ਅਕਸ਼ੈ ਨੇ ਕੈਨੇਡੀਅਨ ਨਾਗਰਿਕਤਾ ਬਦਲਣ ਲਈ ਕੀਤਾ ਅਪਲਾਈ, ਕਿਹਾ- ਮੇਰੇ ਲਈ ਭਾਰਤ ਹੀ ਸਭ ਕੁਝ ਹੈ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ 'ਖਿਲਾੜੀ' ਯਾਨੀ ਕਿ ਸੁਪਰਸਟਾਰ ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ...

photo

 

ਨਵੀਂ ਦਿੱਲੀ : ਬਾਲੀਵੁੱਡ ਦੇ 'ਖਿਲਾੜੀ' ਯਾਨੀ ਕਿ ਸੁਪਰਸਟਾਰ ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਫਿਲਮਾਂ 'ਚ ਆਪਣੇ ਕਿਰਦਾਰਾਂ ਤੋਂ ਤਾਰੀਫਾਂ ਲੁੱਟਣ ਵਾਲੇ ਅਕਸ਼ੈ ਨੂੰ ਅਕਸਰ ਇਸ ਮੁੱਦੇ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਹੁਣ ਅਕਸ਼ੇ ਪੂਰੀ ਤਰ੍ਹਾਂ ਭਾਰਤ ਦੇ ਹੋਣ ਜਾ ਰਹੇ ਹਨ। 

ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੈਲਫੀ' ਦਾ ਪ੍ਰਮੋਸ਼ਨ ਕਰ ਰਹੇ ਹਨ। ਫਿਲਮ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਉਹ ਮੁੱਦਾ ਉਠਾਇਆ ਜਿਸ ਲਈ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਆਲੋਚਨਾ ਹੋਈ। ਅਭਿਨੇਤਾ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਭਾਰਤ ਉਸ ਲਈ ਸਭ ਕੁਝ ਹੈ ਅਤੇ ਇਸ ਲਈ ਉਹ ਆਪਣੀ ਕੈਨੇਡੀਅਨ ਨਾਗਰਿਕਤਾ ਛੱਡ ਦੇਣਗੇ।

ਹਾਲ ਹੀ 'ਚ ਉਨ੍ਹਾਂ ਨੇ ਇਕ ਚੈਨਲ ਦੇ ਇੰਟਰਵਿਊ 'ਚ ਆਪਣੀ ਕੈਨੇਡੀਅਨ ਨਾਗਰਿਕਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਲੋਕ ਉਸ ਨੂੰ ਕੈਨੇਡੀਅਨ ਹੋਣ ਦਾ ਤਾਅਨਾ ਮਾਰਦੇ ਹਨ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ। ਉਸ ਨੇ ਗੱਲਬਾਤ 'ਚ ਕਿਹਾ, 'ਮੇਰੇ ਲਈ ਭਾਰਤ ਹੀ ਸਭ ਕੁਝ ਹੈ। ਮੈਂ ਜੋ ਵੀ ਕਮਾਇਆ ਹੈ, ਮੈਂ ਇੱਥੇ ਰਹਿ ਕੇ ਕਮਾਇਆ ਹੈ ਅਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਵਾਪਸ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਬੁਰਾ ਲੱਗਦਾ ਹੈ ਜਦੋਂ ਲੋਕ ਮੇਰੀ ਨਾਗਰਿਕਤਾ 'ਤੇ ਸਵਾਲ ਕਰਦੇ ਹਨ।

ਆਪਣੀ ਕੈਨੇਡੀਅਨ ਨਾਗਰਿਕਤਾ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਅੱਗੇ ਕਿਹਾ, 1990 ਤੋਂ 2000 ਦਾ ਸਮਾਂ ਸੀ, ਜਿੱਥੇ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਪਰ ਬਾਕਸ ਆਫਿਸ 'ਤੇ ਫਲਾਪ ਹੁੰਦੀਆਂ ਰਹੀਆਂ। ਅਕਸ਼ੈ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਮੈਂ ਕੈਨੇਡੀਅਨ ਨਾਗਰਿਕਤਾ ਲਈ ਅਪਲਾਈ ਕੀਤਾ। ਉਸ ਸਮੇਂ ਉਸ ਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਗਈ ਸੀ।

ਉਸ ਸਮੇਂ ਮੇਰੀਆਂ ਫਿਲਮਾਂ ਨਹੀਂ ਚੱਲ ਰਹੀਆਂ ਸਨ ਤੇ ਮੈਂ ਕੈਨੇਡਾ ਵਿੱਚ ਕੰਮ ਕਰਨ ਗਿਆ ਸੀ। ਮੇਰਾ ਇੱਕ ਦੋਸਤ ਕੈਨੇਡਾ ਵਿੱਚ ਸੀ। ਉਸ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਅਤੇ ਇਸ ਦੌਰਾਨ ਮੈਂ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੱਤੀ। ਮੇਰੀਆਂ ਸਿਰਫ਼ ਦੋ ਫ਼ਿਲਮਾਂ ਬਾਕੀ ਸਨ ਜੋ ਅਜੇ ਰਿਲੀਜ਼ ਹੋਣੀਆਂ ਸਨ ਅਤੇ ਇਹ ਮੇਰੀ ਚੰਗੀ ਕਿਸਮਤ ਸੀ ਕਿ ਬਾਕੀ ਦੋਵੇਂ ਫ਼ਿਲਮਾਂ ਮੇਰੀਆਂ ਸੁਪਰਹਿੱਟ ਬਣ ਗਈਆਂ। ਮੇਰੇ ਦੋਸਤ ਨੇ ਕਿਹਾ ਕਿ ਹੁਣ ਤੁਸੀਂ ਵਾਪਸ ਚਲੇ ਜਾਓ। ਦੁਬਾਰਾ ਕੰਮ ਕਰਨਾ ਸ਼ੁਰੂ ਕਰੋ। ਮੈਨੂੰ ਕੁਝ ਹੋਰ ਫਿਲਮਾਂ ਮਿਲੀਆਂ ਅਤੇ ਉਦੋਂ ਤੋਂ ਮੈਂ ਨਹੀਂ ਰੁਕਿਆ। ਕੰਮ ਕਰਨਾ ਜਾਰੀ ਰੱਖਿਆ।

ਉਸ ਨੇ ਅੱਗੇ ਕਿਹਾ ਕਿ ਮੈਂ ਇਹ ਭੁੱਲ ਗਿਆ ਸੀ ਕਿ ਮੇਰੇ ਕੋਲ ਕੈਨੇਡੀਅਨ ਪਾਸਪੋਰਟ ਵੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਪਾਸਪੋਰਟ ਬਦਲ ਦੇਣਾ ਚਾਹੀਦਾ ਹੈ, ਪਰ ਹੁਣ ਮੈਂ ਅਪਲਾਈ ਕਰ ਦਿੱਤਾ ਹੈ। ਮੇਰਾ ਪਾਸਪੋਰਟ ਜਲਦੀ ਹੀ ਬਦਲ ਦਿੱਤਾ ਜਾਵੇਗਾ।