੁਣ ਗੁਲਜ਼ਰ ਇੰਦਰ ਚਾਹਲ ਤੇ ਉਨ੍ਹਾਂ ਦੀ ਟੀਮ ਯੂਕੇ ਪਹੁੰਚ ਗਏ ਹਨ ਫ਼ਿਲਮ ਦੇ ਪ੍ਰੋਮੋਸ਼ਨਲ ਟੂਰ ਲਈ। ਦੱਖਣੀ ਸੁਪਰ ਸਟਾਰ ਧਨੁਸ਼ ਨੂੰ ਲੈ ਕੇ ਬਣਾਈ ਗਈ ਬਾਲੀਵੁੱਡ ਫ਼ਿਲਮ ‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਭਾਰਤ, ਸੰਯੁਕਤ ਰਾਜ ਅਮਰੀਕਾ, ਯੂਕੇ, ਸਿੰਗਾਪੁਰ ਸਣੇ 163 ਦੇਸ਼ਾਂ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਬਜਟ 125 ਕਰੋੜ ਰਿਹਾ ਹੈ।

ਇਹ ਫ਼ਿਲਮ ਐਮ! ਕੈਪੀਟਲ ਵੈਂਚਰਜ਼ (M! Capital Ventures) ਵਲੋਂ ਨਿਰਮਿਤ ਕੀਤੀ ਗਈ ਹੈ। ਐਮ! ਕੈਪੀਟਲ ਵੈਂਚਰਜ਼ ਸਿੰਗਾਪੁਰ ਵਿਖੇ ਸਥਿਤ ਫ਼ਿਲਮ ਐਡਵਾਈਜ਼ਰੀ, ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ, ਆਰਟਿਸਟ ਅਤੇ ਇੰਟਰਟੇਨਮੈਂਟ ਮੈਨੇਜਮੈਂਟ ਕੰਪਨੀ ਹੈ। ਗੁਲਜ਼ਾਰ ਚਾਹਲ ਅਤੇ ਸੌਰਭ ਗੁਪਤਾ ਇਸ ਕੰਪਨੀ ਦੇ ਬਾਨੀ ਹਨ। ਜਿੱਥੇ ਸੌਰਭ ਗੁਪਤਾ ਬੈਂਕਿੰਗ ਵਿਚੋਂ ਫ਼ਿਲਮ ਬਿਜ਼ਨਸ ਵਿਚ ਗਏ, ਉੱਥੇ ਹੀ ਗੁਲਜ਼ਾਰ ਇੰਦਰ ਚਾਹਲ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਬਾਲੀਵੁੱਡ ਰਾਹੀਂ ਇਸ ਮੁਕਾਮ ’ਤੇ ਪਹੁੰਚੇ।

ਆਓ ਜਾਣੀਏ ਐਮ! ਕੈਪੀਟਲ ਵੈਂਚਰਜ਼ ਵਲੋਂ ਕਿੰਨ੍ਹਾਂ ਫ਼ਿਲਮਾਂ ਵਿਚ ਨਿਵੇਸ਼ ਕੀਤਾ ਗਿਆ।

ਬਾਲੀਵੁੱਡ ਦੀਆਂ ਕਈ ਵੱਡੀਆਂ ਨਾਮੀ ਗਿਰਾਮੀ ਫ਼ਿਲਮਾਂ ਵਿਚ ਇਸ ਕੰਪਨੀ ਨੇ ਨਿਵੇਸ਼ ਕੀਤਾ ਹੈ। ਅਕਸ਼ੇ ਕੁਮਾਰ ਦੀ ਬਹੁ-ਚਰਚਿਤ ਫ਼ਿਲਮ ਟਾਇਲਟ ਇਕ ਪ੍ਰੇਮ ਕਥਾ  ਭਾਰਤ ਵਿਚ ਸਵੱਛਤਾ ਨੂੰ ਲੈ ਕੇ ਬਣੀ ਸੀ। ਇਹ ਫ਼ਿਲਮ ਕਾਫ਼ੀ ਹਿੱਟ ਰਹੀ ਤੇ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੇ ਏਜੰਡੇ ਨਾਲ ਵੀ ਮੇਲ ਖਾਂਦੀ ਸੀ।

