ਚੋਣ ਲੜਨ ਦੀ ਖ਼ਬਰ 'ਤੇ ਆਇਆ ਕਰੀਨਾ ਕਪੂਰ ਦਾ ਇਹ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਗਲੀ ਲੋਕਸਭਾ ਚੋਣ ਦੇ ਮੈਦਾਨ 'ਚ ਬਾਲੀਵੁਡ ਐਕਟਰੈਸ ਅਤੇ ਭੋਪਾਲ ਦੀ ਨੂੰਹ ਕਰੀਨਾ ਕਪੂਰ ਖਾਨ ਨੂੰ ਉਤਾਰਨ ਦੀਆਂ ਖਬਰਾਂ ਇਸ ਦਿਨਾਂ ਜੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ...

kareena kapoor

ਮੰਬਈ: ਅਗਲੀ ਲੋਕਸਭਾ ਚੋਣ ਦੇ ਮੈਦਾਨ 'ਚ ਬਾਲੀਵੁਡ ਐਕਟਰੈਸ ਅਤੇ ਭੋਪਾਲ ਦੀ ਨੂੰਹ ਕਰੀਨਾ ਕਪੂਰ ਖਾਨ ਨੂੰ ਉਤਾਰਨ ਦੀਆਂ ਖਬਰਾਂ ਇਸ ਦਿਨਾਂ ਜੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 40 ਸਾਲਾਂ ਤੋਂ ਭੋਪਾਲ ਸੀਟ ਹਾਰ ਰਹੀ ਕਾਂਗਰਸ ਨੂੰ ਕਰੀਨਾ ਕਪੂਰ ਖਾਨ ਚੋਣ ਜਿਤਾ ਸਕਦੀ ਹੈ ਕਿਉਂਕਿ ਨੌਜਵਾਨਾਂ 'ਚ ਕਰੀਨਾ ਕਪੂਰ ਖਾਨ ਦੇ ਚੰਗੇ ਪ੍ਰਸ਼ੰਸਕ ਹਨ। ਦੱਸ ਦਈਏ ਕਿ ਹੁਣ ਇਸ ਖਬਰ 'ਤੇ ਕਰੀਨਾ ਦਾ ਬਿਆਨ ਸਾਹਮਣੇ ਆਇਆ ਹੈ।

ਕਰੀਨਾ ਕਪੂਰ ਨੇ ਇਹ ਸਾਫ਼ ਕਰ ਦਿਤਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਫਿਲਮਾਂ 'ਤੇ ਹੈ, ਰਾਜਨੀਤੀ 'ਤੇ ਨਹੀਂ। ਕਰੀਨਾ ਕਪੂਰ ਨੇ ਕਿਹਾ ਹੈ ਕਿ ਮੇਰਾ ਫੋਕਸ ਬਸ ਫਿਲਮਾਂ 'ਤੇ ਹਨ। ਮੇਰੇ ਚੋਣ ਲੜਨ ਦੀਆਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ। ਮੈਨੂੰ ਕਿਸੇ ਵੀ ਪਾਰਟੀ ਨੇ ਚੋਣ ਲੜਨ ਲਈ ਸੱਦਾ ਨਹੀਂ ਦਿਤਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਦੇ ਕਾਂਗਰਸ ਸੇਵਾਦਾਰ ਯੋਗੇਂਦਰ ਸਿੰਘ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੋਂ ਮੰਗ ਕੀਤੀ ਹੈ ਕਿ ਕਰੀਨਾ ਕਪੂਰ ਨੂੰ ਕਾਂਗਰਸ ਉਮੀਦਵਾਰ ਬਣਾਇਆ ਜਾਵੇ।  

ਸੇਵਾਦਾਰ ਦੀ ਇਹ ਦਲੀਲ ਹੈ ਕਿ ਕਰੀਨਾ ਕਪੂਰ ਖਾਨ ਨੂੰ ਉਮੀਦਵਾਰ ਬਣਾਉਣ ਨਾਲ ਭਾਜਪਾ ਨੂੰ ਉਨ੍ਹਾਂ ਦੇ ਕਿਲੇ 'ਚ ਮਾਤ ਦਿਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਰੀਨੇ ਦੇ ਸਹੁਰੇ ਅਤੇ ਸਾਬਕਾ ਕਿ੍ਰਕੇਟਰ ਮੰਸੂਰ ਅਲੀ ਖਾਂ ਪਟੌਦੀ ਕਾਂਗਰਸ ਦੇ ਭੋਪਾਲ ਤੋਂ ਲੋਕਸਭਾ ਚੋਣ ਲੜ ਚੁੱਕੇ ਹਨ ਹਾਲਾਂਕਿ ਉਹ ਹਾਰ ਗਏ ਸਨ। ਪਟੌਦੀ ਖਾਨਦਾਨ ਨਾਲ ਸਬੰਧ ਰੱਖਣ ਦੇ ਕਾਰਨ ਭੋਪਾਲ 'ਚ ਕਰੀਨਾ ਕਪੂਰ ਖਾਨ ਦਾ ਸਹੁਰਾ ਘਰ ਹੈ ਅਤੇ ਇੱਥੇ ਉਹ ਸੈਫ ਅਲੀ ਖਾਨ ਦੇ ਨਾਲ ਕਈ ਵਾਰ ਆਉਂਦੀ ਵੀ ਰਹਿੰਦੀ ਹੈ।  

ਉਥੇ ਹੀ ਕਰੀਨਾ ਕਪੂਰ ਖਾਨ ਕਈ ਵਾਰ ਰਾਹੁਲ ਗਾਂਧੀ ਨੂੰ ਪਸੰਦ ਕਰਨ ਦੀ ਗੱਲ ਸਰੇਆਮ ਕੁਬੂਲ ਚੁੱਕੀ ਹਨ। ਦੱਸ ਦਈਏ ਕਿ ਸੰਪਾਦਕ ਰਸ਼ੀਦ ਕਿਦਵਈ ਨੇ ਅਪਣੀ ਕਿਤਾਬ ‘ਨੇਤਾ ਐਕਟਰ: ਬਾਲੀਵੁਡ ਸਟਾਰ ਪਾਵਰ ਇਨ ਇੰਡੀਅਨ ਪਾਲਿਟਿਕਸ’ 'ਚ ਦੇਸ਼  ਦੇ ਮਸ਼ਹੂਰ ਗਾਂਧੀ ਪਰਵਾਰ ਅਤੇ ਬਾਲੀਵੁਡ ਦੇ ਪ੍ਰਸਿੱਧ ਕਪੂਰ ਖਾਨਦਾਨ ਦੇ ਬਾਰੇ ਕਈ ਮਜ਼ੇਦਾਰ ਕਿੱਸਿਆਂ ਨੂੰ ਬਿਆਨ ਕੀਤਾ ਹੈ। ਇਕ ਟੀਵੀ ਸ਼ੋ 'ਚ ਕਰੀਨਾ ਨੇ ਕਿਹਾ ਸੀ ਕਿ ਮੈਂ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਹਾਂ। ਮੈਨੂੰ ਉਨ੍ਹਾਂ ਨੂੰ ਜਾਣਨ-ਸੱਮਝਣ 'ਚ ਕੋਈ ਮੁਸ਼ਕਿਲ ਨਹੀਂ ਹੈ।