ਸਾਬਕਾ ਕ੍ਰਿਕੇਟਰ ਮਨੋਜ ਪ੍ਰਭਾਕਰ ਦੀ ਪਤਨੀ 'ਤੇ ਚੋਰਾਂ ਨੇ ਕੀਤਾ ਹਮਲਾ, ਲੁਟੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਅਦਾਕਾਰ ਅਤੇ ਸਾਬਕਾ ਭਾਰਤੀ ਕ੍ਰਿਕੇਟਰ ਮਨੋਜ ਪ੍ਰਭਾਕਰ ਦੀ ਪਤਨੀ ਫ਼ਰਹੀਨ ਪ੍ਰਭਾਕਰ ਦੇ ਨਾਲ 'ਠਕਠਕ' ਗੈਂਗ ਨੇ ਸ਼ਨਿਚਰਵਾਰ ਨੂੰ ਸਾਕੇਤ ...

Manoj Prabhakar and wife

ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਅਤੇ ਸਾਬਕਾ ਭਾਰਤੀ ਕ੍ਰਿਕੇਟਰ ਮਨੋਜ ਪ੍ਰਭਾਕਰ ਦੀ ਪਤਨੀ ਫ਼ਰਹੀਨ ਪ੍ਰਭਾਕਰ ਦੇ ਨਾਲ 'ਠਕਠਕ' ਗੈਂਗ ਨੇ ਸ਼ਨਿਚਰਵਾਰ ਨੂੰ ਸਾਕੇਤ ਵਿੱਚ ਲੁੱਟ ਨੂੰ ਅੰਜਾਮ ਦਿਤਾ। ਚਾਰ ਬਦਮਾਸ਼ਾਂ ਨੇ ਉਹਨਾਂ ਦਾ ਮੋਬਾਇਲ ਅਤੇ ਪਰਸ ਲੁੱਟ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਦੇ ਨਾਲ ਮਾਰ ਕੁੱਟ ਕੀਤੀ। ਉਹ ਬਦਮਾਸ਼ਾਂ ਨੂੰ ਫੜਨ ਲਈ ਭੱਜੀ ਪਰ ਅਸਥਮਾ ਦਾ ਅਟੈਕ ਆਉਣ ਨਾਲ ਹੀ ਸੜਕ 'ਤੇ ਹੀ ਡਿੱਗ ਗਈ। ਉਨ੍ਹਾਂ ਨੇ ਕਿਸੇ ਤਰ੍ਹਾਂ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿਤੀ।

ਪੀੜਤਾ ਦੀ ਸ਼ਿਕਾਇਤ 'ਤੇ ਸਾਕੇਤ ਥਾਣਾ ਪੁਲਿਸ ਘਟਨਾ ਥਾਂ ਦੇ ਆਸਪਾਸ ਦੀ ਸੀਸੀਟੀਵੀ ਫੁਟੇਜ ਅਤੇ ਪੀੜਤਾ ਵਲੋਂ ਦਿਤੇ ਗਏ ਬਦਮਾਸ਼ਾਂ ਦੀ ਕਾਰ ਦੇ ਨੰਬਰ ਦੀ ਮਦਦ ਨਾਲ ਉਨ੍ਹਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦੇ ਮੁਤਾਬਕ, ਸਾਬਕਾ ਕ੍ਰਿਰੇਟਰ ਮਨੋਜ ਪ੍ਰਭਾਕਰ ਅਪਣੇ ਪਰਵਾਰ ਦੇ ਨਾਲ ਦੱਖਣ ਦਿੱਲੀ ਦੇ ਸਰਵਪ੍ਰਿਆ ਵਿਹਾਰ ਵਿਚ ਰਹਿੰਦੇ ਹਨ। ਸ਼ਨਿਚਰਵਾਰ ਦੁਪਹਿਰ 11.40 ਵਜੇ ਉਨ੍ਹਾਂ ਦੀ ਪਤਨੀ ਫਰਹੀਨ ਪ੍ਰਭਾਕਰ  ਸਾਕੇਤ ਸਥਿਤ ਦੇ ਇਕ ਮਾਲ ਜਾਣ ਲਈ ਘਰ ਤੋਂ ਨਿਕਲੀ ਸਨ। ਕਾਰ ਉਹ ਖੁਦ ਚਲਾ ਰਹੀ ਸਨ।

