ਔਰਤਾਂ ਨੂੰ ਲੈ ਕੇ ਕਿਉਂ ਪੀਐਮ-ਅਕਸ਼ੈ ਕੁਮਾਰ ‘ਤੇ ਭੜਕੀ ਦਿਆ ਮਿਰਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਬਾਲੀਵੁੱਡ ਦੇ ਪ੍ਰਤੀਨਿਧੀ ਮੰਡਲ......

Dia Mirza

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਬਾਲੀਵੁੱਡ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ ਸੀ। ਮੁੰਬਈ ਦੇ ਰਾਜ ਭਵਨ ਵਿਚ ਹੋਈ ਇਸ ਮੀਟਿੰਗ ਵਿਚ ਨਾਮੀ ਅਦਾਕਾਰ ਅਤੇ ਪ੍ਰੋਡਿਊਸਰਸ ਸ਼ਾਮਲ ਹੋਏ ਸਨ। ਇਸ ਦੌਰਾਨ ਮਨੋਰੰਜਨ ਜਗਤ ਲਈ GST ਦੀਆਂ ਦਰਾਂ ਘੱਟ ਅਤੇ ਇਕ ਸਮਾਨ ਰੱਖਣ ਦੀ ਮੰਗ ਕੀਤੀ ਗਈ। ਪੀਐਮ ਨਰੇਂਦਰ ਮੋਦੀ ਅਤੇ ਅਦਾਕਾਰ ਅਕਸ਼ੈ ਕੁਮਾਰ ਨੇ ਮੀਟਿੰਗ ਦੀ ਤਸਵੀਰ ਟਵਿਟਰ ਉਤੇ ਸ਼ੇਅਰ ਕੀਤੀ।

ਇਸ ਮੀਟਿੰਗ ਵਿਚ ਕੋਈ ਵੀ ਮਹਿਲਾ ਨਹੀਂ ਦਿਖਾਈ ਦਿਤੀ। ਜਿਸ ਦੀ ਵਜ੍ਹਾ ਇਹ ਮੀਟਿੰਗ ਚਰਚਾ ਵਿਚ ਆ ਗਈ ਹੈ। ਅਦਾਕਾਰਾ ਦਿਆ ਮਿਰਜ਼ਾ ਨੇ ਅਕਸ਼ੈ ਕੁਮਾਰ ਅਤੇ ਪੀਐਮ ਨਰੇਂਦਰ ਮੋਦੀ ਉਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਇਸ ਨੂੰ ਆਲ ਮੈਨ ਮੀਟਿੰਗ ਕਰਾਰ ਦਿਤਾ ਹੈ। ਅਕਸ਼ੈ ਦੇ ਟਵੀਟ ਨੂੰ ਦਿਆ ਨੇ ਕਿਹਾ ਕਿ- ਇਹ ਹੈਰਾਨਜਨਕ ਹੈ। ਅਜਿਹਾ ਕੀ ਕਾਰਨ ਸੀ ਜਿਸ ਦੀ ਵਜ੍ਹਾ ਨਾਲ ਇਕ ਵੀ ਔਰਤ ਇਸ ਕਮਰੇ ਵਿਚ ਨਹੀਂ ਸੀ? ਸੋਸ਼ਲ ਮੀਡੀਆ ਉਤੇ ਔਰਤਾਂ ਦੀ ਅਨੁਪਸਥਿਤੀ ਉਤੇ ਸਵਾਲ ਉਠ ਰਹੇ ਹਨ।

ਟਵਿਟਰ ਉਤੇ ਲੋਕਾਂ ਦਾ ਗੁੱਸਾ ਫੂਟ ਰਿਹਾ ਹੈ। ਇਸ ਤੋਂ ਪਹਿਲਾਂ ਮੁਲਾਕਾਤ ਉਤੇ ਫ਼ਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਦੀ ਡਾਇਰੈਕਟਰ ਅਲੰਕ੍ਰਿਤਾ ਸ਼੍ਰੀਵਾਸਤਵ ਨੇ ਸਵਾਲ ਚੁੱਕੇ। ਉਨ੍ਹਾਂ ਨੇ ਟਵੀਟ ਕਰਦੇ ਹੋਏ ਫ਼ਿਲਮ ਜਗਤ ਨਾਲ ਜੁੜੀਆਂ ਔਰਤਾਂ ਦੇ ਸ਼ਾਮਲ ਨਹੀਂ ਹੋਣ ਨੂੰ ਲੈ ਕੇ ਸਵਾਲ ਕੀਤਾ। ਦੱਸ ਦਈਏ,  ਪ੍ਰਤੀਨਿਧੀ ਮੰਡਲ ਵਿਚ ਅਕਸ਼ੈ ਕੁਮਾਰ, ਅਜੈ ਦੇਵਗਨ, ਫ਼ਿਲਮ ਨਿਰਮਾਤਾ ਕਰਨ ਜੌਹਰ, ਸੈਂਸਰ ਬੋਰਡ ਪ੍ਰਮੁੱਖ ਪ੍ਰਸੂਨ ਜੋਸ਼ੀ ਅਤੇ ਪ੍ਰੋਡਿਊਸਰ ਗਿਲਡ ਆਫ਼ ਇੰਡੀਆ ਦੇ ਪ੍ਰਧਾਨ ਸਿਧਾਰਥ ਰਾਏ  ਕਪੂਰ ਮੌਜੂਦ ਸਨ।