ਆਦਿਤਿਆ ਪੰਚੋਲੀ ਵਿਰੁਧ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਹੋਇਆ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਐਕਟਰ ਆਦਿਤਿਆ ਪੰਚੋਲੀ ਵਿਰੁਧ ਵਰਸੋਵਾ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਆਦਿਤਿਆ 'ਤੇ ਇਕ ਕਾਰ ਮਕੈਨਿਕ ਨੂੰ ਗਾਲ੍ਹਾਂ ਕੱਢਣ ਅਤੇ...

Aditya Pancholi

ਮੁੰਬਈ : ਬਾਲੀਵੁਡ ਐਕਟਰ ਆਦਿਤਿਆ ਪੰਚੋਲੀ ਵਿਰੁਧ ਵਰਸੋਵਾ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਆਦਿਤਿਆ 'ਤੇ ਇਕ ਕਾਰ ਮਕੈਨਿਕ ਨੂੰ ਗਾਲ੍ਹਾਂ ਕੱਢਣ ਅਤੇ ਜਾਨ ਤੋਂ ਮਾਰਨੇ ਦੀ ਧਮਕੀ ਦੇਣ ਦਾ ਇਲਜ਼ਾਮ ਲਗਿਆ ਹੈ। ਮੀਡੀਆ ਖਬਰਾਂ ਮੁਤਾਬਕ, ਇਲਜ਼ਾਮ ਹੈ ਕਿ ਆਦਿਤਿਆ ਨੇ ਪੈਸਿਆਂ ਨੂੰ ਲੈ ਕੇ ਇਕ ਵਿਵਾਦ ਵਿਚ ਕਾਰ ਮਕੈਨਿਕ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਹੈ। 

ਮੋਹਸਿਨ ਕਾਦਰ ਰਾਜਪਕਰ ਨਾਮ ਦੇ ਇਕ ਕਾਰ ਮਕੈਨਿਕ ਨੇ ਆਦਿਤਿਅ ਵਿਰੁਧ ਸ਼ਿਕਾਇਤ ਦਰਜ ਕਰਾਈ ਹੈ। ਮੋਹਸਿਨ ਨੇ ਸ਼ਿਕਾਇਤ ਪੱਤਰ ਵਿਚ ਲਿਖਿਆ ਹੈ ਕਿ ਮਾਰਚ 2017 ਵਿਚ ਆਦਿਤਿਅ ਪੰਚੋਲੀ ਨੇ ਉਨ੍ਹਾਂ ਨੂੰ ਅਪਣੀ ਕਾਰ ਦੀ ਸਰਵਿਸ ਲਈ ਬੁਲਾਇਆ ਸੀ। ਗੱਡੀ ਨਾ ਚੱਲਣ ਦੇ ਕਾਰਨ ਆਦਿਤਿਅ ਦੀ ਕਾਰ ਨੂੰ ਜੁਹੂ ਦੇ ਸਰਵਿਸ ਸੈਂਟਰ ਲਿਜਾਇਆ ਗਿਆ। ਹਾਲਾਂਕਿ ਔਜ਼ਾਰਾਂ ਦੀ ਕਮੀ ਦੇ ਕਾਰਨ ਗੱਡੀ ਦੀ ਸਰਵਿਸਿੰਗ ਨਹੀਂ ਹੋ ਪਾਈ ਅਤੇ ਲੈਂਡ ਕਰੂਜ਼ਰ ਨੂੰ ਦਿੱਲੀ ਭੇਜਣਾ ਪਿਆ। ਫ਼ਰਵਰੀ 2018 ਵਿਚ ਗੱਡੀ ਵਾਪਸ ਮੁੰਬਈ ਆ ਗਈ। ਗੱਡੀ ਦੀ ਸਰਵਿਸਿੰਗ ਵਿਚ ਕਰੀਬ 2 ਲੱਖ 80 ਹਜ਼ਾਰ ਰੁਪਏ ਦਾ ਖਰਚ ਆਇਆ ਸੀ। 

ਖਬਰਾਂ ਦੇ ਮੁਤਾਬਕ, ਜਦੋਂ ਗੱਡੀ ਨੂੰ ਆਦਿਤਿਅ ਦੇ ਘਰ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਗਾਲ੍ਹਾਂ ਕੱਢੀਆਂ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਜ਼ਾਮਾਂ ਬਾਰੇ ਆਦਿਤਿਅ ਪੰਚੋਲੀ ਦਾ ਕਹਿਣਾ ਹੈ ਕਿ ਇਹ ਸੱਭ ਅਪਮਾਨਯੋਗ ਹਨ। ਪੂਰਾ ਭੁਗਤਾਨ ਹੋ ਚੁੱਕਿਆ ਹੈ।  ਉਨ੍ਹਾਂ ਦੇ ਕੋਲ ਬੈਂਕ ਸਟੇਟਮੈਂਟ ਵੀ ਹਨ। ਉਨ੍ਹਾਂ ਲੋਕਾਂ ਨੇ ਗੱਡੀ ਬਿਨਾਂ ਵਜ੍ਹਾ ਇਕ ਸਾਲ ਤੱਕ ਅਪਣੇ ਕੋਲ ਰੱਖੀ। ਦੱਸ ਦਈਏ ਕਿ ਆਦਿਤਿਅ ਪੰਚੋਲੀ ਨੂੰ ‘ਮੁਕਾਬਲਾ’, ‘ਜੰਗ', ‘ਆਤਿਸ਼ - ਫੀਲ ਦ ਫਾਇਰ’, ‘ਸਾਥੀ’, ‘ਸੈਲਾਬ’, ‘ਬਾਗੀ’ (2000), ‘ਬੇਨਾਮ’ ਅਤੇ ‘ਜੋੜੀਦਾਰ’ ਸਮੇਤ ਕਈ ਫਿਲਮਾਂ ਵਿਚ ਵੇਖਿਆ ਜਾ ਚੁੱਕਿਆ ਹੈ।