ਸਾਕੇਤ ਇਲਾਕੇ ਵਿਚ ਲਾਲ ਬੱਤੀ 'ਤੇ ਖੜੀ ਉਨ੍ਹਾਂ ਦੀ ਕਾਰ 'ਤੇ ਚਾਰ ਜਵਾਨਾਂ ਨੇ ਹੱਥ ਮਾਰਿਆ ਅਤੇ ਰੌਲਾ ਮਚਾਉਣ ਲੱਗੇ।  ਅਚਾਨਕ 'ਠਕਠਕ' ਦੀ ਅਵਾਜ਼ ਸੁਣ ਕੇ ਉਨ੍ਹਾਂ ਨੇ ਅਪਣੀ ਕਾਰ ਦਾ ਹੱਦ ਹੇਠਾਂ ਕੀਤਾ ਅਤੇ ਇਕ ਨੌਜਵਾਨ ਨੇ ਕਾਰ 'ਤੇ ਹੱਥ ਮਾਰਨ ਦੀ ਵਜ੍ਹਾ ਪੁੱਛੀ ਪਰ ਆਰੋਪੀ ਉਨ੍ਹਾਂ ਨੂੰ ਕਾਰ ਠੀਕ ਤਰ੍ਹਾਂ ਨਾਲ ਚਲਾਉਣ ਦੀ ਨਸੀਹਤ ਦਿੰਦੇ ਹੋਏ ਗਾਲ੍ਹਾਂ ਕੱਢਣ ਲੱਗੇ। ਇਸ ਵਿਚ ਇਕ ਬਦਮਾਸ਼ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਂਦੀ, ਬਦਮਾਸ਼ਾਂ ਨੇ ਕਾਰ ਵਿਚ ਰੱਖਿਆ ਉਨ੍ਹਾਂ ਦਾ ਮੋਬਾਇਲ ਅਤੇ ਪਰਸ ਲੁੱਟ ਲਿਆ ਅਤੇ ਭੱਜਣ ਲੱਗੇ।

ਫਰਹੀਨ ਨੇ ਕਾਰ ਤੋਂ ਉਤਰ ਕੇ ਬਦਮਾਸ਼ਾਂ ਦਾ ਪਿੱਛਾ ਕੀਤਾ ਪਰ ਬਦਮਾਸ਼ ਸੜਕ ਦੇ ਦੂਜੇ ਪਾਸੇ ਖੜੀ ਅਪਣੀ ਕਾਰ ਤੋਂ ਫਰਾਰ ਹੋ ਗਏ। ਫਰਹੀਨ ਜਦੋਂ ਬਦਮਾਸ਼ਾਂ ਦਾ ਪਿੱਛਾ ਕਰ ਰਹੀਆਂ ਸਨ, ਉਦੋਂ ਉਨ੍ਹਾਂ ਨੂੰ ਅਸਥਮਾ ਦਾ ਅਟੈਕ ਆ ਗਿਆ। ਇਸ ਦੇ ਚਲਦੇ ਉਹ ਸੜਕ ਉਤੇ ਡਿੱਗ ਗਈ। ਉਨ੍ਹਾਂ ਨੇ ਉਥੇ ਜਮ੍ਹਾਂ ਭੀੜ ਤੋਂ ਮਦਦ ਮੰਗੀ, ਜਿਸ ਉਤੇ ਫੌਜ ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਕਾਰ ਤੱਕ ਪਹੁੰਚਾਇਆ। ਉਸੀ ਅਧਿਕਾਰੀ ਨੇ ਉਨ੍ਹਾਂ ਨੂੰ ਬਦਮਾਸ਼ਾਂ ਦੀ ਕਾਰ ਦਾ ਨੰਬਰ ਦੱਸਿਆ, ਜਿਸ ਨੂੰ ਉਨ੍ਹਾਂ ਨੇ ਪੁਲਿਸ ਨੂੰ ਸੌਂਪ ਦਿਤਾ ਹੈ। 

ਦੱਸ ਦਈਏ ਕਿ ਅਦਾਕਾਰ ਫਰਹੀਨ ਮਨੋਜ ਪ੍ਰਭਾਕਰ ਦੀ ਦੂਜੀ ਪਤਨੀ ਹਨ। ਦੋਵਾਂ ਨੇ ਸਾਲ 1997 ਵਿਚ ਵਿਆਹ ਕੀਤਾ ਸੀ।  ਫਰਹੀਨ ਨੇ ‘ਜਾਨ ਤੇਰੇ ਨਾਮ' ਅਤੇ ‘ਨਜ਼ਰ ਕੇ ਸਾਮਨੇ' ਵਰਗੀ ਸੁਪਰਹਿਟ ਫਿਲਮਾਂ ਦੀ ਹਨ। ਉਹ ‘ਆਗ ਕਾ ਤੂਫਾਨ,  ‘ਦਿਲ ਕੀ ਬਾਜੀ, ‘ਸੈਨਿਕ,  ‘ਹਕੀਕਤ, ‘ਅਮਾਨਤ ‘ਸਾਜਨ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।