ਸਨੀ ਦਿਓਲ ਦਾ 40 ਸਾਲ ਪੁਰਾਨਾ ਖ਼ਤ ਪੜ੍ਹਕੇ ਇਮੋਸ਼ਨਲ ਹੋਏ ਧਰਮਿੰਦਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ  ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡ ਅੱਜ ਕਲ ਆਪਣੇ ਸੋਸ਼ਲ ਮੀਡੀਆ ਕਰਕੇ ਖ਼ਾਸੀ ਸੁਰਖ਼ੀਆਂ 'ਚ ਰਹਿੰਦੇ ਹਨ। ਤੇ ਹੁਣ ਐਕਟਰ ਧਰਮੇਂਦਰ .....

Dharmendra with Sunny Deol

ਬਾਲੀਵੁਡ  ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡ ਅੱਜ ਕਲ ਆਪਣੇ ਸੋਸ਼ਲ ਮੀਡੀਆ ਕਰਕੇ ਖ਼ਾਸੀ ਸੁਰਖ਼ੀਆਂ 'ਚ ਰਹਿੰਦੇ ਹਨ। ਤੇ ਹੁਣ ਐਕਟਰ ਧਰਮੇਂਦਰ ਨੇ ਆਪਣੇ ਇੰਸਟਾਗਰਾਮ ਉੱਤੇ ਇੱਕ ਖ਼ਤ ਦੀ ਫੋਟੋ ਸ਼ੇਅਰ ਕੀਤੀ ਹੈ 'ਤੇ ਨਾਲ ਹੀ ਲਿਖਿਆ ਹੈ ਇਹ ਇੱਕ ਇਮੋਸ਼ਨਲ ਖ਼ਤ ਹੈ। ਵੱਡੇ ਪਰਦੇ 'ਤੇ ਆਪਣੇ ਏਕ੍ਸ਼ਨ ਨਾਲ ਧਰਮੇਂਦਰ ਨੇ ਭਲੇ ਹੀ ਹੀ-ਮੈਨ ਦਾ ਖ਼ਿਤਾਬ ਜਿੱਤ ਲਿਆ ਹੋਵੇ, ਪਰ ਅਸਲ ਜ਼ਿੰਦਗੀ 'ਚ ਉਹ ਬੇਹੱਦ ਭਾਵੁਕ ਇੰਸਾਨ ਹਨ।

ਅਜਿਹੇ ਕਈ ਮੌਕੇ ਆਏ ਜਦੋਂ ਧਰਮੇੰਦ੍ਰ ਨੇ ਆਪਣੇ ਜਜ਼ਬਾਤ ਆਪਣੀ ਸ਼ਾਏਰੀ ਰਾਹੀਂ ਸਾਂਝਾ ਕੀਤੇ, ਪਰ ਇਸ ਵਾਰ ਇਨ੍ਹਾਂ ਨੇ ਇਹ ਬੇਹੱਦ ਨਿਜੀ ਚੀਜ਼ ਆਪਣੇ ਫੈਨਜ਼ ਨਾਲ ਸਾਂਝਾ ਕੀਤੀ ਹੈ। ਜੋ ਕਿ ਇਕ ਖ਼ਤ ਦੀ ਤਸਵੀਰ ਹੈ, ਤੇ ਇਹ ਕੋਈ ਐਸਾ-ਵੈਸਾ ਖ਼ਤ ਨਹੀਂ ਇਹ ਉਹ ਖ਼ਤ ਹੈ ਜਿਸਨੂੰ ਸਨੀ  ਦਿਓਲ ਨੇ 29 ਜੁਲਾਈ 1977 ਨੂੰ ਇੰਗਲੈਂਡ ਤੋਂ ਧਰਮਿੰਦਰ ਲਈ ਲਿਖਿਆ ਸੀ। 

