ਬਦਲਿਆ ਗਿਆ 'ਆਦਿਪੁਰਸ਼' ਦਾ ਵਿਵਾਦਿਤ ਡਾਇਲਾਗ 'ਕੱਪੜਾ ਤੇਰੇ ਬਾਪ ਕਾ...ਤੋਂ ਜਲੇਗੀ ਭੀ ਤੇਰੀ ਬਾਪ ਕੀ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਟਿਕਟਾਂ ਵਿਚ ਕੀਤਾ ਛੂਟ ਦਾ ਐਲਾਨ

photo

 

ਚੰਡੀਗੜ੍ਹ: 16 ਜੂਨ ਨੂੰ ਬਾਕਸ ਆਫ਼ਿਸ ਉੱਤੇ ਦਸਤਕ ਦੇਣ ਵਾਲੀ ਫ਼ਿਲਮ ਆਦਿਪੁਰਸ਼ ਆਪਣੇ ਵਿਵਾਦਪੂਰਨ ਸੰਵਾਦਾਂ ਕਰਨ ਮੁਸ਼ਕਲਾਂ ਨਾਲ ਘਿਰੀ ਹੋਈ ਹੈ। ਫ਼ਿਲਮ ਦੇ ਦ੍ਰਿਸ਼ਾਂ ਅਤੇ ਵੀ.ਐਫ.ਅਕਸ 'ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਆਮ ਤੌਰ 'ਤੇ ਫ਼ਿਲਮਾਂ ਦੀ ਸਭ ਤੋਂ ਵੱਧ ਕਮਾਈ ਪਹਿਲੇ ਹੀ ਵੀਕਐਂਡ 'ਤੇ ਹੁੰਦੀ ਹੈ। ਸ਼ੁਰੂਆਤ ਵਿਚ ਫ਼ਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਕੀਤੀ।

ਇਹ ਵੀ ਪੜ੍ਹੋ : ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?

'ਆਦਿਪੁਰਸ਼' ਨੇ ਪਹਿਲੇ ਦਿਨ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਅਜਿਹਾ ਲੱਗ ਰਿਹਾ ਸੀ ਕਿ ਫ਼ਿਲਮ ਰਿਕਾਰਡ ਤੋੜ ਕਮਾਈ ਕਰ ਸਕਦੀ ਹੈ ਪਰ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਕਮਾਈ ਵਿਚ ਲਗਾਤਰ ਗਿਰਾਵਟ ਦਰਜ ਕਰਵਾਉਂਦੀ ਇਹ ਫਿਲਮ ਹੁਣ ਗੋਡੇ ਟੇਕ ਚੁੱਕੀ ਹੈ। ਖ਼ਾਸ ਤੌਰ 'ਤੇ ਪ੍ਰਭਾਸ ਦੇ ਗੜ੍ਹ ਫ਼ਿਲਮ ਦੇ ਤੇਲਗੂ ਵਰਜ਼ਨ 'ਚ ਫ਼ਿਲਮ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਲਖਨਊ ਦੇ ਹਾਜ਼ਰਤਗੰਜ ਕੋਤਵਾਲੀ ਵਿਚ ਫ਼ਿਲਮ ਦੇ ਮੇਕਰਸ ਦੇ ਖਿਲਾਫ਼ ਆਫ .ਆਈ .ਆਰ ਦਰਜ ਕਰਵਾਈ ਗਈ ਹੈ। ਇਸ ਫ਼ਿਲਮ ਲਈ ਅੱਗੇ ਦੀ ਰਾਹ ਸੌਖੀ ਹੁੰਦੀ ਨਹੀ ਦਿੱਖ ਰਹੀ ਹੈ।

