ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ‘2.0’ ਨੂੰ ਮਿਲਿਆ ਯੂ.ਏ ਸਰਟੀਫਿਕੇਟ
ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਸਿਨੇਮਾ ਘਰਾਂ ਵਿਚ.....
ਨਵੀਂ ਦਿੱਲੀ (ਭਾਸ਼ਾ): ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਸਿਨੇਮਾ ਘਰਾਂ ਵਿਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਈ ਵਾਰ ਫਿਲਮ ਦੀ ਰਿਲੀਜ਼ ਤਾਰੀਖ ਵਿਚ ਬਦਲਾਵ ਹੋ ਚੁੱਕਿਆ ਹੈ। ‘2.0’ ਨੂੰ ਸੈਂਸਰ ਬੋਰਡ ਨੇ U/A ਸਰਟੀਫਿਕੇਟ ਦਿਤਾ ਹੈ। ਤਕਰੀਬਨ 600 ਕਰੋੜ ਰੁਪਏ ਵਿਚ ਬਣੀ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ਵਿਚ ਅਕਸ਼ੈ ਕੁਮਾਰ ਵਿਲੇਨ ਦਾ ਕਿਰਦਾਰ ਨਿਭਾਉਦੇਂ ਨਜ਼ਰ ਆਉਣਗੇ। ਉਹ ਕਰੋਮੈਨ ਅੰਦਾਜ਼ ਵਿਚ ਦਿਖਾਈ ਦੇਣਗੇ। ਇਹ ਅੰਦਾਜ਼ ਪਾਉਣ ਲਈ ਉਨ੍ਹਾਂ ਨੇ ਭਾਰੀ ਮੈਕਅਪ ਕੀਤਾ ਹੈ।
ਅਕਸ਼ੈ ਇਸ ਫਿਲਮ ਵਿਚ ਬਿਲਕੁੱਲ ਪਹਿਚਾਣ ਵਿਚ ਨਹੀਂ ਆ ਰਹੇ ਅਤੇ ਕਿਸੇ ਡਰਾਵਨੇ ਬੁੱਤ ਦੀ ਤਰ੍ਹਾਂ ਦਿਖ ਰਹੇ ਹਨ। ‘2.0’ ਨਾਲ ਅਕਸ਼ੈ ਕੁਮਾਰ ਸਾਊਥ ਫਿਲਮਾਂ ਵਿਚ ਡੈਬਿਊ ਕਰ ਰਹੇ ਹਨ। ਫਿਲਮ ਦੀ ਸਭ ਤੋਂ ਖਾਸ ਗੱਲ ਇਸ ਦਾ VFX ਕੰਮ ਹੈ। ਜੋ ਕਿ ਸ਼ਾਨਦਾਰ ਬਣਿਆ ਹੋਇਆ ਹੈ। ਵੀ.ਐੱਫ.ਐੱਕਸ ਦੀ ਵਜ੍ਹਾ ਨਾਲ ਹੀ ਕਈ ਵਾਰ ਫਿਲਮ ਦੀ ਰਿਲੀਜ਼ ਤਰੀਖ ਵਿਚ ਬਦਲਾਵ ਕੀਤਾ ਗਿਆ। ਵੀ.ਐੱਫ.ਐੱਕਸ ਵਿਚ ਹਾਲੀਵੁੱਡ ਮਿਆਰ ਦੀ ਗੁਣਵੱਤਾ ਦੇਖਣ ਨੂੰ ਮਿਲਦੀ ਹੈ। ਵੀ.ਐੱਫ.ਐੱਕਸ ਦਾ ਕੰਮ ਐੱਕਸ-ਮੈਨ ਅਤੇ ਮਾਰਵਲ ਦੀ ਸੀਰੀਜ਼ ਦੀ ਯਾਦ ਦਿਵਾਉਂਦਾ ਹੈ।
ਇਸ ਨੂੰ 3ਡੀ ਅਤੇ 2ਡੀ ਵਿਚ ਰਿਲੀਜ਼ ਕੀਤਾ ਜਾਵੇਗਾ। ਅਕਸ਼ੈ ਕੁਮਾਰ ਨੇ ਅਪਣੇ ਆਪ ਖੁਲਾਸਾ ਕੀਤਾ ਹੈ ਕਿ ਮੈਕਰਸ ਨੇ ਵੀ.ਐਫ.ਐੱਕਸ ਉਤੇ 544 ਕਰੋੜ ਰੁਪਏ ਖਰਚ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿਚ ਬਣੀ ਕਿਸੇ ਫਿਲਮ ਦੇ ਵੀ.ਐਫ.ਐੱਕਸ ਉਤੇ ਇੰਨ੍ਹਾਂ ਭਾਰੀ ਖਰਚ ਕੀਤਾ ਗਿਆ ਹੋਵੇ। ‘2.0’ ਦੇ ਵੀ.ਐਫ.ਐੱਕਸ ਹੋਸ਼ ਉਡਾਣ ਵਾਲੇ ਹਨ। ‘2.0’ ਦੀ ਮਿਆਦ 148 ਮਿੰਟ ਹੈ। ਇਹ 2 ਘੰਟੇ ਅਤੇ 28 ਮਿੰਟ ਦੀ ਫਿਲਮ ਹੈ। ਫਿਲਮ ‘2.0’ ਉਤੇ ਡਾਇਰੈਕਟਰ ਐੱਸ ਸ਼ੰਕਰ ਨੇ 2 ਸਾਲ ਤੱਕ ਮਿਹਤ ਕੀਤੀ ਹੈ। ‘2.0’ ਨੂੰ ਤਮਿਲ ਅਤੇ ਹਿੰਦੀ ਵਿਚ ਰਿਲੀਜ਼ ਕੀਤਾ ਜਾਵੇਗਾ ਅਤੇ 13 ਦੂਜੀਆਂ ਭਾਸ਼ਾਵਾਂ ਵਿਚ ਡਬ ਕੀਤੀ ਜਾਵੇਗੀ।
ਦੱਸ ਦਈਏ ਕਿ ‘2.0’ ਰਜਨੀਕਾਂਤ ਦੀ ਤਮਿਲ ਫਿਲਮ ਐਥਰਿਨ/ਰੋਬੋਟ ਦਾ ਸੀਕਵਲ ਹੈ। ਪਿਛਲੀ ਫਿਲਮ ਵਿਚ ਵੀ ਰਜਨੀਕਾਂਤ ਨੇ ਰੋਬੋਟ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਨਵਾਂ ਅੰਦਾਜ਼ ਦਿਤਾ ਗਿਆ ਹੈ। ਫਿਲਮ ਦਾ ਪਹਿਲਾ ਭਾਗ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਵਾਰ ‘2.0’ ਵਿਚ ਐਮੀ ਜੈਕਸ਼ਨ ਵੀ ਨਜ਼ਰ ਆਉਣਗੇ।