ਮੇਰਾ ਕੋਈ ਰੰਗ ਨਹੀਂ, ਬੱਚਿਆਂ ਦੀ ਮਦਦ ਲਈ ਹਰ ਸਰਕਾਰ ਦਾ ਬਣ ਜਾਵਾਂਗਾ ਬ੍ਰਾਂਡ ਅੰਬੈਸਡਰ: ਸੋਨੂੰ ਸੂਦ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ, ਕੋਈ ਵੀ ਸਰਕਾਰ ਬੱਚਿਆਂ ਦੀ ਮਦਦ ਲਈ ਮੈਨੂੰ ਸੱਦੇਗਾ ਤਾਂ ਮੈਂ ਜ਼ਰੂਰ ਜਾਵਾਂਗਾ।

Sonu Sood

 

ਮੁੰਬਈ: ਅਦਾਕਾਰ ਸੋਨੂੰ ਸੂਦ (Sonu Sood) ਦੇ ਘਰ ਅਤੇ ਦਫ਼ਤਰ ਵਿਚ ਇਨਕਮ ਟੈਕਸ (IT Raid) ਵੱਲੋਂ ਇੰਨ੍ਹੇ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਅੱਜ ਸੋਨੂੰ ਸੂਦ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਇਨਕਮ ਟੈਕਸ ਵਿਭਾਗ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ ਅਤੇ ਇਨਕਮ ਟੈਕਸ ਆਪਣਾ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, “ਮੈਂ ਸਭ ਦੇ ਲਈ ਬ੍ਰਾਂਡ ਅੰਬੈਸਡਰ (Brand Ambassador) ਹਾਂ। ਜੇਕਰ ਕੋਈ ਵੀ ਸਰਕਾਰ ਬੱਚਿਆਂ ਦੀ ਮਦਦ ਲਈ ਮੈਨੂੰ ਸੱਦੇਗੀ ਤਾਂ ਮੈਂ ਜ਼ਰੂਰ ਜਾਵਾਂਗਾ। ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ।”

ਇਹ ਵੀ ਪੜ੍ਹੋ: 10 ਦਿਨ ਦਾ ਕੰਮ 1 ਦਿਨ 'ਚ ਕਰਕੇ ਵਿਖਾਉਣਗੇ CM ਚੰਨੀ: ਕਾਂਗਰਸੀ ਆਗੂ

ਇਸ ਤੋਂ ਬਾਅਦ ਉਹਨਾਂ ਕਿਹਾ ਕਿ ਮੇਰੀ ਇੱਛਾ ਹਸਪਤਾਲ ਬਣਾਉਣਾ ਹੈ। ਤਾਂ ਜੋ ਅਸੀਂ ਜ਼ਿਆਦਾ ਲੋਕਾਂ ਤੱਕ ਮਦਦ ਪਹੁੰਚਾ ਸਕੀਏ। ਉਨ੍ਹਾਂ  ਕਿਹਾ ਕਿ ਮੇਰੇ ਖਾਤੇ ਵਿਚ ਇਕ ਪੈਸਾ ਨਹੀਂ ਜਾਂਦਾ ਕਿਉਂਕਿ ਜਦੋਂ ਕੋਈ ਮਦਦ ਕਰਦਾ ਹੈ ਤਾਂ ਉਸ ਵੱਲੋਂ ਮਦਦ ਲਈ ਦਿੱਤਾ ਗਿਆ ਪੈਸਾ ਸਿੱਧਾ ਗਰੀਬਾਂ ਕੋਲ ਹੀ ਜਾਂਦਾ ਹੈ।

ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚਿਆ ਸੁਖਨਾ ਝੀਲ ਦੇ ਪਾਣੀ ਦਾ ਪੱਧਰ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ

ਦੱਸ ਦੇਈਏ ਕਿ ਸੋਨੂੰ ਨੇ ਬੀਤੇ ਦਿਨੀ ਟਵੀਟ ਕਰ ਕੇ ਲੋਕਾਂ ਦੀ ਮਦਦ ਜਾਰੀ ਰੱਖਣ ਦੀ ਗੱਲ ਕਹੀ ਸੀ ਅਤੇ ਨਾਲ ਇਹ ਵੀ ਕਿਹਾ ਕਿ, “ਆਪਣੀ ਯੋਗਤਾ ਦੇ ਅਨੁਸਾਰ ਮੈਂ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਦਾ ਸੰਕਲਪ ਲਿਆ ਹੈ। ਮੈਂ ਇੰਤਜ਼ਾਰ ਕਰ ਰਿਹਾ ਹਾਂ ਕਿ ਮੇਰੀ ਫਾਊਂਡੇਸ਼ਨ ਵਿਚ ਜਮ੍ਹਾਂ ਪੈਸੇ ਦੀ ਆਖਰੀ ਕਿਸ਼ਤ ਤੱਕ ਕਿਸੇ ਤਰ੍ਹਾਂ ਮੈਂ ਜ਼ਰੂਰਤਮੰਦ ਲੋਕਾਂ ਦੀ ਜਾਨ ਬਚਾ ਸਕਾਂ। ਮੈਂ ਕਈ ਮੌਕਿਆਂ 'ਤੇ ਵੱਡੇ-ਵੱਡੇ ਬ੍ਰਾਂਡਾਂ ਨੂੰ ਮੇਰੀ ਫੀਸ ਦੇ ਬਦਲੇ ਲੋਕਾਂ ਲਈ ਚੰਗਾ ਕੰਮ ਕਰਨ ਲਈ ਕਿਹਾ ਹੈ। ਮੇਰਾ ਇਹ ਸਫ਼ਰ ਜਾਰੀ ਰਹੇਗਾ।”