ਕੰਗਨਾ ਰਣੌਤ ਬਣੀ ਮਣਿਕਰਣਿਕਾ, ਵਿਆਹ 'ਚ ਪਾਈ 10 ਕਿੱਲੋ ਦੀ ਸਾੜ੍ਹੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਕਵੀਨ ਕੰਗਨਾ ਰਣੌਤ ਦੀ ਫਿਲਮ ਮਣਿਕਰਣਿਕਾ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਹਰ ਕਿਸੇ ਦੀ ਦਿਖ ਬਿਲਕੁੱਲ...

Kangna

ਮੁੰਬਈ : ਬਾਲੀਵੁਡ ਕਵੀਨ ਕੰਗਨਾ ਰਣੌਤ ਦੀ ਫਿਲਮ ਮਣਿਕਰਣਿਕਾ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਹਰ ਕਿਸੇ ਦੀ ਦਿਖ ਬਿਲਕੁੱਲ ਰਾਜੇ -ਮਹਾਰਾਜਿਆਂ ਦੇ ਜਮਾਨੇ ਦੀ ਤਰ੍ਹਾਂ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਕਾਸਟਿਊਮ ਡਿਜਾਇਨਰ ਨੀਤਾ ਨੇ ਅਪਣੇ ਇੰਸਟਾਗਰਾਮ ਅਕਾਉਂਟ ਵਿਚ ਕੰਗਨਾ ਦੇ ਨਾਲ - ਨਾਲ ਹੋਰ ਕਈ ਕਲਾਕਾਰਾਂ ਦੇ ਲੁਕਸ ਦੇ ਨਾਲ - ਨਾਲ ਉਨ੍ਹਾਂ ਦੇ ਸਬੰਧ ਵਿਚ ਖਾਸ ਗੱਲਾਂ ਦੱਸੀਆਂ ਹਨ।

ਇੰਨਾ ਹੀ ਨਹੀਂ ਉਨ੍ਹਾਂ ਨੇ ਅਪਣੇ ਇੰਸਟਰਾਗਰਾਮ ਵਿਚ ਇਹ ਵੀ ਦੱਸਿਆ ਹੈ ਕਿ ਅਖੀਰ ਕਿਵੇਂ ਜੈਪੁਰ ਦੀ ਜੜਾਉ ਜਵੈਲਰੀ ਨੂੰ ਕਿਵੇਂ ਝਾਂਸੀ ਦੀ ਰਾਣੀ ਨੂੰ ਲੁਕ ਦਿਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿਚ ਕੰਗਨਾ ਦੇ ਵਿਆਹ ਲਈ ਇਕ ਵਿਸ਼ੇਸ਼ ਤਰ੍ਹਾਂ ਦੇ ਮੋਤੀਆਂ ਦਾ ਹਾਰ ਮੜਵਾਇਆ ਗਿਆ ਸੀ। ਇਹ ਗਹਿਣਾ ਮਰਾਠੀਆਂ ਦੇ ਵਿਆਹ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।

ਕੰਗਣਾ ਨੇ ਇਸ ਫਿਲਮ ਵਿਚ ਜਿੰਨੇ ਵੀ ਗਹਿਣੇ ਪਾਏ ਸਾਰੇ ਹੈਂਡਕਰਾਫਟ ਦਾ ਇਕ ਚੰਗੇਰਾ ਨਮੂਨਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿਚ ਜੋ ਵੀ ਜਵੈਲਰੀ ਇਸਤੇਮਾਲ ਕੀਤੀ ਗਈ ਹੈ ਉਹ ਸਾਰੇ ਜੈਪੁਰ ਦੇ ਕਾਰੀਗਰਾਂ ਨੇ ਬਣਾਈ ਹੈ। ਜੋ ਕਿ ਅਮਰਾਪਾਲੀ ਦੀ ਕਲੈਕਸ਼ਨ ਤੋਂ ਹੈ। ਕੰਗਨਾ ਫਿਲਮ ਵਿਚ ਹੈਵੀ ਕਾਸਟਿਊਮ ਵਿਚ ਨਜ਼ਰ ਆਈ ਹੈ। ਉਨ੍ਹਾਂ ਨੇ ਬਾਰਾਵਰੀ ਨਾਮ ਦੀ ਸਾੜ੍ਹੀ ਪਾਈ ਹੈ।

 ਜਿਸਦੀ ਲੰਬਾਈ 12 ਗਜ਼ ਦੀ ਹੈ। ਜਿਸਦਾ ਭਾਰ 10 ਕਿੱਲੋ ਹੈ। ਜਵੈਲਰੀ ਦੇ ਇਲਾਵਾ ਕੰਗਨਾ ਨੂੰ ਹੇਅਰ ਐਕਸੈਸਰੀਜ਼ ਲਗਾਈ ਸੀ। ਜੋ ਕਿ ਭਾਰੀ ਸੀ। ਕਹਿ ਸਕਦੇ ਹਾਂ ਕਿ ਕੰਗਨਾ ਦਾ ਪੂਰਾ ਲੁੱਕ 20 ਕਿੱਲੋ ਤੋਂ ਜ਼ਿਆਦਾ ਸੀ। ਨੀਤਾ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਮਣਿਕਰਣਿਕਾ ਦੀ ਕਾਸਟਿਊਮ ਉਤੇ ਲਗਭਗ ਛੇ ਮਹੀਨੇ ਦਾ ਸਮਾਂ ਲਗਾ। ਦੋ ਮਹੀਨੇ ਤੱਕ ਉਨ੍ਹਾਂ ਉਤੇ ਰਿਸਰਚ ਵਰਕ ਹੋਇਆ। 

https://www.instagram.com/p/Bs7vJ4OhBCn/?utm_source=ig_web_copy_link

ਇਸ ਤੋਂ ਬਾਅਦ ਦੇ ਚਾਰ ਮਹੀਨਿਆਂ ਵਿਚ ਟਰਾਇਲਸ ਅਤੇ ਲੁਕ ਟੈਸਟ ਹੋਏ। ਫਿਲਮ ਵਿਚ ਫਾਇਟ ਸੀਨ ਦੇ ਦੌਰਾਨ ਕੰਗਨਾ ਅੰਗਰਖਾ ਅਤੇ ਵਿਧਵਾ ਰਾਣੀ ਦੇ ਲੁਕ ਵਿਚ ਖਾਦੀ ਦੀ ਸਾੜ੍ਹੀ ਪਾ ਕੇ ਨਜ਼ਰ ਆਵੇਗੀ। ਯੋਧੇ ਦੇ ਅੰਦਾਜ ਲਈ ਚਮੜੇ ਨਾਲ ਬਣੇ ਕਵਚ ਨੂੰ ਅਪਣੇ ਆਪ ਨੀਤਾ ਨੇ ਅਪਣੇ ਹੱਥਾਂ ਨਾਲ ਤਿਆਰ ਕੀਤਾ ਸੀ।