ਰਣਬੀਰ ਕਪੂਰ 'ਤੇ ਕਿਰਾਏਦਾਰ ਨੇ ਠੋਕਿਆ ਮੁਕੱਦਮਾ, ਮੰਗੇ 50 ਲੱਖ
ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਸੰਜੂ' ਦੀ ਸਫ਼ਲਤਾ ਦਾ ਮਜ਼ਾ ਲੈ ਰਹੇ ਅਦਾਕਾਰ ਰਣਬੀਰ ਕਪੂਰ ਇਕ ਵੱਡੀ ਮੁਸ਼ਕਲ ਵਿੱਚ ਫਸ ਗਏ ਹਨ। ਦਰਅਸਲ ਪੁਣੇ ਵਿਚ ਰਣਬੀਰ ਦਾ ਇਕ...
ਮੁੰਬਈ : ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਸੰਜੂ' ਦੀ ਸਫ਼ਲਤਾ ਦਾ ਮਜ਼ਾ ਲੈ ਰਹੇ ਅਦਾਕਾਰ ਰਣਬੀਰ ਕਪੂਰ ਇਕ ਵੱਡੀ ਮੁਸ਼ਕਲ ਵਿੱਚ ਫਸ ਗਏ ਹਨ। ਦਰਅਸਲ ਪੁਣੇ ਵਿਚ ਰਣਬੀਰ ਦਾ ਇਕ ਪਾਸ਼ ਅਪਾਰਟਮੈਂਟ ਹੈ, ਜਿਸ ਨੂੰ ਉਨ੍ਹਾਂ ਨੇ ਕਿਰਾਏ 'ਤੇ ਦਿਤਾ ਹੋਇਆ ਹੈ, ਪਰ ਹੁਣ ਉਸੀ ਅਪਾਰਟਮੈਂਟ ਵਿਚ ਕਿਰਾਏ 'ਤੇ ਰਹਿਣ ਵਾਲੇ ਸ਼ਖਸ ਨੇ ਰਣਬੀਰ 'ਤੇ 50 ਲੱਖ ਦਾ ਕੇਸ ਠੋਕਿਆ ਹੈ। ਰਣਬੀਰ 'ਤੇ ਇਹ ਕੇਸ ਰੈਂਟ ਅਗਰੀਮੈਂਟ ਦੇ ਨਿਯਮਾਂ ਦੇ ਹਿਸਾਬ ਨਾਲ ਨਾ ਚਲਣ ਲਈ ਕੀਤਾ ਗਿਆ ਹੈ।
ਖਬਰਾਂ ਦੇ ਮੁਤਾਬਕ, ਰਣਬੀਰ ਦੇ ਅਪਾਰਟਮੈਂਟ ਵਿਚ ਰਹਿਣ ਵਾਲੀ ਕਿਰਾਏਦਾਰ ਸ਼ੀਤਲ ਸੂਰਿਆਵੰਸ਼ੀ ਨੇ ਰਣਬੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਦਾਕਾਰ ਨੇ ਰੈਂਟ ਅਗਰੀਮੈਂਟ ਦਾ ਟਾਈਮ ਪੂਰਾ ਹੋਏ ਬਿਨਾਂ ਹੀ ਉਨ੍ਹਾਂ ਨੂੰ ਘਰ ਤੋਂ ਕੱਢ ਦਿਤਾ। ਸ਼ੀਤਲ ਦੇ ਮੁਤਾਬਕ, ਉਨ੍ਹਾਂ ਦੇ ਵਿਚ 4 ਲੱਖ ਦੇ ਹਿਸਾਬ ਨਾਲ 12 ਮਹੀਨਿਆਂ ਤੱਕ ਦੇ ਪੈਸੇ ਦੇਣ ਦੀ ਗੱਲ ਹੋਈ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ 24 ਲੱਖ ਦਾ ਡਿਪਾਜ਼ਿਟ ਵੀ ਦਿਤਾ ਸੀ।
ਹੁਣ ਇਸ ਮਾਮਲੇ ਵਿਚ ਪੁਣੇ ਦੀ ਸਿਵਲ ਕੋਰਟ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ, ਜਿਥੇ ਸ਼ੀਤਲ ਸੂਰਿਆਵੰਸ਼ੀ ਨੇ 50 ਲੱਖ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਪੈਸੇ 1.08 ਲੱਖ ਰੁਪਏ ਦੇ ਵਿਆਜ ਦੇ ਨਾਲ ਮੰਗੇ ਹਨ। ਕਿਰਾਏਦਾਰ ਦਾ ਇਲਜ਼ਾਮ ਹੈ ਕਿ ਉਸ ਦੀ ਫੈਮਿਲੀ ਨੇ ਕਾਫ਼ੀ ਸਿਹਾ ਅਤੇ ਕੁਵੇਲਾ ਕੱਢੇ ਜਾਣ ਨਾਲ ਕਾਫ਼ੀ ਪਰੇਸ਼ਾਨੀ ਵੀ ਹੋਈ ਹੈ। ਰਣਬੀਰ ਨੇ ਦਿਤੀ ਸਫ਼ਾਈ : ਉਥੇ ਹੀ ਰਣਬੀਰ ਕਪੂਰ ਨੇ ਅਪਣੇ ਖਿਲਾਫ਼ ਲੱਗੇ ਇਸ ਇਲਜ਼ਾਮ ਦਾ ਖੰਡਨ ਕੀਤਾ ਹੈ।
ਰਣਬੀਰ ਨੇ ਕਿਹਾ ਕਿ ਉਨ੍ਹਾਂ ਨੇ ਸ਼ੀਤਲ ਰਘੂਬੰਸ਼ੀ ਨੂੰ ਅਪਾਰਟਮੇਂਟ ਖਾਲੀ ਕਰਨ ਲਈ ਨਹੀਂ ਕਿਹਾ ਸੀ, ਸਗੋਂ ਰੈਂਟ ਅਗਰੀਮੈਂਟ ਵਿਚ ਸਾਫ਼ - ਸਾਫ਼ ਲਿਖਿਆ ਹੈ ਕਿ ਕਿਰਾਏ 'ਤੇ ਲਏ ਜਾਣ ਤੋਂ ਬਾਅਦ ਅਪਾਰਟਮੈਂਟ 12 ਮਹੀਨਿਆਂ ਲਈ ਅਲਾਟ ਕਰ ਦਿਤਾ ਗਿਆ ਹੈ। ਰਣਬੀਰ ਨੇ ਅੱਗੇ ਇਹ ਵੀ ਕਿਹਾ ਕਿ ਕਿਰਾਏਦਾਰ ਨੇ ਅਪਣੀ ਮਰਜ਼ੀ ਨਾਲ ਘਰ ਖਾਲੀ ਕੀਤਾ ਸੀ ਅਤੇ 3 ਮਹੀਨੇ ਦਾ ਕਿਰਾਇਆ ਵੀ ਨਹੀਂ ਦਿਤਾ ਸੀ, ਜਿਸ ਨੂੰ ਕਿਰਾਏਦਾਰ ਵਲੋਂ ਦਿਤੇ ਗਏ ਡਿਪਾਜ਼ਿਟ ਤੋਂ ਕੱਟ ਲਿਆ ਗਿਆ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੈ।