ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਟਵੀਟ, ਕਿਹਾ ਭਾਈਚਾਰੇ ਦਾ ਸਤਿਕਾਰ ਕਰਦਾ ਹਾਂ, ਉਹ ਜਿੱਤਣਗੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

"ਬਾਪੂ ਕਿਸਾਨ ਵੀ ਹਨ ਦਿੱਲੀ ਬਾਰਡਰ 'ਤੇ ਕੁਝ ਬੋਲੋ।"

Dharmendra Deol

ਮੁੰਬਈ: ਕੇਂਦਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਿਚਕਾਰ ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ।  

ਅਦਾਕਾਰ ਧਰਮਿੰਦਰ ਦਾ ਟਵੀਟ 
ਉਨ੍ਹਾਂ ਨੇ ਇਕ ਯੂਜਰ ਵੱਲੋਂ ਰੀਟਵੀਟ ਕਰਦਿਆਂ ਕਿਹਾ," ਉਹ ਆਪਣੇ ਭਾਈਚਾਰੇ ਦਾ ਸਤਿਕਾਰ ਕਰਦੇ ਹਨ। ਉਹ ਕਿਸਾਨ ਜ਼ਰੂਰ ਜਿੱਤਣਗੇ। ਉਨ੍ਹਾਂ ਦੇ ਮਸਲੇ ਦਾ ਹੱਲ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਚਲ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਿਚ ਹੋ ਰਹੀ ਦੇਰੀ ਲਈ ਚਿੰਤਾ ਦਾ ਵਿਸ਼ਾ ਹੈ ਤੇ ਉਹ ਇਸ ਦੇ ਹੱਲ ਲਈ ਅਰਦਾਸ ਕਰਨਗੇ।"

ਯੂਜਰ ਸੁਖਵਿੰਦਰ ਦਾ ਟਵੀਟ 
ਯੂਜਰ ਸੁਖਵਿੰਦਰ ਨੇ ਟਵੀਟ ਵਿਚ ਅਦਾਕਾਰ ਧਰਮਿੰਦਰ ਨੂੰ ਕੁਮੈਂਟ ਕੀਤਾ ਸੀ, "ਬਾਪੂ ਕਿਸਾਨ ਵੀ ਹਨ ਦਿੱਲੀ ਬਾਰਡਰ 'ਤੇ ਕੁਝ ਬੋਲੋ।"