ਅੱਜ ਰਿਲੀਜ਼ ਹੋਵੇਗੀ ਫਿਲਮ ‘ਭਇਆ ਜੀ ਸੁਪਰਹਿੱਟ’
ਬਾਲੀਵੁੱਡ ਸਿਨੇਮਾ ਨੂੰ ਚਾਰ ਚੰਨ ਲਗਾਉਣ ਵਾਲੇ ਸਨੀ ਦਿਓਲ.....
ਮੁੰਬਈ (ਭਾਸ਼ਾ): ਬਾਲੀਵੁੱਡ ਸਿਨੇਮਾ ਨੂੰ ਚਾਰ ਚੰਨ ਲਗਾਉਣ ਵਾਲੇ ਸਨੀ ਦਿਓਲ ਅਤੇ ਪ੍ਰੀਤੀ ਜਿੰਟਾ ਦੀ ਫਿਲਮ ‘ਭਇਆ ਜੀ ਸੁਪਰਹਿੱਟ’ ਆਖ਼ਰਕਾਰ ਅੱਜ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਕਈ ਮੁਸ਼ਕਲਾਂ ਨੂੰ ਪਾਰ ਕਰਕੇ ਰਿਲੀਜ਼ ਹੋ ਰਹੀ ਹੈ। ਅਦਾਕਾਰਾ ਪ੍ਰੀਤੀ ਜਿੰਟਾ ਇਸ ਫਿਲਮ ਨਾਲ ਇਕ ਵਾਰ ਫਿਰ ਵੱਡੇ ਪਰਦੇ ਉਤੇ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਦੇ ਪ੍ਰਮੋਸ਼ਨ ਲਈ ਉਹ ਬਿੱਗ ਬੌਸ, ਕਾਮੇਡੀ ਸਰਕਸ ਵਰਗੇ ਸ਼ੋਆਂ ਵਿਚ ਪਹੁੰਚੀ ਸੀ। ਫਿਲਮ ਦੀ ਨਿਰਮਾਤਾ ਅਰਸ਼ੀ ਨੇ ਕਿਹਾ, ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ੁਕਰ ਗੁਜਾਰ ਹਾਂ।
ਜਿਨ੍ਹਾਂ ਨੇ ਫਿਲਮ ਦੀ ਉਸਾਰੀ ਵਿਚ ਬਹੁਤ ਸਾਰੀਆਂ ਪਰੇਸ਼ਾਨੀਆਂ ਅਤੇ ਸਮਸਿਆਵਾਂ ਦੇ ਹੁੰਦੇ ਹੋਏ ਫਿਲਮ ਬਣਾਉਣ ਵਿਚ ਅਪਣਾ ਅਮੁੱਲ ਯੋਗਦਾਨ ਦਿਤਾ। ਕੋਈ ਇਹ ਨਹੀਂ ਦੇਖੇਗਾ ਕਿ ਕਿਸ ਹਾਲਾਤ ਵਿਚ ਇਹ ਫਿਲਮ ਬਣੀ ਹੈ। ਲੋਕ ਸਿਰਫ਼ ਇਹ ਫਿਲਮ ਅਤੇ ਇਸ ਵਿਚ ਕਲਾਕਾਰਾਂ ਦਾ ਪ੍ਰਦਰਸ਼ਨ ਦੇਖਣਗੇ। ਫਿਲਮ ਦੇ ਹੋਰ ਨਿਰਮਾਤਾ ਚਿਰਾਗ ਧਾਲੀਵਾਲ ਇਸ ਫਿਲਮ ਦੇ ਨਾਲ ਇੰਡਸਟਰੀ ਵਿਚ ਅਪਣੀ ਹਾਜ਼ਰੀ ਦਰਜ਼ ਕਰਵਾਉਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਜਿਵੇਂ ਕਿ ਫਿਲਮ ਅਪਣੇ ਨਾਂਅ ਤੋਂ ਹੀ ਅਪਣੇ ਆਪ ਨੂੰ ਸੁਪਰਹਿੱਟ ਦੱਸਦੀ ਹੈ।
ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਫਿਲਮ ਸੁਪਰਹਿੱਟ ਹੋਵੇਗੀ। ਇਸ ਫਿਲਮ ਦੀ ਉਸਾਰੀ ਦੇ ਨਾਲ ਅਰਸ਼ੀ ਨਾਲ ਜੁੜਨਾ ਕਾਫ਼ੀ ਜਿਆਦਾ ਵਧਿਆ ਰਿਹਾ। ਹੁਣ ਸਾਡੇ ਵਿਚ ਕੋਈ ਵਿਵਾਦ ਨਹੀਂ ਹੈ। ਹਰੇਕ ਵਿਵਾਦ ਨੂੰ ਸੁਲਝਾ ਲਿਆ ਗਿਆ ਹੈ। ਪ੍ਰੀਤੀ ਫਿਲਮ ਵਿਚ ਅਪਣੇ ਨਵੇਂ ਅਵਤਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਅਰਸ਼ਦ ਵਾਰਸੀ ਅਤੇ ਅਮੀਸ਼ਾ ਪਟੇਲ ਨੇ ਕਈ ਚੈਨਲਾਂ ਅਤੇ ਨਿਊਜ ਮੀਡੀਆ ਉਤੇ ਫਿਲਮ ਦਾ ਪ੍ਰਮੋਸ਼ਨ ਕੀਤਾ ਹੈ।
ਦੱਸ ਦਈਏ ਕਿ ਸਨੀ ਦਿਓਲ ਅਤੇ ਪ੍ਰੀਤੀ ਜਿੰਟਾ ਦੀ ਬਹੁਤ ਸਮੇਂ ਤੋਂ ਦੋਸਤੀ ਹੈ। ਇਨ੍ਹਾਂ ਦੋਨਾਂ ਨੇ ਪਹਿਲਾ ਵੀ ਕਈ ਫਿਲਮਾਂ ਕੱਢੀਆਂ ਹਨ ਜੋ ਕਿ ਬਹੁਤ ਜਿਆਦਾ ਮਸ਼ਹੂਰ ਹੋਈਆਂ ਸਨ। ਇਹ ਫਿਲਮ ਵੀ ਬਾਕੀ ਫਿਲਮਾਂ ਵਾਂਗ ਮਸ਼ਹੂਰ ਹੁੰਦੀ ਦਿਖਾਈ ਦੇਵੇਗੀ।