ਖ਼ਤ ਦੀ ਇਸ ਫੋਟੋ ਨੂੰ ਸਾਂਝਾ ਕਰਦਿਆਂ ਧਰਮਿੰਦਰ ਨੇ ਲਿਖਿਆ ਇਹ ਇਕ ਭਾਵੁਕ ਖ਼ਤ ਦਾ ਲਿਫ਼ਾਫ਼ਾ ਹੈ, ਜੋ ਸਨੀ ਨੇ 29 ਜੁਲਾਈ 1977 ਨੂੰ  ਇੰਗ੍ਲੈਂਡ ਤੋਂ ਮੈਨੂੰ ਭੇਜਿਆ ਸੀ, ਜਿਥੋਂ ਉਹ ਐਕਟਿੰਗ ਕੋਰਸ ਕਰ ਰਹੇ ਸੀ । ਇਸ ਖ਼ਤ ਨੂੰ ਇਕ ਕ਼ੀਮਤੀ ਚੀਜ਼ ਦਸਦੇ ਹੋਏ ਧਰਮਿੰਦਰ ਕਹਿੰਦੇ ਹਨ ਕਿ ਉਹ ਚਾਉਂਦੇ ਹਨ ਕਿ ਇਹ  ਵਾਇਰਲ ਹੋਵੇ, ਕਿਓਂਕਿ ਇਸ 'ਚ ਨੌਜਵਾਨ ਪੀਢ਼ੀ ਲਈ ਇਕ ਸੰਦੇਸ਼ ਲੁਕਿਆ ਹੈ- ਆਪਣੇ ਮਾਤਾ-ਪਿਤਾ ਨੂੰ ਪਿਆਰ ਕਰੋ। ਉਨ੍ਹਾਂ ਦੀ ਉਪੇਕ੍ਸ਼ਾ ਨਾ ਕਰੋ, ਕਿਓਂਕਿ ਉਨ੍ਹਾਂ ਨੇ ਤੁਹਾਨੂੰ ਜਨਮ ਦਿਤਾ ਹੈ। ਤੁਹਾਡੀ ਸੇਹਤ, ਖ਼ੁਸ਼ੀ 'ਤੇ ਸਮਰਿੱਧੀ ਹੀ ਉਨ੍ਹਾਂ ਦੇ ਜੀਵਨ ਦਾ ਟਿੱਚਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪਿਆਰ ਕਰੋ ਤੇ ਉਨ੍ਹਾਂ ਦੀ ਦੇਖਭਾਲ਼ ਕਰੋ। ਇਕ ਨਮਰ ਨਿਵੇਦਨ, ਧਰਮ ਵੱਲੋਂ ਇਕ ਸਲਾਹ। ਇਸਕੇ ਬਾਦ ਧਰਮਿੰਦਰ ਨੇ ਦੱਸਿਆ ਕਿ ਲਿਫ਼ਾਫ਼ੇ ਤੇ ਸਨੀ ਦੀ ਲਿਖਾਵਟ ਹੈ। 

ਸਨੀ ਆਪਣੇ ਪਾਪਾ ਨਾਲ ਕਿੰਨਾ ਪਿਆਰ ਕਰਦੇ ਹੈ ਇਹ ਗੱਲ ਕਹਿਣ ਦੀ ਲੋੜ ਨਹੀਂ। ਅਕਸਰ ਹੀ ਉਹ ਆਪਣੇ ਇੰਸਟਾਗਰਾਮ ਉੱਤੇ ਧਰਮੇਂਦਰ  ਦੇ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਧਰਮੇਂਦਰ 'ਯਮਲਾ ਪਗਲਾ ਦੀਵਾਨਾ ਫਿਰ ਸੇ' ਜ਼ਰਿਏ ਇੱਕ ਵਾਰ ਫਿਰ ਸਿਲਵਰ ਸਕਰੀਨ ਉੱਤੇ ਆਪਣੇ  ਪੁੱਤਰ ਸਨੀ ਦੇਓਲ 'ਤੇ ਬਾਬੀ ਦੇਓਲ  ਦੇ ਨਾਲ ਪਰਤਣਗੇ। ਇਹ  ਫ਼ਿਲਮ ਅਗਸਤ ਵਿੱਚ ਰਿਲੀਜ ਹੋ ਰਹੀ ਹੈ।