ਇਹ ਵੀ ਪੜ੍ਹੋ : 'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ

ਸੰਵਾਦਾਂ ਵਿਚ ਕੀਤਾ ਗਿਆ ਬਦਲਾਵ:
ਹੁਣ 'ਆਦਿਪੁਰਸ਼' ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਲੁਭਾਉਣ ਲਈ ਇੱਕ ਨਵੀਂ ਤਰਕੀਬ ਅਜ਼ਮਾਉਂਦਿਆਂ ਫ਼ਿਲਮ ਦੀਆਂ ਟਿਕਟਾਂ ਵਿਚ ਛੂਟ ਦਾ ਐਲਾਨ ਕੀਤਾ ਹੈ । ਦਰਅਸਲ, ਫਿਲਮ ਦੀਆਂ ਟਿਕਟਾਂ 22 ਅਤੇ 23 ਜੂਨ ਨੂੰ ਘੱਟ ਕੀਮਤ 'ਤੇ ਉਪਲਬਧ ਹੋਣ ਜਾ ਰਹੀਆਂ ਹਨ। ਇਹ ਪੇਸ਼ਕਸ਼ ਆਂਧਰਾ ਪ੍ਰਦੇਸ਼, ਕੇਰਲ, ਤੇਲੰਗਾਨਾ ਅਤੇ ਤਾਮਿਲਨਾਡੂ ਵਿਚ ਵੈਧ ਨਹੀਂ ਹੈ, ਜਦੋਂ ਕਿ ਕੁਝ ਡਾਇਲਾਗਸ ਨੂੰ ਐਡਿਟ ਕਰਨ ਤੋਂ ਬਾਅਦ ਫ਼ਿਲਮ ਦਾ ਐਡੀਟੇਡ ਸੰਸਕਰਣ ਦਿਖਾਇਆ ਜਾਵੇਗਾ। ਆਦਿਪੁਰਸ਼ ਵਿਚ ਹਨੂੰਮਾਨ ਦੇ ਵਿਵਾਦਿਤ ਡਾਇਲਾਗ 'ਕੱਪੜਾ ਤੇਰੀ ਬਾਪ ਕਾ...ਤੋਂ ਜਲੇਗੀ ਭੀ ਤੇਰੀ ਬਾਪ ਕੀ'...ਇਸ ਡਾਇਲਾਗ ਨੂੰ ਹੁਣ 'ਕੱਪੜਾ ਤੇਰੀ ਲੰਕਾ ਕਾ...ਜਲੇਗੀ ਭੀ ਤੇਰੀ ਲੰਕਾ ' ਵਿਚ ਤਬਦੀਲ ਕੀਤਾ ਗਿਆ ਹੈ। 

ਹਿੰਦੂ ਸਮੂਹਾਂ ਵਿਚ ਨਾਰਾਜ਼ਗੀ:
ਹਿੰਦੂ ਸਮੂਹਾਂ ਦਾ ਕਹਿਣਾ ਹੈ ਕਿ ਫ਼ਿਲਮ ਵਿਚ ਸਨਾਤਨ ਧਰਮ ਨੂੰ ਅਪਮਾਨਿਤ ਕੀਤਾ ਗਿਆ ਹੈ। ਭਗਵਾਨ ਰਾਮ, ਮਾਤਾ ਸੀਤਾ ਅਤੇ ਹਨੂੰਮਾਨ ਜੀ ਦਾ ਗ਼ਲਤ ਚਿਤਰਣ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਫਿਲਮ ਉੱਤੇ ਦੋਸ਼ ਹੈ ਕਿ ਫਿਲਮ ਵਿਚ ਮਰਿਯਾਦਪੁਰਸ਼ੋਤਮ ਰਾਮ ਅਤੇ ਰਾਮਾਯਣ ਦੀ ਮੂਲ ਭਾਵਨਾ ਦਾ ਮਜ਼ਾਕ ਉਡਾਇਆ ਹੈ। ਭਾਰਤ ਦੇ ਨਾਲ-ਨਾਲ ਨਿਪਾਲ ਵਿੱਚ ਵੀ ਫਿਲਮ ਦਾ ਵਿਰੋਧ ਵੇਖਣ ਨੂਂ ਮਿਲਿਆ। ਵਿਰੋਧ ਦਾ ਕਾਰਨ ਸੀਤਾ ਮਾਤਾ ਦਾ ਜਨਮ ਨਿਪਾਲ ਦੀ ਬਜਾਏ ਭਾਰਤ ਵਿਚ ਦਰਸਾਇਆ ਗਿਆ ਰੈ। ਓਮ ਰਾਉਤ ਦੁਆਰਾ ਨਿਰਦੇਸ਼ਿਤ ਆਦਿਪੁਰਸ਼ ਫ਼ਿਲਮ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੀ।