'ਸਿੰਘਮ' ਦੇ ਫਿਲਮ ਇੰਡਸਟਰੀ ਵਿਚ 7 ਸਾਲ ਪੂਰੇ ਹੋਣ 'ਤੇ ਡਾਇਰੇਕਟਰ ਨੇ ਖੋਲ੍ਹੇ ਰਾਜ਼ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਸਿੰਘਮ' ਫ਼ਿਲਮ ਇਕ ਭਾਰਤੀ ਐਕਸ਼ਨ ਫਿਲਮ ਹੈ, ਜਿਸ ਦੇ ਨਿਰਦੇਸ਼ਕ ਰੋਹਿਤ ਸ਼ੇਟੀ ਹਨ। ਇਸ ਫਿਲਮ ਦਾ ਨਿਰਮਾਤਾ ਰਿਲਾਇੰਸ ਇੰਟਰਟੇਨਮੇਂਟ ਹੈ। ਇਸ ਫ਼ਿਲਮ ਦੇ ਮੁੱਖ ਕਲਾਕਾਰ ਅਜੇ...

Singham Movie

'ਸਿੰਘਮ' ਫ਼ਿਲਮ ਇਕ ਭਾਰਤੀ ਐਕਸ਼ਨ ਫਿਲਮ ਹੈ, ਜਿਸ ਦੇ ਨਿਰਦੇਸ਼ਕ ਰੋਹਿਤ ਸ਼ੇਟੀ ਹਨ। ਇਸ ਫਿਲਮ ਦਾ ਨਿਰਮਾਤਾ ਰਿਲਾਇੰਸ ਇੰਟਰਟੇਨਮੇਂਟ ਹੈ। ਇਸ ਫ਼ਿਲਮ ਦੇ ਮੁੱਖ ਕਲਾਕਾਰ ਅਜੇ ਦੇਵਗਨ ਹਨ, ਜੋ ਇਸ ਫਿਲਮ ਦੇ ਸਾਥੀ - ਨਿਰਮਾਤਾ ਵੀ ਹਨ। ਇਸ ਫ਼ਿਲਮ ਨੇ ਦਰਸ਼ਕਾਂ ਵਿਚ ਖੂਬ ਧਮਾਲ ਮਚਾਇਆ ਸੀ। ਰਿਲਾਇੰਸ ਇੰਨਟਰਟੇਨਮੇਂਟ ਦੀ ਫਿਲਮ 'ਸਿੰਘਮ' ਨੇ ਐਤਵਾਰ ਨੂੰ ਹਿੰਦੀ ਫਿਲਮ ਉਦਯੋਗ ਵਿਚ ਆਪਣੀ ਰਿਲੀਜ ਦੇ ਸੱਤ ਸਾਲ ਪੂਰੇ ਕਰ ਲਏ ਹਨ।

ਇਸ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅਭਿਨੇਤਾ ਅਜੇ ਦੇਵਗਨ ਦੇ ਚਰਿੱਤਰ ਬਾਜੀਰਾਵ ਸਿੰਘਮ ਨੂੰ ਪ੍ਰਤਿਸ਼ਠਾਵਾਨ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਰੋਹਿਤ ਸ਼ੇਟੀ ਨੇ ਐਤਵਾਰ ਨੂੰ ਇੰਸਟਾਗਰਾਮ ਉੱਤੇ ਸਿੰਘਮ ਦਾ ਵੀਡੀਓ ਜਾਰੀ ਕੀਤਾ।

ਸਿੰਘਮ 2011 ਵਿਚ ਰਿਲੀਜ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲੇ ਦਿਨ ਤੋਂ ਰਿਲੀਜ ਹੋਣ ਦੇ ਦਿਨ ਤੱਕ ਸਿੰਘਮ ਸਾਢੇ ਚਾਰ ਮਹੀਨੇ ਵਿਚ ਬਣੀ, ਇਸ ਫਿਲਮ ਨੇ ਨਾ ਸਿਰਫ ਬਾਕਸ ਆਫਿਸ ਉੱਤੇ ਕਮਾਈ ਕੀਤੀ, ਸਗੋਂ ਦਰਸ਼ਕਾਂ ਦਾ ਪਿਆਰ ਅਤੇ ਸਨਮਾਨ ਵੀ ਪਾਇਆ।

ਰੋਹਿਤ ਸ਼ੇੱਟੀ ਨੇ ਅੱਗੇ ਲਿਖਿਆ ਕਿ ਸਿੰਘਮ ਦੇ ਅੱਜ ਸੱਤ ਸਾਲ ਮਨਾਉਂਦੇ ਹੋਏ ਮੈਂ ਸਿੰਘਮ ਨੂੰ ਇਕ ਇੱਜ਼ਤ ਵਾਲਾ ਚਰਿੱਤਰ ਬਣਾਉਣ ਲਈ ਸਾਰੇ ਖੇਤਰਾਂ ਦੇ ਹਰ ਇਕ ਲੋਕਾਂ ਦਾ ਧੰਨਵਾਦ ਕਰਣਾ ਚਾਹੁੰਦਾ ਹਾਂ। ਫਿਲਮ ਇਕ ਈਮਾਨਦਾਰ ਅਤੇ ਬਹਾਦੁਰ ਪੁਲਿਸ ਅਧਿਕਾਰੀ ਬਾਜੀਰਾਵ ਸਿੰਘਮ ਦੀ ਕਹਾਣੀ ਬਿਆਨ ਕਰਦੀ ਹੈ, ਜੋ ਬੇਇਨਸਾਫ਼ੀ ਦੇ ਵਿਰੁੱਧ ਲੜਦਾ ਹੈ।

ਕਿਸਮਤ ਉਸ ਨੂੰ ਇਕ ਭ੍ਰਿਸ਼ਟ ਰਾਜਨੇਤਾ ਜੈਕਾਂਤ ਸ਼ਿਰਕੇ ਦੇ ਵਿਰੁੱਧ ਲੈ ਜਾਂਦਾ ਹੈ, ਜੋ ਉਸ ਦੀ ਨੈਤਿਕਤਾ ਅਤੇ ਵਿਸ਼ਵਾਸਾਂ ਨੂੰ ਚੁਣੌਤੀ ਦਿੰਦਾ ਹੈ। ਰਿਲਾਇੰਸ ਇਨਟਰਟੇਨਮੇਂਟ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲ ਉੱਤੇ ਫਿਲਮ ਦੇ ਸੱਤ ਸਾਲ ਪੂਰੇ ਹੋਣ ਉੱਤੇ ਇਸ ਦੇ ਲੋਕਾਂ ਨੂੰ ਨਵਾਂ ਰੂਪ ਦਿੱਤਾ ਹੈ।