ਸਚਿਨ-ਅ ਬਿਲੀਅਨ ਡ੍ਰੀਮਜ਼  ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੀ ਜੀਵਨੀ ’ਤੇ ਬਣੀ ਇਸ ਫ਼ਿਲਮ ਨੂੰ ਕ੍ਰਿਕੇਟ ਪ੍ਰੇਮੀਆਂ ਵਲੋਂ ਬੜੇ ਹੀ ਚਾਅ ਨਾਲ ਅਤੇ ਸ਼ਰਧਾ ਨਾਲ ਵੇਖਿਆ ਗਿਆ।

ਰੁਸਤਮ ਫ਼ਿਲਮ ਦੀ ਜੇਕਰ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਫ਼ਿਲਮ ਹੈ, ਜਿਸ ਦੀ ਕਹਾਣੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਫ਼ਿਲਮ ਵਿਚ ਹੀਰੋ ਅਕਸ਼ੇ ਕੁਮਾਰ ਹਨ ਜੋ ਕਿ ਇਕ ਨੇਵਲ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ।

ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨੂੰ ਲਾਂਚ ਕਰਨ ਵਾਲੀ ਮਿਰਜ਼ਾ-ਸਾਹਿਬਾਂ ਦੀ ਲੋਕ ਕਥਾ ’ਤੇ ਬਣੀ ਫ਼ਿਲਮ ਮਿਰਜ਼ਿਆ ਵਿਚ ਵੀ ਐਮ! ਕੈਪੀਟਲ ਵਲੋਂ ਨਿਵੇਸ਼ ਕੀਤਾ ਗਿਆ।

ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਰਈਸ  ਵਿਚ ਰਈਸ ਨਾਲ ਦੇ ਸ਼ਖ਼ਸ ਦਾ ਗਰੀਬੀ ਤੋਂ ਅਮੀਰੀ ਤੱਕ ਦਾ ਸਫ਼ਰ ਦਿਖਾਇਆ ਗਿਆ। ਇਹ ਫ਼ਿਲਮ ਵੀ ਸ਼ਾਹਰੁਖ ਖ਼ਾਨ ਦੀ ਹਰ ਫ਼ਿਲਮ ਦੀ ਤਰ੍ਹਾਂ ਹਿੱਟ ਹੋਈ। ਇਸ ਫ਼ਿਲਮ ਵਿਚ ਵੀ ਗੁਲਜ਼ਾਰ ਚਾਹਲ ਦੀ ਕੰਪਨੀ ਦਾ ਨਿਵੇਸ਼ ਸੀ।

ਸਾਲ 2017 ਵਿਚ ਭਾਰਤੀ ਸਿਨੇਮਾ ਜਗਤ ਦੀ ਸਭ ਤੋਂ ਵੱਡੀ ਫ਼ਿਲਮ ਕਹੀ ਜਾਣ ਵਾਲੀ ਬਾਹੂਬਲੀ-2 ਬਣੀ। ਇਸ ਫ਼ਿਲਮ ਵਿਚ ਵੀ ਗੁਲਜ਼ਾਰ ਚਾਹਲ ਦੀ ਕੰਪਨੀ ਦਾ ਨਿਵੇਸ਼ ਸੀ।

ਗੁਲਜ਼ਾਰ ਚਾਹਲ ਦੀ ਕੰਪਨੀ ਐਮ! ਕੈਪੀਟਲ ਵੈਚਰਜ਼ ਵਲੋਂ ਜਿੰਨ੍ਹਾਂ ਫ਼ਿਲਮਾਂ ਦੀ ਚੋਣ ਨਿਵੇਸ਼ ਕਰਨ ਲਈ ਕੀਤੀ ਗਈ, ਉਨ੍ਹਾਂ ਤਕਰੀਬਨ ਸਾਰੀਆਂ ਹੀ ਫ਼ਿਲਮਾਂ ਨੇ ਦਰਸ਼ਕਾਂ ਦਾ ਮਨ ਮੋਹਿਆ ਅਤੇ ਵਪਾਰਕ ਪੱਖੋਂ ਸਹੀ ਫ਼ੈਸਲੇ ਸਾਬਿਤ ਹੋਏ। ਉਮੀਦ ਹੈ ਆਉਣ ਵਾਲੀ ਫ਼ਿਲਮ ਵੀ ਸੁਪਰਹਿੱਟ ਹੋਵੇਗੀ।