ਹੜ੍ਹ ਪੀੜਿਤਾਂ ਦੀ ਮਦਦ ਲਈ Video ਬਣਾ ਬੁਰੇ ਫਸੇ ਕਪਿਲ ਸ਼ਰਮਾ, ਹੋਏ ਟਰੋਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਾਣੇ ਪਹਿਚਾਣੇ ਕਾਮੇਡੀਅਨ ਕਪਿਲ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਦੇ ਚੱਲਦੇ ਖਬਰਾਂ 'ਚ ਛਾਏ ਰਹਿੰਦੇ ਹਨ। ਉੱਥੇ ਹੀ ਹਾਲ 'ਚ ਇੱਕ ਬਾਰ ਫਿਰ

Kapil Sharma

ਮੁੰਬਈ : ਜਾਣੇ ਪਹਿਚਾਣੇ ਕਾਮੇਡੀਅਨ ਕਪਿਲ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਦੇ ਚੱਲਦੇ ਖਬਰਾਂ 'ਚ ਛਾਏ ਰਹਿੰਦੇ ਹਨ। ਉੱਥੇ ਹੀ ਹਾਲ 'ਚ 
ਇੱਕ ਬਾਰ ਫਿਰ ਕਪਿਲ ਸ਼ਰਮਾ ਨਾਲ ਜਿਹਾ ਹੋਇਆ ਹੈ। ਪੰਜਾਬ ਦੇ ਕਈ ਹਿੱਸੇ ਇਸ ਸਮੇਂ ਭਾਰੀ ਹੜ੍ਹ ਦੀ ਚਪੇਟ 'ਚ ਹਨ, ਜਿਸ ਦੇ ਚਲਦੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਰਤੇ 'ਚ ਆ ਗਈ ਹੈ। ਹੜ੍ਹ-ਪੀੜਤਾਂ ਦੀ ਮਦਦ ਲਈ ਬਾਲੀਵੁੱਡ ਵੀ ਆਪਣਾ ਭਰਪੂਰ ਯੋਗਦਾਨ ਦੇ ਰਹੇ ਹਨ। ਅਜਿਹੇ 'ਚ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਮਹਾਰਾਸ਼ਟਰ ਦੇ ਹੜ੍ਹ-ਪੀੜਤਾਂ ਦੀ ਮਦਦ ਲਈ ਇਕ ਵੀਡੀਓ ਜ਼ਾਰੀ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਟਰੋਲਿੰਗ ਹੋ ਗਈ। ਕਪਿਲ ਨੇ ਟਰੋਲਿੰਗ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ।

 


 

ਕਪਿਲ ਨੇ ਇਕ ਨੋਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਤੇ ਲਿਖਿਆ ਹੈ- 'ਪ੍ਰਾਰਥਨਾ'  ਇਸ ਨੋਟ 'ਚ ਲਿਖਿਆ ਗਿਆ,''ਇਸ ਵੀਡੀਓ ਨੂੰ ਬਣਾਉਣ ਦਾ ਇਕ ਹੀ ਮਕਸਦ ਹੈ ਕਿ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਜਾਣੂ ਕਰਾਇਆ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਮਦਦ ਲਈ ਅੱਗੇ ਆਉਣ। ਚਾਹੇ ਪੰਜਾਬ ਹੋਵੇ, ਮਹਾਰਾਸ਼ਟਰ ਹੋਵੇ, ਆਸਾਮ ਹੋਵੇ, ਕੇਰਲ ਹੋਵੇ, ਬਿਹਾਰ ਹੋਵੇ ਜਾਂ ਕੋਈ ਵੀ ਜਗ੍ਹਾ ਹੋਵੇ। ਖਾਲਸਾ ਏਡ ਨੇ ਹਰ ਜਗ੍ਹਾ ਜਾ ਕੇ ਲੋਕਾਂ ਦੀ ਮਦਦ ਕੀਤੀ ਹੈ।  ਇੱਥੋਂ ਤੱਕ ਕਿ ਭਾਰਤ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਮਦਦ ਕੀਤੀ ਹੈ। ਤਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਜੋ ਕੁਝ ਚੰਗੇ ਲੋਕ ਵਧੀਆ ਅਤੇ ਨੇਕ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਪੋਰਟ ਕਰੋ । ਸਮੱਸਿਆ ਇਹ ਹੈ ਕਿ ਕੁਝ ਮੂਰਖ ਲੋਕ ਮਦਦ ਕਰਨ ਦੇ ਜਗ੍ਹਾ ਸੋਸ਼ਲ ਮੀਡੀਆ 'ਚ ਫਾਲਤੂ ਦੇ ਕੁਮੈਂਟ ਕਰਦੇ ਰਹਿੰਦੇ ਹਨ। ਪੰਜਾਬੀ ਬਿਹਾਰੀ ਮਦਰਾਸੀ ਮਰਾਠੀ ਤੋਂ ਪਹਿਲਾਂ ਇਨਸਾਨ ਬਣੋ ਅਤੇ ਇਸ ਮੁਸ਼ਕਲ ਘੜੀ 'ਚ ਅਪਣਿਆਂ ਦਾ ਸਾਥ ਦਿਓ।

 


 

ਦਰਅਸਲ, ਕਪਿਲ ਨੇ ਹੜ੍ਹ-ਪੀੜਤਾਂ ਦੀ ਮਦਦ ਦੀ ਅਪੀਲ ਦਾ ਜੋ ਵੀਡੀਓ ਜ਼ਾਰੀ ਕੀਤਾ ਸੀ,  ਉਸ 'ਚ ਉਨ੍ਹਾਂ ਨੇ ਮਹਾਰਾਸ਼ਟਰ ਦੇ ਹੜ੍ਹ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਹੜ੍ਹ ਸਿਰਫ ਮਹਾਰਾਸ਼ਟਰ 'ਚ ਨਹੀਂ ਆਇਆ ਹੈ, ਦੇਸ਼ ਦੇ ਦੂੱਜੇ ਹਿੱਸਿਆਂ 'ਚ ਵੀ ਆਇਆ ਹੋਇਆ ਹੈ।

 


 

ਇਸ ਤੋਂ ਪਹਿਲਾਂ ਕਪਿਲ ਨੇ ਇਕ ਵੀਡੀਓ ਪੰਜਾਬ ਦੇ ਹੜ੍ਹ-ਪੀੜਤਾਂ ਦੀ ਮਦਦ ਦੀ ਅਪੀਲ ਕਰਦੇ ਹੋਏ ਵੀ ਜ਼ਾਰੀ ਕੀਤਾ ਸੀ। ਕਪਿਲ ਸ਼ਰਮਾ ਨੇ ਨੋਟ ਰਾਹੀਂ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।